ਜੰਮੂ ’ਚ ਮਾਲੀਆ ਅਧਿਕਾਰੀਆਂ ਨੇ ਕਈ ਥਾਵਾਂ ’ਤੇ ਕੀਤੀ ਛਾਪੇਮਾਰੀ
Sunday, Feb 20, 2022 - 04:20 PM (IST)
ਜੰੰਮੂ— ਜੰਮੂ ਡਵੀਜ਼ਨਲ ਪ੍ਰਸ਼ਾਸਨ ਦੇ ਮਾਲੀਆ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਐਤਵਾਰ ਨੂੰ ਪੁਲਸ ਦੀ ਮਦਦ ਨਾਲ ਜੰਮੂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਗੁੁਆਚ ਗਏ ਮਾਲੀਆ ਰਿਕਾਰਡ ਮਾਮਲਿਆਂ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਮੁਤਾਬਕ ਸੰਯੁਕਤ ਟੀਮ ਹਾਲ ਦੇ ਦਿਨਾਂ ਵਿਚ ਸੂਬੇ ਦੀ ਜ਼ਮੀਨ ’ਤੇ ਕਬਜ਼ਾ ਅਤੇ ਕੁਝ ਬਦਮਾਸ਼ਾਂ ਵਲੋਂ ਮਾਲੀਆ ਅਧਿਕਾਰੀਆਂ ਨਾਲ ਮਿਲੀਭਗਤ ਕੀਤੀ ਗਈ। ਸੰਯੁਕਤ ਟੀਮ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਸਬੰਧ ਵਿਚ ਸਰਕਾਰ ਕੋਲ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ’ਤੇ ਕਾਰਵਾਈ ਕਰ ਰਹੀ ਹੈ।
ਛਾਪੇਮਾਰੀ ਦੀ ਕਾਰਵਾਈ ਜੰਮੂ ਦੇ ਪੱਛਮੀ, ਉੱਤਰੀ ਅਤੇ ਦੱਖਣੀ ਅਤੇ ਬਾਹਰੀ ਹਿੱਸੇ ਵਿਚ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਬਹੁਤ ਸਾਰੇ ਪਟਵਾਰੀ ਅਤੇ ਤਹਿਸੀਲਦਾਰ ਹਨ, ਜਿਨ੍ਹਾਂ ਖਿਲਾਫ ਜ਼ਮੀਨ ਰਿਕਾਰਡ ਲਾਪਤਾ ਹੋਣ ਦੇ ਮਾਮਲੇ ’ਚ ਕਾਰਵਾਈ ਕੀਤੀ ਜਾ ਸਕਦੀ ਹੈ।