ਰੇਵਾੜੀ ਦਾ ਕਾਰੋਬਾਰੀ ਦੀਕੇਸ਼ ਹੈਲੀਕਾਪਟਰ ਰਾਹੀਂ ਲਿਆਇਆ ਦੁਲਹਨ, ਦੋਵੇਂ ਪਿੰਡਾਂ ''ਚ ਬਣਾਏ ਗਏ ਸਨ ਹੈਲੀਪੈਡ

Friday, Feb 03, 2023 - 11:31 AM (IST)

ਰੇਵਾੜੀ ਦਾ ਕਾਰੋਬਾਰੀ ਦੀਕੇਸ਼ ਹੈਲੀਕਾਪਟਰ ਰਾਹੀਂ ਲਿਆਇਆ ਦੁਲਹਨ, ਦੋਵੇਂ ਪਿੰਡਾਂ ''ਚ ਬਣਾਏ ਗਏ ਸਨ ਹੈਲੀਪੈਡ

ਰੇਵਾੜੀ (ਗੰਗਾਬਿਸ਼ਨ)- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਜੈਨਾਬਾਦ ਪਿੰਡ ਦਾ ਰਹਿਣ ਵਾਲਾ ਦੀਕੇਸ਼ ਆਪਣੀ ਦੁਲਹਨ ਏਕਤਾ ਨੂੰ ਹੈਲੀਕਾਪਟਰ ਰਾਹੀਂ ਲੈ ਕੇ ਪਿੰਡ ਪਹੁੰਚਾ। ਹੈਲੀਕਾਪਟਰ ਨੂੰ ਦੇਖਣ ਲਈ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਪਿੰਡ ਵਾਸੀਆਂ ਨੇ ਹੈਲੀਕਾਪਟਰ ਤੋਂ ਉਤਰੇ ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕੀਤਾ। 

ਦਿਲਚਸਪ ਗੱਲ ਇਹ ਹੈ ਕਿ ਬਰਾਤ ਸਿਰਫ਼ 9 ਕਿਲੋਮੀਟਰ ਦੂਰ ਪਿੰਡ ਮੰਦੌਲਾ ਪਹੁੰਚੀ ਸੀ। ਜਾਣਕਾਰੀ ਮੁਤਾਬਕ ਜੈਨਾਬਾਦ ਦੇ ਪੇਸ਼ੇ ਤੋਂ ਕਾਰੋਬਾਰੀ ਦੀਕੇਸ਼ ਦਾ ਸੁਫ਼ਨਾ ਸੀ ਕਿ ਉਹ ਆਪਣੀ ਦੁਲਹਨ ਨੂੰ ਹੈਲੀਕਾਪਟਰ ਰਾਹੀਂ ਲਿਆਵੇ। ਉਸ ਦਾ ਰਿਸਤਾ ਪਿੰਡ ਮੰਦੌਲਾ ਦੀ ਏਕਤਾ ਨਾਲ ਹੋਇਆ। ਪਰਿਵਾਰ ਵਾਲਿਆਂ ਨੇ ਦੀਕੇਸ਼ ਦਾ ਸੁਫ਼ਨਾ ਪੂਰਾ ਕੀਤਾ। ਦੋਵਾਂ ਪਿੰਡਾਂ ’ਚ ਹੈਲੀਕਾਪਟਰ ਲਈ ਹੈਲੀਪੈਡ ਬਣਾਇਆ ਗਿਆ।


author

DIsha

Content Editor

Related News