ਜੇਕਰ ਤੁਸੀਂ ਵੀ Live ਵੇਖਣਾ ਚਾਹੁੰਦੇ ਹੋ Republic Day Parade ਤਾਂ ਪੜ੍ਹੋ ਇਹ ਖ਼ਬਰ, ਜਾਣੋ ਕਿਵੇਂ ਬੁੱਕ ਕਰੀਏ ਟਿਕਟ
Wednesday, Dec 31, 2025 - 05:14 PM (IST)
ਨਵੀਂ ਦਿੱਲੀ : 26 ਜਨਵਰੀ ਦੀ ਪਰੇਡ ਕਈ ਲੋਕ ਬੜੇ ਚਾਅ ਨਾਲ ਦੇਖਦੇ ਹਨ। ਕਈ ਲੋਕ ਇਸ ਨੂੰ ਟੀ.ਵੀ. ਜਾਂ ਫੋਨ 'ਤੇ ਦੇਖਦੇ ਹਨ, ਜਦਕਿ ਕਈ ਲੋਕ ਇਸ ਦਾ ਤਜਰਬਾ ਲੈਣ ਲਈ ਲਾਈਵ ਦੇਖਣ ਲਈ ਪਹੁੰਚਦੇ ਹਨ। ਜੇਕਰ ਤੁਸੀਂ ਵੀ 2026 ਵਿੱਚ ਦਿੱਲੀ ਦੇ ਇੰਡੀਆ ਗੇਟ 'ਤੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਨੂੰ ਲਾਈਵ ਦੇਖਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ ਕਿ ਇਸ ਦੀਆਂ ਟਿਕਟਾਂ ਦੀ ਬੁਕਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਹਰ ਸਾਲ ਰੱਖਿਆ ਮੰਤਰਾਲੇ ਵੱਲੋਂ ਪਰੇਡ ਦੇ ਪਾਸ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਬੁੱਕ ਕਰਵਾਇਆ ਜਾ ਸਕਦਾ ਹੈ।
ਟਿਕਟਾਂ ਦੀਆਂ ਕੀਮਤਾਂ
ਪਿਛਲੇ ਸਾਲ ਪਰੇਡ ਦੀਆਂ ਟਿਕਟਾਂ ਦੀ ਬੁਕਿੰਗ 2 ਜਨਵਰੀ ਤੋਂ ਸ਼ੁਰੂ ਹੋ ਕੇ 11 ਜਨਵਰੀ ਤੱਕ ਚੱਲੀ ਸੀ। ਇਸ ਸਾਲ ਵੀ ਇਹ ਬੁਕਿੰਗ ਜਨਵਰੀ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ। ਰੱਖਿਆ ਮੰਤਰਾਲੇ ਦੁਆਰਾ ਤੈਅ ਕੀਤੀ ਗਈ ਟਿਕਟ ਦੀ ਕੀਮਤ 20 ਰੁਪਏ ਤੋਂ ਲੈ ਕੇ 100 ਰੁਪਏ ਤੱਕ ਹੋ ਸਕਦੀ ਹੈ, ਜੋ ਪਰੇਡ ਦੇਖਣ ਲਈ ਬੈਠਣ ਦੀ ਜਗ੍ਹਾ 'ਤੇ ਨਿਰਭਰ ਕਰਦੀ ਹੈ।
ਆਨਲਾਈਨ ਟਿਕਟ ਬੁੱਕ ਕਰਨ ਦਾ ਤਰੀਕਾ
ਟਿਕਟਾਂ ਦੀ ਬੁਕਿੰਗ aamantran.mod.gov.in ਜਾਂ rashtraparv.gov.in ਵਰਗੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਕੀਤੀ ਜਾ ਸਕਦੀ ਹੈ। ਟਿਕਟ ਬੁੱਕ ਕਰਨ ਦੀ ਆਨਲਾਈਨ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਹੈ :
• ਫੋਨ ਜਾਂ ਕੰਪਿਊਟਰ 'ਤੇ aamantran.mod.gov.in ਵੈੱਬਸਾਈਟ ਓਪਨ ਕਰੋ।
• 'Republic Day Parade' ਆਪਸ਼ਨ ਨੂੰ ਸਿਲੈਕਟ ਕਰੋ।
• ਆਪਣੀ ਆਈ.ਡੀ. ਅਤੇ ਮੋਬਾਈਲ ਨੰਬਰ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰੋ।
• ਟਿਕਟਾਂ ਦੀ ਗਿਣਤੀ ਅਨੁਸਾਰ ਆਨਲਾਈਨ ਪੇਮੈਂਟ ਕਰੋ।
ਆਫਲਾਈਨ ਬੁਕਿੰਗ
ਜੋ ਲੋਕ ਆਫਲਾਈਨ ਟਿਕਟਾਂ ਲੈਣਾ ਚਾਹੁੰਦੇ ਹਨ, ਉਹ ਦਿੱਲੀ ਵਿਖੇ ਸੈਨਾ ਭਵਨ, ਸ਼ਾਸਤਰੀ ਭਵਨ, ਜੰਤਰ-ਮੰਤਰ, ਪ੍ਰਗਤੀ ਮੈਦਾਨ ਜਾਂ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਟਿਕਟ ਖਰੀਦ ਸਕਦੇ ਹਨ।
ਨੋਟ
ਚਾਹੇ ਤੁਸੀਂ ਔਨਲਾਈਨ ਬੁਕਿੰਗ ਕਰੋ ਜਾਂ ਆਫਲਾਈਨ, ਤੁਹਾਡੇ ਕੋਲ ਇੱਕ ਵੈਲਿਡ ਫੋਟੋ ਵਾਲਾ ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਤੁਸੀਂ ਆਪਣਾ ਆਧਾਰ ਕਾਰਡ, ਵੋਟਰ ਆਈ.ਡੀ., ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਆਪਣੇ ਨਾਲ ਜ਼ਰੂਰ ਰੱਖੋ।
