ਟਰੈਕਟਰ ਮਾਰਚ ''ਚ ਵਾਅਦਾ ਤੇ ਨਿਯਮ ਤੋੜੇ ਗਏ ਤਾਂ ਹੋਵੇਗੀ ਕਾਰਵਾਈ : ਦਿੱਲੀ ਪੁਲਸ
Monday, Jan 25, 2021 - 04:16 PM (IST)

ਨਵੀਂ ਦਿੱਲੀ- ਗਣਤੰਤਰ ਦਿਵਸ ਯਾਨੀ 26 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਣ ਦੀ ਤਿਆਰੀ ਹੈ। ਟਰੈਕਟਰ ਮਾਰਚ ਨੂੰ ਲੈ ਕੇ ਦਿੱਲੀ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਮਾਰਚ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਹਨ ਅਤੇ ਗੜਬੜੀ ਕਰਨ ਦੀ ਫ਼ਿਰਾਕ 'ਚ ਹਨ। ਅਜਿਹੇ ਲੋਕਾਂ 'ਤੇ ਸਾਡੀ ਨਜ਼ਰ ਹੈ। ਉਮੀਦ ਹੈ ਕਿ ਕਿਸਾਨ ਤੈਅ ਰੂਟ 'ਤੇ ਮਾਰਚ ਕੱਢਣਗੇ ਪਰ ਵਾਅਦਾ ਅਤੇ ਨਿਯਮ ਤੋੜੇ ਗਏ ਤਾਂ ਪੁਲਸ ਐਕਸ਼ਨ ਲੈਣ ਤੋਂ ਪਿੱਛੇ ਨਹੀਂ ਹਟੇਗੀ।
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 61 ਦਿਨਾਂ ਤੋਂ ਜਾਰੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਨੂੰ ਲੈ ਕੇ ਦਿੱਲੀ ਦੀ ਸੁਰੱਖਿਆ ਕਾਫ਼ੀ ਸਖ਼ਤ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਕੁਝ ਯਕੀਨੀ ਰੂਟ 'ਤੇ ਐਂਟਰੀ ਦੀ ਮਨਜ਼ੂਰੀ ਮਿਲੀ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ