ਕਿਸਾਨ ਅੰਦੋਲਨ ਦੇ ਸਮਰਥਨ 'ਚ ਟਵੀਟ ਕਰਨ ਵਾਲੀ ਰਿਹਾਨਾ ਨੇ ਖ਼ਰੀਦਿਆ 100 ਕਰੋੜ ਦਾ ਬੰਗਲਾ, ਦੇਖੋ ਤਸਵੀਰਾਂ

Wednesday, Mar 24, 2021 - 02:22 AM (IST)

ਨਿਊਯਾਰਕ - ਅਮਰੀਕੀ ਪਾਪ-ਸਟਾਰ ਰਿਹਾਨਾ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਅਕਸਰ ਆਪਣੇ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਆਪਣੇ ਸਟਾਈਲਿਸ਼ ਪਹਿਰਾਵੇ ਅਤੇ ਫੈਸ਼ਨ ਲਈ ਰਿਹਾਨਾ ਦੇ ਪ੍ਰਸ਼ੰਸਕਾ ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੇ ਹਨ। ਭਾਰਤ ਵਿਚ ਹੀ ਰਿਹਾਨਾ ਦੇ ਚਾਹੁੰਣ ਵਾਲਿਆਂ ਦੀ ਘਾਟ ਨਹੀਂ ਹੈ ਪਰ ਹਾਲ ਹੀ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਇਕ ਟਵੀਟ ਲਈ ਉਨ੍ਹਾਂ ਨੂੰ ਕਾਫ਼ੀ ਤਾਰੀਫ਼ ਵੀ ਮਿਲੀ ਪਰ ਕਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਅਸੀਂ ਰਿਹਾਨਾ ਦੇ ਉਸ ਟਵੀਟ ਸਬੰਧੀ ਨਹੀਂ ਬਲਕਿ ਉਨ੍ਹਾਂ ਵੱਲੋਂ ਖ਼ਰੀਦੇ ਗਏ ਆਲੀਸ਼ਾਨ ਬੰਗਲੇ ਬਾਰੇ ਗੱਲ ਕਰਨ ਵਾਲੇ ਹਾਂ।

ਇਹ ਵੀ ਪੜ੍ਹੋ - ਕੋਲੋਰਾਡੋ ਗੋਲੀਬਾਰੀ 'ਤੇ ਬੋਲੇ ਰਾਸ਼ਟਰਪਤੀ ਜੋ ਬਾਈਡੇਨ, ਗੰਨ ਕੱਲਚਰ ਨੂੰ ਪਾਵਾਂਗੇ ਨੱਥ

7600 ਸਕੁਆਇਰ ਫੁੱਟ ਵਿਚ ਫੈਲਿਆ ਸ਼ਾਨਦਾਰ ਬੰਗਲਾ
ਦਰਅਸਲ ਫੈਸ਼ਨ ਆਈਕਾਨ ਅਤੇ ਪਾਪ ਸਿੰਗਰ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਬੇਵਰਲੀ ਹਿੱਲਸ ਵਿਚ ਇਕ ਸ਼ਾਨਦਾਰ ਬੰਗਲਾ ਖਰੀਦਿਆ ਹੈ। ਮੀਡੀਆ ਰਿਪੋਰਟ ਮੁਤਾਬਕ ਰਿਹਾਨਾ ਇਹ ਨਵਾਂ ਬੰਗਲਾ 7600 ਸਕੁਆਇਰ ਫੁੱਟ ਵਿਚ ਫੈਲਿਆ ਹੋਇਆ ਹੈ। ਉਨ੍ਹਾਂ ਦੇ ਆਲੀਸ਼ਾਨ ਬੰਗਲੇ ਅੰਦਰ ਅਤੇ ਬਾਹਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਫੈਂਸ ਨੂੰ ਵੀ ਰਿਹਾਨਾ ਦਾ ਨਵਾਂ ਘਰ ਪਸੰਦ ਆਇਆ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਾਂ ਨੇ ਬੰਗਲੇ ਸਬੰਧੀ ਜਦ ਸੁਣਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

PunjabKesari

ਇਹ ਹਨ ਸੁਵਿਧਾਵਾਂ
ਰਿਪੋਰਟ ਮੁਤਾਬਕ ਰਿਹਾਨਾ ਨੇ ਇਸ ਆਲੀਸ਼ਾਨ ਬੰਗਲੇ ਨੂੰ 10-20 ਕਰੋੜ ਰੁਪਏ ਨਹੀਂ ਬਲਿਕ 100 ਕਰੋੜ ਰੁਪਏ ਦਾ ਹੈ। ਇਹ ਬੇਵਰਲੀ ਹਿੱਲਸ ਵਿਚ ਖੂਬਸੂਰਤ ਪਹਾੜੀਆਂ ਵਿਚਾਲੇ ਬਣਿਆ ਹੋਇਆ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਘਰ ਨੇੜੇ ਕਾਫੀ ਹਰਿਆਲੀ ਅਤੇ ਸਾਫ-ਸੁਥਰਾ ਮਾਹੌਲ ਹੈ। ਰਿਹਾਨਾ ਦੇ ਬੰਗਲੇ ਦੀਆਂ ਤਸਵੀਰਾਂ ਨੂੰ ਰਿਹਾਨਾ ਫੈਕਟਸ ਨਾਂ ਦੇ ਇਕ ਟਵਿੱਟਰ ਅਕਾਊਂਟ ਰਾਹੀਂ ਸ਼ੇਅਰ ਕੀਤਾ ਗਿਆ ਹੈ। ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਬੰਗਲੇ ਵਿਚ 5 ਬੈੱਡਰੂਮ ਅਤੇ 7 ਬਾਥਰੂਮ ਹਨ।

ਇਹ ਵੀ ਪੜ੍ਹੋ - ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ

ਬੰਗਲੇ ਦੀਆਂ ਤਸਵੀਰਾਂ ਵਾਇਰਲ
ਇੰਨਾ ਹੀ ਨਹੀਂ ਰਿਹਾਨਾ ਦੇ ਇਸ ਆਲੀਸ਼ਾਨ ਬੰਗਲੇ ਵਿਚ ਜ਼ਰੂਰਤ ਦੀਆਂ ਸਾਰੀਆਂ ਆਧੁਨਿਕ ਸੁਵਿਧਾਵਾਂ ਉਪਲੱਬਧ ਹਨ। ਬੰਗਲਾ ਜਿੰਨਾ ਖੂਬਸੂਰਤ ਬਾਹਰ ਤੋਂ ਦਿਖਾਈ ਦੇ ਰਿਹਾ ਹੈ ਉਨਾਂ ਹੀ ਆਲੀਸ਼ਾਨ ਅੰਦਰੋਂ ਵੀ ਹੈ। ਫੈਂਸ ਰਿਹਾਨਾ ਦੇ ਬੰਗਲੇ 'ਤੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਫਾਰਮ ਹਾਊਸ ਦੀਆਂ ਫੋਟੋਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲਾਈਕ ਅਤੇ ਹਜ਼ਾਰਾਂ ਵਾਰ ਹੀ ਰੀ-ਟਵੀਟ ਕੀਤਾ ਗਿਆ ਹੈ। ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਬੰਗਲੇ ਦੀ ਕੀਮਤ 13.8 ਮਿਲੀਅਨ ਡਾਲਰ (ਲਗਭਗ 100 ਕਰੋੜ ਰੁਪਏ) ਹੈ।

PunjabKesari

ਕਿਸਾਨ ਅੰਦੋਲਨ 'ਤੇ ਕੀਤਾ ਸੀ ਟਵੀਟ
ਤੁਹਾਨੂੰ ਦੱਸ ਦਈਏ ਕਿ ਸਾਡੇ ਦੇਸ਼ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ 100 ਦਿਨਾਂ ਤੋਂ ਵਧ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਨੂੰ ਰਿਹਾਨਾ ਨੇ ਟਵੀਟ ਕਰ ਆਪਣਾ ਸਮਰਥਨ ਜਤਾਇਆ ਸੀ। ਰਿਹਾਨਾ ਨੇ ਲਿਖਿਆ ਸੀ ਕਿ ਅਸੀਂ ਇਸ 'ਤੇ ਗੱਲ ਕਿਉਂ ਨਹੀਂ ਕਰ ਰਹੇ। ਇਸ ਦੇ ਲਈ ਕਈ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਤਾਂ ਕੁਝ ਨੇ ਰਿਹਾਨਾ ਦਾ ਸਮਰਥਨ ਵੀ ਕੀਤਾ ਅਤੇ ਉਥੇ ਹੀ ਭਾਰਤ ਦੇ ਕਿਸਾਨਾਂ ਅਤੇ ਲੋਕਾਂ ਵੱਲੋਂ ਸਮਰਥਨ ਜਤਾਉਣ ਲਈ ਰਿਹਾਨਾ ਦਾ ਧੰਨਵਾਦ ਕੀਤਾ ਗਿਆ। ਟਵੀਟ ਨੂੰ ਲੈ ਕੇ ਭਾਰਤ ਵਿਚ ਰਿਹਾਨਾ ਕਾਫੀ ਚਰਚਾ ਵਿਚ ਰਹੀ ਸੀ। ਰਿਹਾਨਾ ਦਾ ਪੂਰਾ ਨਾਂ ਰਾਬਿਨ ਰਿਹਾਨਾ ਫੈਂਟੀ ਹੈ, ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 ਵਿਚ 'ਮਿਊਜ਼ਿਕ ਆਫ ਦਿਨ ਸਨ' ਤੋਂ ਕੀਤੀ ਸੀ।

ਇਹ ਵੀ ਪੜ੍ਹੋ - ਪਾਕਿ ਦੀ ਸਿਆਸਤ 'ਚ ਗੂੰਜ ਰਿਹੈ 'ਵਾਜਪੇਈ ਤੇ ਮੋਦੀ' ਦਾ ਨਾਮ, ਜਾਣੋ ਕਿਉਂ

PunjabKesari

 


Khushdeep Jassi

Content Editor

Related News