ਗਣਤੰਤਰ ਦਿਵਸ 'ਤੇ ਆਸਾਮ ਦੇ 2 ਜ਼ਿਲਿਆਂ 'ਚ ਧਮਾਕੇ, ਸੁਰੱਖਿਆ ਹੋਈ ਸਖਤ

01/26/2020 9:18:12 AM

ਆਸਾਮ— ਗਣਤੰਤਰ ਦਿਵਸ ਮੌਕੇ ਆਸਾਮ ਦੇ 2 ਜ਼ਿਲਿਆਂ (ਡਿਬਰੂਗੜ੍ਹ ਅਤੇ ਚਰਾਈਦੇਵ) 'ਚ ਗ੍ਰਨੇਡ ਰਾਹੀਂ 3 ਵੱਡੇ ਧਮਾਕੇ ਕੀਤੇ ਗਏ ਹਨ। ਇਹ ਧਮਾਕੇ ਐਤਵਾਰ ਸਵੇਰੇ ਉਸ ਸਮੇਂ ਹੋਏ, ਜਦੋਂ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ ਅਤੇ ਸੁਰੱਖਿਆ ਵਿਵਸਥਾ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਰਾਜ 'ਚ 2 ਧਮਾਕੇ ਡਿਬਰੂਗੜ੍ਹ ਜ਼ਿਲੇ 'ਚ ਤਾਂ ਇਕ ਧਮਾਕਾ ਚਰਾਈਦੇਵ 'ਚ ਕੀਤਾ ਗਿਆ। ਹਾਲਾਂਕਿ ਹਾਲੇ ਤੱਕ ਇਨ੍ਹਾਂ ਧਮਾਕਿਆਂ 'ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। PunjabKesariਇਹ ਧਮਾਕਾ ਡਿਬਰੂਗੜ੍ਹ ਦੇ ਗ੍ਰਾਹਮ ਬਾਜ਼ਾਰ ਦੇ ਨੈਸ਼ਨਲ ਹਾਈਵੇਅ 37 ਕੋਲ ਇਕ ਦੁਕਾਨ 'ਚ ਹੋਇਆ। ਦੂਜਾ ਧਮਾਕਾ ਆਸਾਮ ਦੇ ਚਰਾਈਦੇਵ ਜ਼ਿਲੇ ਦੇ ਸੋਨਾਰੀ ਖੇਤਰ 'ਚ ਹੋਇਆ। ਇਸ ਤੋਂ ਲਾਵਾ ਡਿਬਰੂਗੜ੍ਹ 'ਚ ਇਕ ਗੁਰਦੁਆਰੇ ਕੋਲ ਵੀ ਧਮਾਕਾ ਹੋਇਆ ਹੈ। ਆਸਾਮ ਦੇ ਡੀ.ਜੀ.ਪੀ. ਭਾਸਕਰ ਜੋਤੀ ਮਹੰਤ ਨੇ ਕਿਹਾ ਕਿ ਸਾਨੂੰ ਡਿਬਰੂਗੜ੍ਹ 'ਚ ਧਮਾਕੇ ਦੀ ਜਾਣਕਾਰੀ ਮਿਲੀ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਸ ਧਮਾਕੇ ਦੇ ਪਿੱਛੇ ਕੌਣ ਲੋਕ ਸਨ।


DIsha

Content Editor

Related News