ਤੇਲੰਗਾਨਾ ਦੇ ਨਵੇਂ CM ਬਣੇ ਰੇਵੰਤ ਰੈੱਡੀ, ਭੱਟੀ ਵਿਕਰਮਾਰਕ ਨੇ ਸੰਭਾਲੀ ਡਿਪਟੀ CM ਦੀ ਕੁਰਸੀ
Thursday, Dec 07, 2023 - 02:30 PM (IST)
ਹੈਦਰਾਬਾਦ- ਕਾਂਗਰਸ ਨੇਤਾ ਰੇਵੰਤ ਰੈੱਡੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਹੈਦਰਾਬਾਦ ਦੇ ਐੱਲ.ਬੀ. ਸਟੇਡੀਅਮ 'ਚ ਆਯੋਜਿਤ ਪ੍ਰੋਗਰਾਮ 'ਚ ਤੇਲੰਗਾਨਾ ਦੀ ਰਾਜਪਾਲ ਟੀ ਸੌਂਦਰਰਾਜਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕਾਈ। ਇਸ ਪ੍ਰੋਗਰਾਮ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਡਿਪਟੀ ਸੀ.ਐੱਮ. ਡੀ. ਸ਼ਿਵਕੁਮਾਰ ਸਮੇਤ ਤਮਾਮ ਨੇਤਾ ਮੌਜੂਦ ਰਹੇ।
ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੇਸ਼ ’ਚ ਹਰ ਸਾਲ ਮਰ ਰਹੇ ਹਨ ਲੱਖਾਂ ਲੋਕ, ਅੰਕੜੇ ਕਰ ਦੇਣਗੇ ਹੈਰਾਨ
ਰੇਵੰਤ ਰੈੱਡੀ ਪ੍ਰਦੇਸ਼ ਕਾਂਗਰਸ ਦੇ ਪ੍ਰਧਨ ਹਨ। ਉਹ ਤੇਲੰਗਾਨਾ ਦੇ ਦੂਜੇ ਮੁੱਖ ਮੰਤਰੀ ਬਣੇ ਹਨ। 2013 'ਚ ਤੇਲੰਗਾਨਾ ਦੇ ਗਠਨ ਤੋਂ ਬਾਅਦ ਕਾਂਗਰਸ ਇਥੇ ਪਹਿਲੀ ਵਾਰ ਸੱਤਾ 'ਚ ਆਈ ਹੈ। ਇੱਥੋਂ ਹੁਣ ਤਕ ਚੇੰਦਰਸ਼ੇਖਰ ਰਾਓ (ਕੇ.ਸੀ.ਆਰ.) ਹੀ ਦੋ ਵਾਰ ਮੁੱਖ ਮੰਤਰੀ ਬਣੇ ਸਨ। ਹਾਲਾਂਕਿ, ਉਹ ਇਸ ਵਾਰ ਹੈਟ੍ਰਿਕ ਲਗਾਉਣ ਤੋਂ ਖੁੰਝ ਗਏ ਹਨ।
ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
Hyderabad | Uttam Kumar Reddy, C Damodar Rajanarasimha, Komatireddy Venkat Reddy and D. Sridhar Babu take oath as Telangana ministers pic.twitter.com/qiD6fNU9hS
— ANI (@ANI) December 7, 2023
ਸੋਨੀਆ ਦੇ ਨਾਲ ਮੰਚ 'ਤੇ ਪਹੁੰਚੇ ਰੇਵੰਤ ਰੈੱਡੀ
56 ਸਾਲ ਦੇ ਰੇਵੰਤ ਰੈੱਡੀ ਨੇ ਐੱਲ.ਬੀ. ਸਟੇਡੀਅਮ 'ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ 'ਚ ਕਰੀਬ ਇਕ ਲੱਖ ਲੋਕ ਸ਼ਾਮਲ ਹੋਏ। ਸਹੁੰ ਚੁੱਕਣ ਤੋਂ ਪਹਿਲਾਂ ਰੇਵੰਤ ਰੈੱਡੀ ਖੁੱਲ੍ਹੀ ਜੀਪ 'ਚ ਸੋਨੀਆ ਗਾਂਧੀ ਨੂੰ ਲੈ ਕੇ ਸਟੇਡੀਅਮ 'ਚ ਪਹੁੰਚੇ।
ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ
ਰੇਵੰਤ ਰੈੱਡੀ ਦੀ ਕੈਬਨਿਟ 'ਚ ਕਈ ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ 'ਚ ਭੱਟੀ ਵਿਕਰਮਾਰਕ ਨੂੰ ਡਿਪਟੀ ਸੀ.ਐੱਮ. ਬਣਾਇਆ ਗਿਆ ਹੈ। ਇਸਤੋਂ ਇਲਾਵਾ ਉੱਤਮ ਕੁਮਾਰ ਰੈੱਡੀ, ਸ਼੍ਰੀਧਰ ਬਾਬੂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸਤੋਂ ਇਲਾਵਾ ਰੇਵੰਤ ਰੈੱਡੀ ਦੀ ਕੈਬਨਿਟ 'ਚ ਸੀਤਾਕਾ, ਪੋਨੰਮ ਪ੍ਰਭਾਕਰ ਦੇ ਨਾਲ-ਨਾਲ ਕੋਂਡਾ ਸੁਰੇਖਾ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਇਹ ਵੀ ਪੜ੍ਹੋ- ChatGPT ਤੋਂ ਪੁੱਛਦੇ ਹੋ ਬੀਮਾਰੀ ਦਾ ਇਲਾਜ ਤਾਂ ਹੋ ਜਾਓ ਸਾਵਧਾਨ! ਮੁਸ਼ਕਿਲ 'ਚ ਪੈ ਸਕਦੀ ਹੈ ਜ਼ਿੰਦਗੀ
#WATCH | Congress leader Revanth Reddy takes oath as the Chief Minister of Telangana at Hyderabad's LB stadium; Governor Tamilisai Soundararajan administers him the oath of office. pic.twitter.com/TBtZRE0YQD
— ANI (@ANI) December 7, 2023