ਭਾਰੀ ਮੀਂਹ ਕਾਰਨ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ਬੰਦ, ਸੈਂਕੜੇ ਯਾਤਰੀ ਫਸੇ
Saturday, Jun 28, 2025 - 11:09 AM (IST)

ਰਿਸ਼ੀਕੇਸ਼- ਉੱਤਰਾਖੰਡ 'ਚ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਰਿਸ਼ੀਕੇਸ਼-ਬਦਰੀਨਾਥ ਹਾਈਵੇਅ 'ਤੇ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੋਹਲੇਧਾਰ ਮੀਂਹ ਕਾਰਨ ਰਸਤੇ 'ਚ ਕਈ ਥਾਵਾਂ 'ਤੇ ਮਿਟੀ ਧੱਸਣ ਅਤੇ ਪੱਥਰਾਂ ਦੇ ਡਿੱਗਣ ਕਾਰਨ ਹਾਈਵੇਅ ਬੰਦ ਹੋ ਗਿਆ ਹੈ। ਹਾਈਵੇਅ ਬੰਦ ਹੋਣ ਨਾਲ ਦੋਵੇਂ ਪਾਸਿਆਂ ਤੋਂ ਵੱਡੀ ਗਿਣਤੀ 'ਚ ਯਾਤਰੀ ਫਸੇ ਹੋਏ ਹਨ। ਇਹ ਯਾਤਰੀ ਚਾਰ ਧਾਮ ਯਾਤਰਾ ਅਤੇ ਹੋਰ ਧਾਰਮਿਕ ਸੈਰ-ਸਪਾਟਿਆਂ ਲਈ ਗਏ ਹੋਏ ਸਨ। ਰਾਤ ਤੋਂ ਹੀ ਸੜਕ ਖੁੱਲ੍ਹਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਮੋਲੀ ਪੁਲਸ ਨੇ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ ਹੋਣ ਦੀ ਜਾਣਕਾਰੀ ਦਿੱਤੀ ਹੈ।
𝐑𝐨𝐚𝐝 𝐔𝐩𝐝𝐚𝐭𝐞
— Chamoli Police Uttarakhand (@chamolipolice) June 28, 2025
बद्रीनाथ राष्ट्रीय राजमार्ग नन्दप्रयाग व भनेरपानी के पास अवरुद्ध है मार्ग खुलवाने का कार्य जारी है। pic.twitter.com/h1a3TFWz3g
ਪ੍ਰਸ਼ਾਸਨ ਵੱਲੋਂ ਜਾਇਜ਼ਾ ਲੈ ਕੇ ਰੋਡ ਖੋਲ੍ਹਣ ਦਾ ਕੰਮ ਜਾਰੀ ਹੈ। ਹਾਲਾਤ ਦੇ ਮੱਦੇਨਜ਼ਰ SDRF ਦੀ ਟੀਮਾਂ ਵੀ ਮੌਕੇ 'ਤੇ ਤਾਇਨਾਤ ਕੀਤੀਆਂ ਗਈਆਂ ਹਨ। ਹਾਈਵੇਅ ਨੂੰ ਖੋਲ੍ਹਣ ਲਈ ਜੇ.ਸੀ.ਬੀ. ਮਸ਼ੀਨਰੀ ਲਾਈ ਗਈ ਹੈ। ਮੌਸਮ ਵਿਭਾਗ ਵਲੋਂ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅਗਲੇ 4 ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਦੇ ਡਾਇਰੈਕਟਰ ਵਿਕਰਮ ਸਿੰਘ ਨੇ ਜਾਣਕਾਰੀ ਦਿੱਤੀ ਦਿੱਤੀ ਕਿ ਚਮੋਲੀ, ਰੁਦਰਪ੍ਰਯਾਗ, ਟਿਹਰੀ, ਪੌੜੀ, ਚੰਪਾਵਤ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਮੀਂਹ ਅਗਲੇ 3-4 ਦਿਨ ਪਵੇਗਾ।
ਮੌਸਮ ਵਿਭਾਗ ਵੱਲੋਂ ਅਗਲੇ ਕੁਝ ਘੰਟਿਆਂ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਇਸ ਲਈ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜ਼ਰੂਰੀ ਸੂਚਨਾ ਮਿਲਣ ਤੋਂ ਬਿਨਾਂ ਯਾਤਰਾ ਨਾ ਕਰਨ। ਚਾਰ ਧਾਮ ਯਾਤਰੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਰੁਦਪ੍ਰਯਾਗ ਵਿਚ ਹਾਦਸੇ ਦਾ ਸ਼ਿਕਾਰ ਹੋਈ ਬੱਸ ਦਾ ਮਲਬਾ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ ਹੈ। 8 ਲੋਕ ਲਾਪਤਾ ਹਨ ਅਤੇ ਬੱਸ ਦੀ ਭਾਲ ਕਰਨਾ ਮੁਸ਼ਕਲ ਹੈ। ਗੋਤਾਖੋਰਾਂ ਦਾ ਕਹਿਣਾ ਹੈ ਕਿ ਉਫਾਨ ਮਾਰਦੀ ਨਦੀ ਵਿਚ ਗੋਤੇ ਲਾਉਣਾ ਮੁਸ਼ਕਲ ਹੈ।