RG Kar ਕਾਂਡ: ਮੁਅੱਤਲ ਡਾਕਟਰ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ, PG ਦਾਖ਼ਲੇ ਦੀ ਵੀ ਹੋਵੇਗੀ ਪੜਤਾਲ

Sunday, May 24, 2026 - 01:31 AM (IST)

RG Kar ਕਾਂਡ: ਮੁਅੱਤਲ ਡਾਕਟਰ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ, PG ਦਾਖ਼ਲੇ ਦੀ ਵੀ ਹੋਵੇਗੀ ਪੜਤਾਲ

ਕੋਲਕਾਤਾ : ਆਰ. ਜੀ. ਕਰ ਮੈਡੀਕਲ ਕਾਲਜ ਵਿੱਚ ਹੋਏ ਜਬਰ-ਜ਼ਨਾਹ ਅਤੇ ਕਤਲ ਕਾਂਡ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮੁਅੱਤਲ ਡਾਕਟਰ ਅਵਿਕ ਡੇ ਖਿਲਾਫ਼ ਰਸਮੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਡਾਕਟਰ ਅਵਿਕ ਡੇ 'ਤੇ ਲੱਗੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। 

ਜੂਨੀਅਰ ਡਾਕਟਰਾਂ ਨੇ ਲਾਏ ਸਨ ਗੰਭੀਰ ਦੋਸ਼ 

ਜੂਨੀਅਰ ਡਾਕਟਰਾਂ ਨੇ ਡਾਕਟਰ ਅਵਿਕ ਡੇ 'ਤੇ ਮੈਡੀਕਲ ਕਾਲਜ ਵਿੱਚ ਧਮਕੀਆਂ ਭਰਿਆ ਮਾਹੌਲ ਬਣਾਉਣ, ਡਾਕਟਰਾਂ ਦੀਆਂ ਬਦਲੀਆਂ ਵਿੱਚ ਦਖ਼ਲ ਦੇਣ ਅਤੇ ਲਗਭਗ ਦੋ ਸਾਲਾਂ ਤੱਕ ਕਲਾਸਾਂ ਤੋਂ ਗੈਰ-ਹਾਜ਼ਰ ਰਹਿਣ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਇਲਾਵਾ ਉਨ੍ਹਾਂ 'ਤੇ ਮਰੀਜ਼ਾਂ ਦੇ ਇਲਾਜ ਵਿੱਚ ਲਾਪਰਵਾਹੀ ਵਰਤਣ ਅਤੇ ਰਿਪੋਰਟਾਂ ਜਮ੍ਹਾਂ ਨਾ ਕਰਵਾਉਣ ਦੇ ਵੀ ਇਲਜ਼ਾਮ ਹਨ।

ਇਹ ਵੀ ਪੜ੍ਹੋ : ਨੀਟ ਪੇਪਰ ਲੀਕ ਦੀ ਮੁਲਜ਼ਮ ਫਿਜ਼ਿਕਸ ਦੀ ਲੈਕਚਰਾਰ ਮੁਅੱਤਲ, ਮਾਮਲੇ ’ਚ ਹੁਣ ਤੱਕ 11 ਗ੍ਰਿਫ਼ਤਾਰ

ਦਾਖਲੇ ਦੀ ਵੀ ਹੋਵੇਗੀ ਜਾਂਚ 

ਸਰਕਾਰ ਨੇ ਨਾ ਸਿਰਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਹੈ, ਸਗੋਂ ਡਾਕਟਰ ਅਵਿਕ ਡੇ ਦੇ ਪੋਸਟ-ਗ੍ਰੈਜੂਏਟ (PG) ਕੋਰਸ ਵਿੱਚ ਸਰਵਿਸ ਕੋਟੇ ਰਾਹੀਂ ਹੋਏ ਦਾਖਲੇ ਦੀ ਵੀ ਵੱਖਰੇ ਤੌਰ 'ਤੇ ਜਾਂਚ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਡਾਕਟਰ ਡੇ ਬਰਧਮਾਨ ਮੈਡੀਕਲ ਕਾਲਜ ਦੇ ਰੇਡੀਓਡਾਇਗਨੋਸਿਸ ਵਿਭਾਗ ਵਿੱਚ ਸਾਬਕਾ ਰੈਜ਼ੀਡੈਂਟ ਮੈਡੀਕਲ ਅਫਸਰ (RMO) ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਕੋਲਕਾਤਾ ਦੇ IPGME&R ਵਿੱਚ ਜਨਰਲ ਸਰਜਰੀ ਦੇ ਟ੍ਰੇਨੀ ਵਜੋਂ ਜੁੜੇ ਹੋਏ ਸਨ। 

ਰਾਜਪਾਲ ਵੱਲੋਂ ਮਿਲੀ ਮਨਜ਼ੂਰੀ 

ਰਾਜਪਾਲ ਆਰ. ਐੱਨ. ਰਵੀ ਨੇ ਡਾਕਟਰ ਖਿਲਾਫ਼ ਇਸ ਵਿਭਾਗੀ ਕਾਰਵਾਈ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡਾਕਟਰ ਅਵਿਕ ਡੇ ਸਤੰਬਰ 2024 ਤੋਂ 'ਪੱਛਮੀ ਬੰਗਾਲ ਸੇਵਾ (CCA) ਨਿਯਮ, 1971' ਦੇ ਤਹਿਤ ਪਹਿਲਾਂ ਹੀ ਮੁਅੱਤਲ ਚੱਲ ਰਹੇ ਹਨ। 

ਇਹ ਵੀ ਪੜ੍ਹੋ : ਚੀਨ ਦੀ ਕੋਲਾ ਖਾਣ 'ਚ ਭਿਆਨਕ ਧਮਾਕਾ! ਹੁਣ ਤੱਕ 90 ਲੋਕਾਂ ਦੀ ਮੌਤ; PM ਮੋਦੀ ਨੇ ਜਤਾਇਆ ਦੁੱਖ

ਮਾਮਲੇ ਦਾ ਪਿਛੋਕੜ 

ਅਗਸਤ 2024 ਵਿੱਚ ਆਰ. ਜੀ. ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਦੀ ਘਟਨਾ ਤੋਂ ਬਾਅਦ ਡਾਕਟਰ ਅਵਿਕ ਡੇ ਜਾਂਚ ਦੇ ਘੇਰੇ ਵਿੱਚ ਆਏ ਸਨ। ਇਸ ਘਟਨਾ ਨੇ ਪੂਰੇ ਦੇਸ਼ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਜੂਨੀਅਰ ਡਾਕਟਰਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਇਹ ਸਖ਼ਤ ਕਦਮ ਚੁੱਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News