ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੀ ਮੌਤ; ਦੋਵੇਂ ਸਨ ਇਕਲੌਤੀ ਔਲਾਦ, ਪਿੰਡ ’ਚ ਪਸਰਿਆ ਮਾਤਮ

Sunday, Nov 20, 2022 - 11:21 AM (IST)

ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੀ ਮੌਤ; ਦੋਵੇਂ ਸਨ ਇਕਲੌਤੀ ਔਲਾਦ, ਪਿੰਡ ’ਚ ਪਸਰਿਆ ਮਾਤਮ

ਰੇਵਾੜੀ- ਹਰਿਆਣਾ ਦੇ ਰੇਵਾੜੀ ਤੋਂ ਦੁੱਖ਼ ਭਰੀ ਖ਼ਬਰ ਸਾਹਮਣੇ ਆਈ ਹੈ। ਰੇਵਾੜੀ ’ਚ ਮਹੇਂਦਰਗੜ੍ਹ ਰੋਡ ’ਤੇ ਸ਼ਨੀਵਾਰ ਨੂੰ ਟਰਾਲੇ ਦੀ ਟੱਰਕ ’ਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਾਉਣ ਮਗਰੋਂ ਪਰਿਵਾਰਾਂ ਨੂੰ ਸੌਂਪ ਦਿੱਤਾ ਹੈ। ਹਾਦਸੇ ਮਗਰੋਂ ਪਿੰਡ ’ਚ ਮਾਤਮ ਪਸਰਿਆ ਹੋਇਆ ਹੈ।

ਇਹ ਵੀ ਪੜ੍ਹੋ- ਜੇਲ੍ਹ ’ਚ 'ਐਸ਼' ਦੀ ਜ਼ਿੰਦਗੀ ਜੀਅ ਰਹੇ ‘ਆਪ’ ਨੇਤਾ ਸਤੇਂਦਰ ਜੈਨ, ਸਾਹਮਣੇ ਆਈ ਹੈਰਾਨ ਕਰਦੀ ਵੀਡੀਓ

ਜਾਣਕਾਰੀ ਮੁਤਾਬਕ ਮ੍ਰਿਤਕ 19 ਸਾਲਾ ਭੂਪੇਸ਼ ਅਤੇ 20 ਸਾਲਾ ਸਚਿਨ ਸ਼ਨੀਵਾਰ ਨੂੰ ਆਪਣੀ ਨੌਕਰੀ ਲਈ BDPO ਦਫ਼ਤਰ ਤੋਂ ਕਾਗਜ਼ਾਤ ਤਿਆਰ ਕਰਨ ਲਈ ਗਏ ਸਨ ਪਰ ਛੁੱਟੀ ਹੋਣ ਕਰ ਕੇ ਦੋਵੇਂ ਪਿੰਡ ਪਰਤ ਰਹੇ ਸਨ। ਇਸ ਦੌਰਾਨ ਮਹੇਂਦਰਗੜ੍ਹ ਰੋਡ ’ਤੇ BDPO ਦਫ਼ਤਰ ਨੇੜੇ ਤੇਜ਼ ਰਫ਼ਤਾਰ ’ਚ ਆ ਰਹੇ ਇਕ ਟਰਾਲੇ ਨੇ ਉਨ੍ਹਾਂ ਦੋਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ’ਚ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਲੋਕਾਂ ਦੀ ਮਦਦ ਨਾਲ ਪੁਲਸ ਨੇ ਦੋਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉੱਥੇ ਹੀ ਪੁਲਸ ਨੇ ਅਣਪਛਾਤੇ ਟਰਾਲਾ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਬੀਮੇ ਦੇ ਪੈਸਿਆਂ ਦੇ ਲਾਲਚ ’ਚ ਪੁੱਤ ਹੋਇਆ ‘ਅੰਨ੍ਹਾ’, ਸੁਪਾਰੀ ਦੇ ਕੇ ਮਰਵਾਇਆ ਪਿਓ

ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਦੋਵੇਂ ਹਾਇਰ ਸੈਕੰਡਰੀ ’ਚ ਪੜ੍ਹਾਈ ਕਰ ਰਹੇ ਸਨ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਦੋਹਾਂ ਨੌਜਵਾਨਾਂ ਦੀ ਮੌਤ ਮਗਰੋਂ ਨਾ ਸਿਰਫ਼ ਪਰਿਵਾਰ ’ਚ ਸਗੋਂ ਪੂਰੇ ਪਿੰਡ ’ਚ ਮਾਤਮ ਦਾ ਮਾਹੌਲ ਹੈ। 

ਇਹ ਵੀ ਪੜ੍ਹੋ- ‘ਸਰਕਾਰ ਨੇ ਕੀਤਾ ਧੋਖਾ', ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਵਿਰੁੱਧ ਮੁੜ ਕਰ ਦਿੱਤਾ ਵੱਡਾ ਐਲਾਨ


author

Tanu

Content Editor

Related News