ਕੋਰੋਨਾ ਦੇ ਇਲਾਜ ''ਚ ਮਲੇਰੀਆ ਰੋਕੂ ਦਵਾਈ ਲੈਣ ਨਾਲ ਹਾਰਟ ਅਟੈਕ ਦਾ ਖਤਰਾ

Saturday, Apr 04, 2020 - 01:38 AM (IST)

ਕੋਰੋਨਾ ਦੇ ਇਲਾਜ ''ਚ ਮਲੇਰੀਆ ਰੋਕੂ ਦਵਾਈ ਲੈਣ ਨਾਲ ਹਾਰਟ ਅਟੈਕ ਦਾ ਖਤਰਾ

ਨਵੀਂ ਦਿੱਲੀ- ਅਮਰੀਕਾ ਦੇ ਦਿਲ ਰੋਗ ਮਾਹਿਰਾਂ ਨੇ ਚੌਕਸ ਕੀਤਾ ਹੈ ਕਿ ਕੁਝ ਲੋਕ ਕੋਰੋਨਾ ਦੇ ਇਲਾਜ ਲਈ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸੀਕਲੋਰੋਕਿਨ ਤੇ ਐਂਟੀਬਾਇਓਟਿਕ ਐਜੀਥੋਮਿਸਿਨ ਦੇ ਇਸਤੇਮਾਲ ਦਾ ਜਿਹੜਾ ਸੁਝਾਅ ਦੇ ਰਹੇ ਹਨ, ਉਸ ਨਾਲ ਦਿਲ ਦੀ ਧੜਕਣ ਦੇ ਆਸਾਧਰਨ ਖਤਰਨਾਕ ਪੱਧਰਾਂ ਤੱਕ ਪਹੁੰਚਣ ਦਾ ਜੋਖਿਮ ਵਧ ਸਕਦਾ ਹੈ। 

PunjabKesari
ਓਰਗੋਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ (ਓ. ਐੱਚ. ਐੱਸ. ਯੂ.) ਤੇ ਇੰਡੀਆਨਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਸੁਝਾਅ ਦਿੱਤਾ ਕਿ ਮਲੇਰੀਆ-ਐਂਟੀਬਾਓਟਿਕ ਦਵਾਈਆਂ ਦੇ ਸੰਯੋਜਨ ਨਾਲ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਦਿਲ ਦੇ ਹੇਠਲੇ ਹਿੱਸੇ 'ਚ ਪੈਦਾ ਹੋਣ ਵਾਲੀਆਂ ਆਸਾਧਰਨ ਧੜਕਣਾਂ ਲਈ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਥਿਤੀ ਨਾਲ ਦਿਲ ਦਾ ਹੇਠਲਾ ਹਿੱਸਾ ਤੇਜ਼ੀ ਅਤੇ ਬੇਨਿਯਮਤ ਰੂਪ ਨਾਲ ਧੜਕਦਾ ਹੈ ਤੇ ਇਸ ਨਾਲ ਹਾਰਟ ਅਟੈਕ ਦਾ ਖਤਰਾ ਹੈ।
ਅਮਰੀਕਨ ਕਾਲਜ ਆਫ ਕਾਰਡੀਓਲੌਜੀ ਦੀ ਕਾਰਡੀਓਲੌਜੀ ਪੱਤ੍ਰਿਕਾ ਵਿਚ ਪ੍ਰਕਾਸ਼ਤ ਆਰਟੀਕਲ ਵਿਚ ਖੋਜਕਾਰਾਂ ਨੇ ਸੈਂਕੜੇ ਦਵਾਈਆਂ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਸਕਦਾ ਹੈ। 


author

Gurdeep Singh

Content Editor

Related News