ਨਦੀ ਵਿਚਕਾਰ ਫਸਿਆ ਸ਼ਖ਼ਸ ਬਚਾਓ-ਬਚਾਓ ਲਈ ਮਾਰਦਾ ਰਿਹਾ ਆਵਾਜ਼ਾਂ ਤੇ ਫਿਰ....

Friday, Feb 28, 2025 - 01:24 PM (IST)

ਨਦੀ ਵਿਚਕਾਰ ਫਸਿਆ ਸ਼ਖ਼ਸ ਬਚਾਓ-ਬਚਾਓ ਲਈ ਮਾਰਦਾ ਰਿਹਾ ਆਵਾਜ਼ਾਂ ਤੇ ਫਿਰ....

ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਕੱਲ ਤੋਂ ਮੌਸਮ ਨੇ ਕਰਵਟ ਬਦਲੀ ਹੈ। ਮੈਦਾਨੀ ਇਲਾਕਿਆਂ 'ਚ ਤੇਜ਼ ਮੀਂਹ ਪੈ ਰਿਹਾ ਹੈ ਅਤੇ ਪਹਾੜਾਂ 'ਤੇ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਚੱਲਦੇ ਜੰਮੂ ਵਿਚ ਕੱਲ ਦੁਪਹਿਰ ਤੋਂ ਹੀ ਤੇਜ਼ ਮੀਂਹ ਪੈਂਦਾ ਰਿਹਾ ਅਤੇ ਪੂਰੀ ਰਾਤ ਮੀਂਹ ਪਿਆ। ਇਸ ਦਰਮਿਆਨ ਨਿਕੀ ਤਵੀ ਦਾ ਪਾਣੀ ਦਾ ਪੱਧਰ ਵੱਧ ਗਿਆ ਅਤੇ ਉਸ ਵਿਚ ਇਕ ਵਿਅਕਤੀ ਫਸ ਗਿਆ। ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 5:40 ਵਜੇ ਥਾਣਾ ਸਤਵਾਰੀ ਨੂੰ ਸੂਚਨਾ ਮਿਲੀ ਕਿ ਸ਼ਿਵਾ ਸਟੋਨ ਕਰੱਸ਼ਰ ਨੇੜੇ ਨਿੱਕੀ ਤਵੀ ਇਲਾਕੇ 'ਚ ਇਕ ਡੰਪਰ ਚਾਲਕ ਪਾਣੀ ਦੇ ਵਿਚਕਾਰ ਫਸਿਆ ਹੋਇਆ ਹੈ। ਅਚਾਨਕ ਆਏ ਹੜ੍ਹ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਪੂਰਾ ਡੰਪਰ ਪਾਣੀ 'ਚ ਡੁੱਬ ਗਿਆ ਹੈ। ਡਰਾਈਵਰ ਉਕਤ ਡੁੱਬੇ ਹੋਏ ਡੰਪਰ ਦੇ ਕੈਬਿਨ ਦੀ ਛੱਤ 'ਤੇ ਖੜ੍ਹਾ ਆਪਣੀ ਜਾਨ ਲਈ ਸੰਘਰਸ਼ ਕਰਦਾ ਰਿਹਾ ਅਤੇ ਬਚਾਓ-ਬਚਾਓ ਦੀਆਂ ਆਵਾਜ਼ਾਂ ਮਾਰਦਾ ਰਿਹਾ।

PunjabKesari

ਇਸ ਘਟਨਾ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਦੱਖਣੀ ਜ਼ੋਨ ਪੁਲਸ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਾਣੀ ਵਿਚ ਫਸੇ ਵਿਅਕਤੀ ਨਾਲ ਗੱਲਬਾਤ ਕੀਤੀ। ਉਸ ਨੂੰ ਭਰੋਸਾ ਦਿੱਤਾ ਕਿ ਪੁਲਸ ਉਸ ਦੀ ਸੁਰੱਖਿਆ ਲਈ ਮੌਜੂਦ ਹੈ। ਪੁਲਸ ਸਪੈਸ਼ਲ SDRF  ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਟੀਮ ਦੇ ਆਉਣ ਤੱਕ ਪੁਲਸ ਨੇ ਫਸੇ ਡਰਾਈਵਰ ਨਾਲ ਸੰਪਰਕ ਬਣਾਈ ਰੱਖਿਆ।

PunjabKesari

ਜੰਮੂ-ਕਸ਼ਮੀਰ ਪੁਲਸ ਦੀ ਸਤਵਾਰੀ ਪੁਲਸ ਚੌਕੀ ਅਤੇ SDRF ਟੀਮਾਂ ਨੇ ਬਹਾਦਰੀ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਅਤੇ ਵਿਅਕਤੀ ਨੂੰ ਨਦੀ 'ਚੋਂ ਸਫਲਤਾਪੂਰਵਕ ਬਚਾਇਆ। ਵਿਅਕਤੀ ਦਾ ਨਾਂ ਮੋਹਨ ਲਾਲ ਪੁੱਤਰ ਸਾਲਿਕ ਰਾਮ ਵਾਸੀ ਓਮ ਨਗਰ ਗੋਲੇ ਗੁਜਰਾਲ ਦੱਸਿਆ ਜਾ ਰਿਹਾ ਹੈ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।


author

Tanu

Content Editor

Related News