ਸਨਸਨੀਖੇਜ਼ ਵਾਰਦਾਤ; ਆਕਾਸ਼ਵਾਣੀ ਦੀ ਸੇਵਾਮੁਕਤ ਅਧਿਕਾਰੀ ਅਤੇ ਉਨ੍ਹਾਂ ਦੀ ਧੀ ਦੀ ਫਲੈਟ ''ਚੋਂ ਮਿਲੀਆਂ ਲਾਸ਼ਾਂ

06/01/2023 10:51:05 AM

ਨਵੀਂ ਦਿੱਲੀ- ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ਵਿਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਫਲੈਟ 'ਚੋਂ 65 ਸਾਲਾ ਔਰਤ ਅਤੇ ਉਸ ਦੀ ਧੀ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੇ ਸਰੀਰ ਸੱਟਾਂ ਦੇ ਨਿਸ਼ਾਨ ਹਨ। ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਆਕਾਸ਼ਵਾਣੀ ਦੀ ਸੇਵਾਮੁਕਤ ਅਧਿਕਾਰੀ ਰਾਜਰਾਨੀ ਲਾਲ ਅਤੇ ਉਨ੍ਹਾਂ ਦੀ ਧੀ ਗਿੰਨੀ ਕਰਾਰ (36) ਵਜੋਂ ਹੋਈ ਹੈ।

ਇਹ ਵੀ ਪੜ੍ਹੋ-  ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ

ਪੁਲਸ ਮੁਤਾਬਕ ਇਕ ਗੁਆਂਢੀ ਨੇ ਕ੍ਰਿਸ਼ਨਾ ਨਗਰ ਦੇ ਈ-ਬਲਾਕ ਵਿਚ ਇਕ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਇਕ ਫਲੈਟ 'ਚੋਂ ਬਦਬੂ ਆਉਣ ਦੀ ਸ਼ਿਕਾਇਤ ਕਰਦੇ ਹੋਏ ਬੁੱਧਵਾਰ ਰਾਤ 8 ਵਜੇ ਪੀ. ਸੀ. ਆਰ. ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਪੁਲਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਬਾਰੇ ਕਤਲ ਦਾ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਕੁਝ ਸੁਰਾਗ ਮਿਲੇ ਹਨ। ਅਧਿਕਾਰੀ ਮੁਤਾਬਕ ਦੋਸ਼ੀਆਂ ਨੂੰ ਫੜਨ ਲਈ ਟੀਮ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਸਿਹਰਾ ਸਜਾਉਣ ਮੌਕੇ ਲਾੜੇ ਨੂੰ ਆਈ ਮੌਤ, ਬਰਾਤ ਦੀ ਥਾਂ ਉੱਠੀ ਅਰਥੀ, ਮਾਤਮ 'ਚ ਬਦਲੀਆਂ ਖੁਸ਼ੀਆਂ

DCP ਸ਼ਾਹਦਰਾ ਰੋਹਿਤ ਮੀਨਾ ਨੇ ਦੱਸਿਆ ਸਾਨੂੰ ਰਾਤ 8 ਵਜੇ ਇਕ ਘਰ 'ਚੋਂ ਬਦਬੂ ਆਉਣ ਦੀ ਸੂਚਨਾ ਮਿਲੀ। ਪੁਲਸ ਨੂੰ ਉਥੋਂ 65 ਸਾਲਾ ਔਰਤ ਅਤੇ ਉਸ ਦੀ 36 ਸਾਲਾ ਧੀ ਦੀਆਂ ਲਾਸ਼ਾਂ ਮਿਲੀਆਂ। ਪਹਿਲੀ ਨਜ਼ਰੇ ਜਾਪਦਾ ਹੈ ਕਿ ਕੋਈ ਜਾਣਿਆ-ਪਛਾਣਿਆ ਵਿਅਕਤੀ ਘਰ ਅੰਦਰ ਦਾਖ਼ਲ ਹੋਇਆ ਹੋਵੇਗਾ। ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ ਅਤੇ ਅਗਲੀ ਕਾਰਵਾਈ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਕੁਝ ਸੁਰਾਗ ਮਿਲੇ ਹਨ। ਮੁਲਜ਼ਮਾਂ ਨੂੰ ਫੜਨ ਲਈ ਟੀਮ ਬਣਾਈ ਗਈ ਹੈ।

ਇਹ ਵੀ ਪੜ੍ਹੋ- PM ਕਿਸਾਨ ਯੋਜਨਾ ਤੋਂ ਇਲਾਵਾ ਕਿਸਾਨਾਂ ਨੂੰ ਮਿਲਣਗੇ 6 ਹਜ਼ਾਰ ਰੁਪਏ, ਸਿੱਧੇ ਖਾਤੇ 'ਚ ਹੋਣਗੇ ਟਰਾਂਸਫਰ


Tanu

Content Editor

Related News