ਇੰਨੇ ਘਰ ਬਰਬਾਦ ਹੋ ਗਏ, ਪਤਾ ਹੁੰਦਾ ਤਾਂ ਮੈਂ ਖੁਦ ਵਿਕਾਸ ਦੁਬੇ ਨੂੰ ਗੋਲੀ ਮਾਰ ਦਿੰਦੀ: ਰਿਚਾ ਦੁਬੇ

Thursday, Jul 23, 2020 - 10:55 PM (IST)

ਇੰਨੇ ਘਰ ਬਰਬਾਦ ਹੋ ਗਏ, ਪਤਾ ਹੁੰਦਾ ਤਾਂ ਮੈਂ ਖੁਦ ਵਿਕਾਸ ਦੁਬੇ ਨੂੰ ਗੋਲੀ ਮਾਰ ਦਿੰਦੀ: ਰਿਚਾ ਦੁਬੇ

ਨਵੀਂ ਦਿੱਲੀ - ਐਨਕਾਉਂਟਰ 'ਚ ਮਾਰੇ ਗਏ ਗੈਂਗਸਟਰ ਵਿਕਾਸ ਦੁਬੇ ਦੀ ਪਤਨੀ ਰਿਚਾ ਦੁਬੇ  ਪਹਿਲੀ ਵਾਰ ਟੀ.ਵੀ. 'ਤੇ ਆਈ। ਇਕ ਨਿਊਜ਼ ਚੈਨਲ ਨਾਲ ਗੱਲਬਾਤ 'ਚ ਰਿਚਾ ਨੇ ਆਪਣੇ ਪਤੀ 'ਤੇ ਖੁਬ ਭੜਾਸ ਕੱਢੀ। ਰਿਚਾ ਦੁਬੇ ਨੇ ਇੱਥੇ ਤੱਕ ਕਿਹਾ ਕਿ 17 ਘਰ ਬਰਬਾਦ ਹੋ ਗਏ, ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਖੁਦ ਵਿਕਾਸ ਦੁਬੇ ਨੂੰ ਗੋਲੀ ਮਾਰ ਦਿੰਦੀ। ਰਿਚਾ ਦੁਬੇ ਨੇ ਇਹ ਗੱਲਾਂ ਕਾਨਪੁਰ ਗੋਲੀਕਾਂਡ 'ਚ ਸ਼ਹੀਦ ਹੋਏ 8 ਪੁਲਸ ਮੁਲਾਜ਼ਮਾਂ ਨੂੰ ਲੈ ਕੇ ਕਹੀ।

ਗੋਲੀਕਾਂਡ 'ਚ ਮਾਰੇ ਗਏ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਰਿਚਾ ਦੁਬੇ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਦੀਆਂ ਪਤਨੀਆਂ ਦੇ ਨਾਲ ਮੇਰੀ ਸੰਵੇਦਨਾਵਾਂ ਹਨ। ਵਿਕਾਸ ਨੇ ਗਲਤ ਕੰਮ ਕੀਤਾ। ਵਿਕਾਸ ਨੇ ਜੋ ਕੀਤਾ ਉਸ ਦੇ ਲਈ ਮੈਂ ਮੁਆਫੀ ਮੰਗਣਾ ਚਾਹੁੰਦੀ ਹਾਂ। ਜੇਕਰ ਅਜਿਹੀ ਘਟਨਾ ਤੋਂ ਬਾਅਦ ਵਿਕਾਸ ਦੁਬੇ ਮੇਰੇ ਸਾਹਮਣੇ ਹੁੰਦਾ ਤਾਂ ਖੁਦ ਉਸ ਨੂੰ ਗੋਲੀ ਮਾਰਨ ਦੀ ਸਮਰੱਥਾ ਰੱਖਦੀ, ਕਿਉਂਕਿ 17 ਘਰ ਬਰਬਾਦ ਹੋਣ ਤੋਂ ਚੰਗਾ ਹੈ ਕਿ ਇੱਕ ਘਰ ਬਰਬਾਦ ਹੋ ਜਾਂਦਾ।


author

Inder Prajapati

Content Editor

Related News