ਸਿੰਧੂ ਲਿਪੀ ਪੜ੍ਹਨ ਵਾਲੇ ਨੂੰ ਕਰੋੜਾਂ ਦੇ ਇਨਾਮ ਦੀ ਪੇਸ਼ਕਸ਼ ਦੀ ਚਰਚਾ
Wednesday, Jan 08, 2025 - 05:21 AM (IST)
ਨਵੀਂ ਦਿੱਲੀ - ਇਤਿਹਾਸਕਾਰ ਅਤੇ ਭਾਸ਼ਾ ਵਿਗਿਆਨੀ ਪਿਛਲੇ ਸੌ ਸਾਲਾਂ ਤੋਂ ਸਿੰਧੂ ਘਾਟੀ ਸਭਿਅਤਾ ਦੇ ਸ਼ਹਿਰਾਂ ਦੀ ਖੁਦਾਈ ’ਚ ਮਿਲੀਆਂ ਪ੍ਰਾਚੀਨ ਲਿਖਤਾਂ ਅਤੇ ਮੋਹਰਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ’ਚ ਕੋਈ ਵੀ ਸਫਲ ਨਹੀਂ ਹੋਇਆ ਹੈ। ਹੁਣ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਇਸ ਲਿਪੀ ਨੂੰ ਪੜ੍ਹਨ ਵਾਲੇ ਨੂੰ 8.5 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਕੇ ਇਸ ਲਿਪੀ ਨੂੰ ਮੁੜ ਸੁਰਖੀਆਂ ’ਚ ਲਿਆਂਦਾ ਹੈ।
ਸਿੰਧੂ ਘਾਟੀ ਦੀ ਸਭਿਅਤਾ ਦੇ 140 ਪੁਰਾਤੱਤਵ ਸਰਵੇਖਣ ਸਥਾਨਾਂ ਤੋਂ 15,000 ਤੋਂ ਵੱਧ ਸ਼ਬਦ ਮਿਲੇ ਹਨ, ਜੋ ਕਿ 4,000 ਤੋਂ ਵੱਧ ਮਿੱਟੀ, ਤਾਂਬੇ ਦੇ ਭਾਂਡਿਆਂ, ਕਲਾਕ੍ਰਿਤੀਆਂ ਅਤੇ ਮੋਹਰਾਂ ’ਤੇ ਦਰਜ ਹਨ।