ਦਿੱਲੀ ਹਵਾਈ ਅੱਡੇ ਨੇ ਸ਼ੁਰੂ ਕੀਤੀ RFID ਟੈਗ ਦੀ ਸਹੂਲਤ
Wednesday, Jun 01, 2022 - 10:02 PM (IST)
ਨਵੀਂ ਦਿੱਲੀ (ਭਾਸ਼ਾ)-ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਆਰ. ਐੱਫ. ਆਈ. ਡੀ. ਤਕਨੀਕ ਆਧਾਰਿਤ ਟੈਗ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਯਾਤਰੀਆਂ ਨੂੰ ਆਪਣੇ ਸਾਮਾਨ ਦੀ ਨਿਗਰਾਨੀ ਕਰਨ ’ਚ ਆਸਾਨੀ ਹੋਵੇਗੀ। ਇਕ ਬਿਆਨ ਦੇ ਅਨੁਸਾਰ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ. ਐੱਫ. ਆਈ. ਡੀ.) ਤਕਨੀਕ ’ਤੇ ਆਧਾਰਿਤ ਟੈਗ ਦੀ ਮਦਦ ਨਾਲ ਯਾਤਰੀਆਂ ਨੂੰ ਪਤਾ ਲੱਗ ਸਕੇਗਾ ਕਿ ਉਨ੍ਹਾਂ ਦਾ ਸਾਮਾਨ ਟਰਮੀਨਲ ’ਚ ਕਦੋਂ ਅਤੇ ਕਿਸ ਬੈਲਟ ’ਤੇ ਆ ਰਿਹਾ ਹੈ।
ਇਹ ਵੀ ਪੜ੍ਹੋ :ਭਾਰਤ-ਬੰਗਲਾਦੇਸ਼ ਦਰਮਿਆਨ ਤੀਜੀ ਰੇਲ ਸੇਵਾ ਸ਼ੁਰੂ
ਜੀ. ਐੱਮ. ਆਰ. ਸਮੂਹ ਦੀ ਅਗਵਾਈ ਵਾਲੇ ਡਾਇਲ ਨੇ ਕਿਹਾ ਕਿ ਦਿੱਲੀ ਏਅਰਪੋਰਟ ਭਾਰਤ ’ਚ ਇਸ ਸਹੂਲਤ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਹਵਾਈ ਅੱਡਾ ਹੈ। ਯਾਤਰੀ ਦਿੱਲੀ ਹਵਾਈ ਅੱਡੇ ’ਤੇ ਇਸ ਟੈਗ ਨੂੰ ਖਰੀਦ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ’ਤੇ ਦਿੱਤੇ ਕਿਊ. ਆਰ. ਕੋਡ ਨੂੰ ਸਕੈਨ ਕਰਨਾ ਹੋਵੇਗਾ ਅਤੇ ਵੈਬਸਾਈਟ ‘ਬੈਗ ਡਾਟ ਐੱਚ. ਓ. ਆਈ. ਡਾਟ ਇਨ ’ਤੇ ਰਜਿਸਟਰਡ ਕਰਾਉਣਾ ਹੋਵੇਗਾ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ