ਖੋਜਕਰਤਾਵਾਂ ਦਾ ਦਾਅਵਾ, ਵਿਟਾਮਿਨ ਡੀ ਦੀ ਕਮੀ ਦੂਰ ਕਰ ਰੋਕੀ ਜਾ ਸਕਦੀ ਹੈ ਤੀਜੀ ਲਹਿਰ

Monday, Jul 12, 2021 - 10:30 AM (IST)

ਵਾਸ਼ਿੰਗਟਨ/ਨਵੀਂ ਦਿੱਲੀ - ਮੈਡੀਕਲ ਵਿਗਿਆਨੀਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਟੀਕਾਕਰਨ ਨਾਲ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਵੀ ਕਦਮ ਚੁੱਕੇ ਤਾਂ ਇਸ ਨਾਲ ਲੋਕ ਕੋਰੋਨਾ ਦੇ ਖ਼ਤਰੇ ਤੋਂ ਬਚ ਸਕਦੇ ਹਨ ਅਤੇ ਤੀਜੀ ਲਹਿਰ ਵੀ ਰੁਕ ਜਾਏਗੀ। ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ’ਚ ਵਿਟਾਮਿਨ ਡੀ ਦੀ ਕਮੀ ਹੈ, ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ, ਹਸਪਤਾਲ ’ਚ ਦਾਖ਼ਲ ਹੋਣ ਅਤੇ ਮੌਤ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਕੋਰੋਨਾ ਦੀ ਤੀਜੀ ਲਹਿਰ ਦੀ ਸ਼ੰਕਾ ਦੌਰਾਨ ਖੋਜ ਦੇ ਇਹ ਨਤੀਜੇ ਬੇਹੱਦ ਅਹਿਮ ਹਨ ।

ਇਹ ਵੀ ਪੜ੍ਹੋ: ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ

ਐਪੀਡੀਮੋਲਾਜੀ ਇੰਟਰਨੈਸ਼ਨਲ ਜਰਨਲ ’ਚ ਪ੍ਰਕਾਸ਼ਿਤ ਖੋਜ ਅਨੁਸਾਰ ਯੂਰਪ ਅਤੇ ਅਮਰੀਕਾ ’ਚ ਪਹਿਲਾਂ ਹੋਈਆਂ ਕਈ ਖੋਜਾਂ ’ਚ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਵਿਟਾਮਿਨ ਡੀ ਦੀ ਕਮੀ ਨਾਲ ਜੂਝ ਰਹੇ ਲੋਕਾਂ ’ਚ ਇਨਫੈਕਸ਼ਨ ਦਰ ਜ਼ਿਆਦਾ ਸੀ। ਯੂਰਪ, ਅਮਰੀਕਾ ਸਮੇਤ ਕਈ ਦੇਸ਼ਾਂ ’ਚ ਕੋਰੋਨਾ ਮੌਤ ਦਰ ਜ਼ਿਆਦਾ ਹੋਣ ਦੀ ਵਜ੍ਹਾ ਵੱਡੇ ਪੱਧਰ ’ਤੇ ਲੋਕਾਂ ’ਚ ਵਿਟਾਮਿਨ ਡੀ ਦੀ ਕਮੀ ਹੋਣਾ ਵੀ ਹੈ, ਜਿਨ੍ਹਾਂ ਦੇਸ਼ਾਂ ’ਚ ਸੂਰਜ ਦੀ ਰੋਸ਼ਨੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਮੌਤ ਦਰ ਘੱਟ ਰਹੀ ਹੈ।

ਇਹ ਵੀ ਪੜ੍ਹੋ: ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੋਲਰ ਤੂਫਾਨ, GPS ਅਤੇ ਮੋਬਾਈਲ ਸਿਗਨਲ ’ਤੇ ਪੈ ਸਕਦੈ ਅਸਰ

ਖੋਜ ਦੇ ਮੁਖੀ ਲੇਖਕ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਦੇ ਕਮਿਊਨਿਟੀ ਵਿਭਾਗ ਦੇ ਨਿਰਦੇਸ਼ਕ ਪ੍ਰੋ. ਜੁਗਲ ਕਿਸ਼ੋਰ ਨੇ ਕਿਹਾ ਹੈ ਕਿ ਭਾਰਤ ਵੀ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜਿਥੇ ਧੁੱਪ ਕਾਫ਼ੀ ਰਹਿੰਦੀ ਹੈ, ਜੋ ਵਿਟਾਮਿਨ ਡੀ ਦਾ ਇਕ ਕੁਦਰਤੀ ਸੋਮਾ ਹੈ ਪਰ ਕੁਝ ਕਾਰਨਾਂ ਕਾਰਨ ਲੋਕ ਇਸ ਦਾ ਲਾਭ ਨਹੀਂ ਲੈਂਦੇ। ਜ਼ਰੂਰੀ ਹੈ ਕਿ ਹਫ਼ਤੇ ’ਚ ਕੁਝ ਘੰਟੇ ਘੱਟ ਕੱਪੜਿਆਂ ’ਚ ਧੁੱਪ ਸੇਕੀ ਜਾਵੇ । ਹਾਲਾਂਕਿ ਸਾਰਿਆਂ ਲਈ ਅਜਿਹਾ ਸੰਭਵ ਨਹੀਂ ਹੋ ਸਕਦਾ। ਨਤੀਜੇ ਵਜੋਂ 60 ਫ਼ੀਸਦੀ ਤੋਂ ਵੱਧ ਆਬਾਦੀ ਦੇ ਵਿਟਾਮਿਨ ਡੀ ਦੀ ਕਮੀ ਨਾਲ ਸ਼ਿਕਾਰ ਹੋਣ ਦੀ ਸੰਭਾਵਨਾ ਹੈ । ਯੂਰਪ ਅਤੇ ਅਮਰੀਕਾ ’ਚ ਇਹ ਫ਼ੀਸਦੀ ਬਹੁਤ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ: ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ

ਕੋਰੋਨਾ ਪ੍ਰਬੰਧਨ ’ਚ ਸ਼ਾਮਲ ਕਰਨ ਦੀ ਮੰਗ
ਖੋਜਕਾਰਾਂ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਕੋਰੋਨਾ ਪ੍ਰਬੰਧਨ ’ਚ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨਾ ਵੀ ਸ਼ਾਮਲ ਕੀਤਾ ਜਾਏ। ਇਸ ਨਾਲ ਕੋਰੋਨਾ ਤੋਂ ਬਚਾਅ ਦੇ ਨਾਲ ਵਿਟਾਮਿਨ ਡੀ ਦੀ ਕਮੀ ਨਾਲ ਹੋਣ ਵਾਲੀ ਹੋਰ ਦਿੱਕਤਾਂ ਵੀ ਦੂਰ ਹੋਣਗੀਆਂ, ਜਿਵੇਂ ਹੱਡੀਆਂ ਤੇ ਜੋਡ਼ਾਂ ਨਾਲ ਜੁੜੇ ਦਰਦ ਦੀ ਸਮੱਸਿਆ ਆਦਿ। ਵਿਟਾਮਿਨ ਡੀ ਦੀ ਵੀ ਭੂਮਿਕਾ ਸਰੀਰ ਦੀਆਂ ਕਈ ਕਿਰਿਆਵਾਂ ਦੇ ਸੰਚਾਲਨ ’ਚ ਅਹਿਮ ਹੁੰਦੀ ਹੈ। ਹੋਰ ਲੇਖਕਾਂ ’ਚ ਯੂਨੀਵਰਸਿਟੀ ਆਫ ਮੈਨਵੈਸਟਰ ਦੇ ਡੇਵਿਡ ਸੀ. ਐਂਡਰਸਨ, ਹਿਮਾਚਲ ਸਟੇਟ ਇਮਉਨੋਲਾਜਿਸਟ ਓਮੇਸ਼ ਕੁਮਾਰ ਭਾਰਤੀ, ਡੇਵਿਡ ਐੱਸ. ਗ੍ਰਾਈਮਜ਼ ਅਤੇ ਮੋਨਿਕਾ ਸਾਹੂ ਸ਼ਾਮਲ ਹਨ।

ਇਹ ਵੀ ਪੜ੍ਹੋ: ਪਾਕਿ ’ਚ ਹੈਰਾਨ ਕਰਦਾ ਮਾਮਲਾ: ਪਤੀ ਦੇ ਅਫੇਅਰ ਦਾ ਬਦਲਾ ਲੈਣ ਲਈ ਮਹਿਲਾ ਦੇ ਭੀੜ ਸਾਹਮਣੇ ਉਤਾਰੇ ਕੱਪੜੇ

ਇੰਨੀ ਮਾਤਰਾ ’ਚ ਦੇਣ ਨਾਲ ਹੋਵੇਗਾ ਫ਼ਾਇਦਾ
ਟੈਬਲੇਟ ਦੇ ਤੌਰ ’ਤੇ ਵੀ ਵਿਟਾਮਿਨ ਡੀ ਉਪਲੱਬਧ ਹੈ। ਤੈਅ ਮਾਨਕਾਂ ਅਨੁਸਾਰ ਬੱਚਿਆਂ ਨੂੰ 400, ਲੜਕਿਆਂ ਅਤੇ ਗਰਭਵਤੀ ਔਰਤਾਂ ਨੂੰ 600-1000 ਅਤੇ ਨੌਜਵਾਨਾਂ ਨੂੰ 1000-2000 ਇੰਟਰਨੈਸ਼ਨਲ ਯੂਨਿਟ (ਆਈ. ਯੂ.) ਵਿਟਾਮਿਨ ਡੀ ਸਪਲੀਮੈਂਟ ਦਿੱਤੇ ਜਾਣ ਤਾਂ ਕਾਫੀ ਫ਼ਾਇਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਢੀਠ ਪਾਕਿਸਤਾਨ, FATF ਦੀ ਗ੍ਰੇ ਲਿਸਟ ’ਚ ਰਹਿਣ ਦੇ ਬਾਵਜੂਦ ਨਹੀਂ ਲੈ ਰਿਹਾ ਅੱਤਵਾਦੀਆਂ ’ਤੇ ਐਕਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News