ਰਿਹਾਈ ਮੋਰਚਾ ਦਾ ਵਫ਼ਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਿਆ, ਸੌਂਪੇ ਦੋ ਮੰਗ ਪੱਤਰ
Saturday, Jan 22, 2022 - 07:50 PM (IST)
ਨਵੀਂ ਦਿੱਲੀ– ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਨੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਦੋ ਮੰਗ ਪੱਤਰ ਸੌਂਪੇ। ਜਿਸ ਵਿਚ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਜੇਲ ਤੋਂ ਪੰਜਾਬ ਟਰਾਂਸਫਰ ਕਰਨ ਸੰਬੰਧੀ ਅਪੀਲ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਰਿਹਾਈ ਮੋਰਚਾ ਦੇ ਕਾਰਜਕਰਨੀ ਬੋਰਡ ਮੈਂਬਰ ਡਾ. ਪਰਮਿੰਦ ਪਾਲ ਸਿੰਘ ਨੇ ਕਿਹਾ ਕਿ ਅਸੀਂ ਸਪੀਕਰ ਨੂੰ ਦੋਵਾਂ ਮਾਮਲਿਆਂ ਬਾਰੇ ਵਿਸਤਾਰ ਨਾਲ ਦੱਸ ਦਿੱਤਾ ਹੈ। ਇਸਦੇ ਨਾਲ ਹੀ ਵਫ਼ਦ ਨੇ ਸਪੀਕਰ ਨੂੰ ਦੱਸਿਆ ਕਿ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦਾ ਫੈਸਲਾ ਦਿੱਤੀ ਸਰਕਾਰ ਦੇ ‘ਸਜ਼ਾ ਸਮੀਖਿਆ ਬੋਰਡ’ ਦੁਆਰਾ ਚਾਰ ਵਾਰ ਰੱਦ ਕੀਤਾ ਜਾ ਚੁੱਕਾ ਹੈ। ਭਾਈ ਭੁੱਲਰ 26 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੇਲ ’ਚ ਬੰਦ ਹਨ। ਕੇਂਦਰ ਸਰਕਾਰ ਨੇ 2019 ’ਚ ਉਨ੍ਹਾਂ ਦੀ ਰਿਹਾਈ ਲਈ ਇਕ ਸੂਚਨਾ ਵੀ ਜਾਰੀ ਕੀਤੀ ਸੀ ਅਤੇ ਸੁਪਰੀਮ ਕੋਰਟ ਨੇ 9 ਦਸੰਬਰ 2021 ਨੂੰ ਮਨਿੰਦਰਜੀਤ ਸਿੰਘ ਬਿੱਟਾ ਦੁਆਰਾ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਭਾਈ ਭੁੱਲਰ ਦੀ ਰਿਹਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਪਰ ਦਿੱਲੀ ਸਰਕਾਰ ਕਾਨੂੰਨੀ ਅੜਚਨਾਂ ਦੇ ਹਟਣ ਦੇ ਬਾਵਜੂਦ ਭਾਈ ਭੁੱਲਰ ਦੀ ਰਿਹਾਈ ਨੂੰ ਮਨਜ਼ੂਰੀ ਨਾ ਦੇ ਕੇ ਲੋਕਤਾਂਤਰਿਕ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨਾ ਜਾਰੀ ਰੱਖਿਆ ਹੋਇਆ ਹੈ ਕਿਉਂਕਿ ਤੁਸੀਂ ਦੇਸ਼ ਦੇ ਸੰਵਿਧਾਨ ਦੇ ਰਾਖੇ ਹੋ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਹ ਦੇ ਕੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸੰਭਵ ਕੀਤੀ ਜਾਵੇ।
ਪਰਮਿੰਦਰ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਜੇਲ ਤੋਂ ਪੰਜਾਬ ਜੇਲ ’ਚ ਟਰਾਂਸਫਰ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਮਾਂ ਨਰਿੰਦਰ ਕੌਰ ਦੁਆਰਾ ਭੇਜੀ ਗਈ ਚਿੱਠੀ ਦੀ ਇਕ ਕਾਪੀ ਅਸੀਂ ਸਪੀਕਰ ਨੂੰ ਦਿੱਤੀ ਹੈ। ਭਾਈ ਹਵਾਰਾ ਦੀ ਮਾਂ 77 ਸਾਲਾਂ ਦੀ ਹੈ ਅਤੇ ਹਰ 15 ਦਿਨਾਂ ਬਾਅਦ ਦਿੱਲੀ ’ਚ ਭਾਈ ਹਵਾਰਾ ਨਾਲ ਮੁਲਾਕਾਤ ਲਈ ਨਹੀਂ ਆ ਪਾਉਂਦੀ। ਇਸਤੋਂ ਇਲਾਵਾ ਦਿੱਲੀ ਦੀ ਅਦਾਲਤ ’ਚ ਭਾਈ ਹਵਾਰਾ ਖ਼ਿਲਾਫ਼ ਕਿਸੇ ਮਾਮਲੇ ਦੀ ਹੁਣ ਸੁਣਵਾਈ ਬਾਕੀ ਨਹੀਂ ਹੈ, ਸਿਰਫ ਪੰਜਾਬ ’ਚ ਇਕ ਮਾਮਲਾ ਪੈਂਡਿੰਗ ਹੈ। ਇਸ ਲਈ ਜੇਲ ਟਰਾਂਸਫਰ ਐਕਟ 1955 ਤਹਿਤ ਭਾਈ ਹਵਾਰਾ ਦੀ ਜੇਲ ਟਰਾਂਸਫਰ ਜ਼ਰੂਰੀ ਹੈ। ਨਾਲ ਹੀ ਸਪੀਕਰ ਨੇ ਸਾਨੂੰ ਦੱਸਿਆ ਹੈ ਕਿ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਪਹਿਲਾਂ ਵੀ ਉਨ੍ਹਾਂ ਨੂੰ ਮਿਲਣ ਆਈ ਸੀ, ਜਦੋਂ ਭਾਈ ਭੁੱਲਰ ਨੂੰ ਇਲਾਜ ਲਈ 2014 ’ਚ ਦਿੱਲੀ ਦੇ ਇਬਹਾਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਮੈਨੂੰ ਉਨ੍ਹਾਂ ਦੀ ਉਸ ਸਮੇਂ ਮਦਦ ਕੀਤੀ ਅਤੇ ਹੁਣ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਵਫ਼ਦ ’ਚ ਰਾਜਾ ਸਿੰਘ, ਰਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਭਾਟੀਆ ਸ਼ਾਮਿਲ ਸਨ।