ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
Tuesday, Aug 05, 2025 - 10:54 AM (IST)

ਨੈਸ਼ਨਲ ਡੈਸਕ- ਵੈਸੇ ਤਾਂ ਬੈਂਕ ਕਰਮਚਾਰੀ ਬੜੇ ਹੀ ਧਿਆਨ ਨਾਲ ਆਪਣਾ ਕੰਮ ਕਰਦੇ ਹਨ, ਪਰ ਕਈ ਵਾਰ ਉਹ ਕੋਈ ਅਜਿਹਾ ਕੰਮ ਵੀ ਜਾਣੇ-ਅਣਜਾਣੇ 'ਚ ਕਰ ਜਾਂਦੇ ਹਨ, ਜਿਸ ਨੂੰ ਕੋਈ ਸੋਚ ਵੀ ਨਹੀਂ ਸਕਦਾ। ਅਜਿਹਾ ਹੀ ਇਕ ਮਾਮਲਾ ਗ੍ਰੇਟਰ ਨੋਇਡਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਔਰਤ ਦੀ ਮੌਤ ਮਗਰੋਂ ਉਸ ਦੇ ਅਕਾਊਂਟ 'ਚ ਇੰਨਾ ਪੈਸਾ ਆ ਗਿਆ, ਕਿ ਉਸ ਨੂੰ ਗਿਣ ਸਕਣਾ ਵੀ ਲਗਭਗ ਨਾਮੁਮਕਿਨ ਹੋ ਗਿਆ।
ਇਹ ਮਾਮਲਾ ਗ੍ਰੇਟਰ ਨੋਇਡਾ ਦੇ ਦਨਕੌਰ ਥਾਣਾ ਇਲਾਕੇ ਦੇ ਊਚੀ ਦਨਕੌਰ ਮੁਹੱਲੇ ਦਾ ਹੈ, ਜਿੱਥੇ ਕਰੀਬ 2 ਮਹੀਨੇ ਪਹਿਲਾਂ ਇਕ ਔਰਤ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਹੁਣ ਅਚਾਨਕ ਉਸ ਦੇ ਖਾਤੇ 'ਚ ਖ਼ਰਬਾਂ ਰੁਪਏ ਆ ਗਏ। ਮ੍ਰਿਤਕਾ ਦੀ ਪਛਾਣ ਗਾਇਤਰੀ ਦੇਵੀ ਵਜੋਂ ਹੋਈ ਹੈ, ਜਿਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਖਾਤੇ ਦੀ ਜਾਂਚ ਪੜਤਾਲ ਕਰਵਾ ਰਹੇ ਸਨ ਤਾਂ ਉਸ ਦੇ ਖਾਤੇ 'ਚ ਇੰਨੀ ਰਕਮ ਦੇਖ ਕੇ ਉਨ੍ਹਾਂ ਦੇ ਤਾਂ ਹੋਸ਼ ਹੀ ਉੱਡ ਗਏ।
ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪੁੱਤਰ ਦੀਪਕ ਕੁਮਾਰ ਆਪਣੀ ਮ੍ਰਿਤਕ ਮਾਂ ਦੇ ਅਕਾਊਂਟ 'ਤੇ ਯੂ.ਪੀ.ਆਈ. ਚਲਾ ਰਿਹਾ ਸੀ। ਇਸੇ ਦੌਰਾਨ ਉਸ ਨੂੰ ਬੈਂਕ ਵੱਲੋਂ ਇਕ ਮੈਸੇਜ ਆਇਆ, ਜਿਸ ਨੂੰ ਦੇਖ ਕੇ ਉਸ ਨੂੰ ਕੁਝ ਸਮਝ ਨਾ ਆਇਆ। ਉਸ ਨੂੰ ਮੈਸੇਜ ਆਇਆ ਕਿ ਉਸ ਦੀ ਮਾਂ ਦੇ ਅਕਾਊਂਟ 'ਚ 10,01,35,60,00,00,00,00,00,01,00,23,56,00,00,00,00,299 ਰੁਪਏ ਟ੍ਰਾਂਸਫਰ ਹੋਏ ਹਨ। ਇਹ ਰਾਸ਼ੀ ਗਿਣਤੀ 'ਚ ਇੱਕ ਸੌ ਔਕਟਿਲੀਅਨ, ਇੱਕ ਸੌ ਪੈਂਤੀ ਸੈਪਟੀਲੀਅਨ, ਛੇ ਸੌ ਸੈਕਸਟਿਲੀਅਨ, ਦਸ ਕੁਇੰਟਿਲੀਅਨ, ਤੇਈ ਕੁਆਡ੍ਰਿਲੀਅਨ, ਪੰਜ ਸੌ ਸੱਠ ਟ੍ਰਿਲੀਅਨ, ਦੋ ਸੌ ਨੜਿਨਵੇਂ ਬਣਦੀ ਹੈ। ਇਹ ਰਕਮ ਦੁਨੀਆ ਭਰ ਦੇ ਸਭ ਤੋਂ ਵੱਧ ਅਮੀਰ ਲੋਕਾਂ ਤੋਂ ਵੀ ਕਿਤੇ ਵੱਧ ਹੈ।
ਇਹ ਮੈਸੇਜ ਲੈ ਕੇ ਦੀਪਕ ਜਿਵੇਂ ਹੀ ਕੋਟਕ ਮਹਿੰਦਰਾ ਬੈਂਕ ਪਹੁੰਚਿਆ ਤਾਂ ਬੈਂਕ ਵਾਲਿਆਂ ਨੇ ਇਹ ਰਕਮ ਦੇਖ ਕੇ ਉਸ ਦਾ ਖਾਤਾ ਫ੍ਰੀਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੈਂਕ ਨੇ ਕਿਹਾ ਕਿ ਇੰਨਾ ਵੱਡਾ ਟ੍ਰਾਂਜ਼ੈਕਸ਼ਨ ਕਿਸੇ ਵੱਡੀ ਤਕਨੀਕੀ ਗੜਬੜੀ ਕਾਰਨ ਹੋਇਆ ਹੋ ਸਕਦਾ ਤੇ ਇਹ ਕਿਸੇ ਸ਼ੱਕੀ ਫੰਡ ਟ੍ਰਾਂਸਫਰ ਵੱਲ ਵੀ ਇਸ਼ਾਰਾ ਕਰਦੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੂੰ ਵੀ ਇਸ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 'ਅੱਖਾਂ ਬੰਦ ਕਰ, ਤੈਨੂੰ Surprise ਦੇਵਾਂ...' ਕਹਿ ਕੇ ਪਤੀ ਨੇ ਕਰ'ਤਾ ਵੱਡਾ ਕਾਂਡ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e