ਤੀਜਾ ਬੱਚਾ ਪੈਦਾ ਕਰਨ ਵਾਲੇ ਮਾਪਿਆਂ ਤੋਂ ਖੋਹ ਲਓ ਵੋਟ ਦਾ ਅਧਿਕਾਰ: ਰਾਮਦੇਵ

01/21/2020 2:34:30 PM

ਪਟਨਾ—ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਆਬਾਦੀ ਕੰਟਰੋਲ ਦਾ ਅਨੋਖਾ ਫਾਰਮੂਲਾ ਸੁਝਾਇਆ ਹੈ। ਉਨ੍ਹਾਂ ਨੇ ਕਿਹਾ ਕਿ ਆਬਾਦੀ ਕੰਟਰੋਲ ਲਈ ਸਖਤ ਕਾਨੂੰਨ ਬਣਾਉਣ ਦਾ ਸਮਾਂ ਆ ਗਿਆ ਹੈ। ਕਾਨੂੰਨ ਅਜਿਹਾ ਹੋਣਾ ਚਾਹੀਦਾ ਹੈ ਕਿ ਜੋ 2 ਤੋਂ ਬਾਅਦ ਤੀਜਾ ਬੱਚਾ ਪੈਦਾ ਕਰੇ ਉਸ ਤੋਂ ਵੋਟ ਦਾ ਹੱਕ ਖੋਅ ਲੈਣਾ ਚਾਹੀਦਾ ਹੈ। ਚੌਥਾ ਬੱਚਾ ਪੈਦਾ ਹੋਣ 'ਤੇ ਉਸ ਬੱਚੇ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਤੋਂ ਵਾਂਝਿਆ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਬੱਚੇ ਪੈਦਾ ਕਰਨ ਦੀ ਆਜ਼ਾਦੀ ਹੈ ਪਰ ਹੱਦ ਤੋਂ ਜ਼ਿਆਦਾ ਨਹੀਂ। ਇਕ ਹੱਦ ਤੋਂ ਜ਼ਿਆਦਾ ਆਬਾਦੀ ਬੋਝ ਹੋਵੇਗਾ। ਦੁਨੀਆ ਦੇ ਦੇਸ਼ਾਂ ਨੇ ਇਸ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਹਨ। ਸਾਡੇ ਦੇਸ਼ 'ਚ ਵੀ ਹੋਣਾ ਚਾਹੀਦਾ ਹੈ। ਬੱਚੇ ਦੋ ਹੀ ਚੰਗੇ।

5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਦੇ ਲਈ ਹਰ ਖੇਤਰ 'ਚ 20 ਫੀਸਦੀ ਗ੍ਰੋਥ ਜਰੂਰੀ-
ਯੋਗ ਦੇ ਗੁਰ ਸਿਖਾਉਂਦੇ ਹੋਏ ਬਾਬਾ ਰਾਮਦੇਵ ਨੇ ਕਿਹਾ-ਭਾਰਤ ਨੂੰ 2025 ਤੱਕ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਲਈ ਸਾਲਾਨਾ ਵਾਧੇ ਦੀ ਦਰ 20 ਫੀਸਦੀ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪਤੰਜਲੀ ਅਤੇ ਰੁਚੀ ਸੋਇਆ ਦੀ ਗ੍ਰੋਥ 200 ਤੋਂ 300 ਫੀਸਦੀ ਰਹੇ ਤਾਂ ਕਿ ਦੇਸ਼ ਦੀ ਅਰਥ-ਵਿਵਸਥਾ 'ਚ ਉਹ ਜ਼ਿਆਦਾ ਯੋਗਦਾਨ ਦੇ ਸਕੇ।

ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੇ ਦਿੱਤੇ ਟਿਪਸ-
ਡਿੱਗਦੀ ਜੀ.ਡੀ.ਪੀ ਅਤੇ ਵੱਧਦੀ ਮਹਿੰਗਾਈ ਤੋਂ ਅਰਥ ਵਿਵਸਥਾ ਨੂੰ ਮਿਲ ਰਹੀ ਚੁਣੌਤੀ ਨੂੰ ਲੈ ਕੇ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਸਾਨੂੰ ਕੁਦਰਤੀ ਊਰਜਾ ਸਰੋਤਾਂ ਦੇ ਸ਼੍ਰੋਸਣ ਦੇ ਤਰੀਕਿਆਂ 'ਚ ਇਤਿਹਾਸਿਕ ਬਦਲਾਅ ਕਰਨਾ ਹੋਵੇਗਾ। ਸਾਨੂੰ ਈਂਧਨ ਦੇ ਖੇਤਰ 'ਚ ਦੁਨੀਆ ਦੇ ਮੁਕਾਬਲੇ ਤੇਜ਼ੀ ਨਾਲ ਆਤਮ-ਨਿਰਭਰ ਬਣਨਾ ਹੋਵੇਗਾ। ਖਾਧ ਤੇਲਾਂ ਦੇ ਆਯਾਤ ਨੂੰ ਵੀ ਰੋਕਣਾ ਹੋਵੇਗਾ।

ਬਿਹਾਰ 'ਚ ਅਗਲੀ ਸਰਕਾਰ 'ਤੇ ਬਾਬੇ ਦਾ ਮੌਨ ਯੋਗ-
ਬਾਬੇ ਤੋਂ ਜਦੋਂ ਪੁੱਛਿਆ ਗਿਆ ਕਿ ਅੱਜ ਕੱਲ ਤੁਸੀਂ ਕਾਲੇ ਧਨ 'ਤੇ ਕਿਉਂ ਨਹੀਂ ਬੋਲਦੇ ਤਾਂ ਉਨ੍ਹਾਂ ਨੇ ਕਿਹਾ ਕਿ ਮੌਨ ਰਹਿਣਾ ਵੀ ਯੋਗ ਦਾ ਇਕ ਕਿਸਮ ਹੈ। ਇਸ ਵਾਰ ਬਿਹਾਰ 'ਚ ਕਿਸਦੀ ਸਰਕਾਰ ਸਵਾਲ 'ਤੇ ਉਹ ਹੱਸਦੇ ਹੋਏ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ ਬਿਹਾਰ 'ਚ ਨੀਤੀਸ਼, ਮੋਦੀ ਅਤੇ ਲਾਲੂ ਸਾਰਿਆਂ ਨਾਲ ਉਨ੍ਹਾਂ ਦੇ ਸੰਬੰਧ ਠੀਕ ਹਨ।


Iqbalkaur

Content Editor

Related News