41 ਸੀਟਾਂ ''ਤੇ ਸੀ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ, ਇਸ ਲਈ ਵਾਰਾਣਸੀ ਤੋਂ ਨਹੀਂ ਲੜੀ ਚੋਣ : ਪ੍ਰਿਯੰਕਾ

Monday, Apr 29, 2019 - 01:13 AM (IST)

41 ਸੀਟਾਂ ''ਤੇ ਸੀ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ, ਇਸ ਲਈ ਵਾਰਾਣਸੀ ਤੋਂ ਨਹੀਂ ਲੜੀ ਚੋਣ : ਪ੍ਰਿਯੰਕਾ

ਲਖਨਊ/ਵਾਰਾਣਸੀ, (ਇੰਟ.)— ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਐਤਵਾਰ ਕਿਹਾ ਕਿ ਮੇਰੇ 'ਤੇ 41 ਸੀਟਾਂ 'ਤੇ ਚੋਣ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੀ। ਇਸ ਲਈ ਮੈਂ ਵਾਰਾਣਸੀ ਤੋਂ ਚੋਣ ਨਹੀਂ ਲੜੀ।
ਉਨ੍ਹਾਂ ਕਿਹਾ ਕਿ ਜੇ ਮੈਂ ਵਾਰਾਣਸੀ ਤੋਂ ਚੋਣ ਲੜਦੀ ਤਾਂ ਮੈਨੂੰ ਹੋਰਨਾਂ ਸੀਟਾਂ 'ਤੇ ਚੋਣ ਪ੍ਰਚਾਰ ਲਈ ਜਾਣਾ ਔਖਾ ਹੋ ਜਾਣਾ ਸੀ। ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਨੂੰ ਦੇਖਦਿਆਂ ਮੈਂ ਇਸ ਵਾਰ ਚੋਣ ਨਾ ਲੜਨ ਦਾ ਫੈਸਲਾ ਕੀਤਾ। ਮੈਨੂੰ ਬਹੁਤ ਸਾਰੀਆਂ ਸੀਟਾਂ ਤੋਂ ਉਮੀਦਵਾਰ ਚੋਣ ਪ੍ਰਚਾਰ ਲਈ ਬੁਲਾ ਰਹੇ ਸਨ ਅਤੇ ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ ਸੀ।


author

KamalJeet Singh

Content Editor

Related News