ਗਣਤੰਤਰ ਦਿਵਸ : 93 ਜਵਾਨਾਂ ਨੂੰ ਬਹਾਦਰੀ ਦੇ ਪੁਰਸਕਾਰ, 2 ਨੂੰ ਕੀਰਤੀ ਚੱਕਰ ਤੇ 14 ਨੂੰ ਸ਼ੌਰਿਆ ਚੱਕਰ
Sunday, Jan 26, 2025 - 07:44 AM (IST)

ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਸ਼ਨੀਵਾਰ ਹਥਿਆਰਬੰਦ ਫੋਰਸਾਂ ਤੇ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ ਦੇ 93 ਜਵਾਨਾਂ ਨੂੰ ਬਹਾਦਰੀ ਦੇ ਪੁਰਸਕਾਰ ਦੇਣ ਦਾ ਐਲਾਨ ਕੀਤਾ। ਇਨ੍ਹਾਂ ਪੁਰਸਕਾਰਾਂ ’ਚ 2 ਕੀਰਤੀ ਚੱਕਰ (ਇਕ ਮਰਨ ਉਪਰੰਤ) ਤੇ 14 ਸ਼ੌਰਿਆ ਚੱਕਰ (ਤਿੰਨ ਮਰਨ ਉਪਰੰਤ) ਸ਼ਾਮਲ ਹਨ। ਕੀਰਤੀ ਚੱਕਰ ਜਵਾਨਾਂ ਨੂੰ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਤੇ ਹਿੰਮਤ ਲਈ ਦਿੱਤਾ ਜਾਂਦਾ ਹੈ। ਇਸ ਸਾਲ ਪੰਜਾਬ ਰੈਜੀਮੈਂਟ ਦੇ ਮੇਜਰ ਮਨਜੀਤ ਤੇ ਆਰਟਿਲਰੀ 28 ਰਾਸ਼ਟਰੀ ਰਾਈਫਲਜ਼ ਦੇ ਦਿਲਾਵਰ ਖਾਨ (ਮਰਨ ਉਪਰੰਤ) ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਹਾਏ ਓ ਰੱਬਾ! ਜਾਇਦਾਦ ਖ਼ਾਤਰ ਹੈਵਾਨ ਬਣੀ ਭਰਜਾਈ, ਸਕੇ ਦਿਓਰ ਨੂੰ ਖੰਭੇ ਨਾਲ ਬੰਨ੍ਹ ਜਿਊਂਦਾ ਸਾੜਿਆ
ਹਥਿਆਰਬੰਦ ਫੌਜਾਂ ਅਤੇ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ ਦੇ 14 ਜਵਾਨਾਂ ਨੂੰ ਸ਼ੌਰਿਆ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ’ਚੋਂ 1 ਪੈਰਾ ਐੱਸ. ਐੱਫ. ਦੇ ਡਿਪਟੀ ਵਿਕਾਸ ਤੋਮਰ, 20 ਜਾਟ ਰੈਜੀਮੈਂਟ ਦੇ ਮੋਹਨ ਰਾਮ, ਡੋਗਰਾ ਰੈਜੀਮੈਂਟ ਦੇ ਹਵਲਦਾਰ ਰੋਹਿਤ ਕੁਮਾਰ (ਮਰਨ ਉਪਰੰਤ), 9 ਜੀ.ਆਰ. 32 ਆਰ.ਆਰ. ਦੇ ਹੌਲਦਾਰ ਪ੍ਰਕਾਸ਼ ਤਮਾਂਗ, ਇੰਜੀਨੀਅਰ 50 ਆਰ.ਆਰ. ਦੇ ਮੇਜਰ ਆਸ਼ੀਸ਼ ਦਹੀਆ, ਏ. ਐਸ. ਸੀ. 1 ਆਰ. ਆਰ. ਦੇ ਮੇਜਰ ਕੁਨਾਲ, ਹਥਿਆਰਬੰਦ 4 ਆਰ. ਆਰ. ਦੇ ਮੇਜਰ ਸਤੇਂਦਰ ਧਨਖੜ, 48 ਆਰ. ਆਰ. ਦੇ ਕੈਪਟਨ ਦੀਪਕ ਸਿੰਘ (ਮਰਨ ਉਪਰੰਤ), 4 ਆਸਾਮ ਰਾਈਫਲਜ਼ ਦੇ ਸਹਾਇਕ ਕਮਾਂਡੈਂਟ ਅਸ਼ੇਂਥੁੰਗ ਕਿਕੋਨ, ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ, ਕਾਰਪੋਰਲ ਡਾਭੀ ਸੰਜੇ ਹਿਫਾਬਾਈ ਏਸਾ, ਵਿਜੇ ਐੱਨ ਕੁੱਟੀ (ਮਰਨ ਉਪਰੰਤ), ਡਿਪਟੀ ਕਮਾਂਡੈਂਟ .ਸੀ. ਆਰ. ਪੀ. ਐਫ. ਵਿਕਰਾਂਤ ਕੁਮਾਰ ਅਤੇ ਇੰਸਪੈਕਟਰ ਸੀ.ਆਰ.ਪੀ.ਐੱਫ.ਜੈਫਰੀ ਹਿੰਗਚੂਲੋ ਹਨ।
ਇਹ ਵੀ ਪੜ੍ਹੋ - 26 ਜਨਵਰੀ ਨੂੰ ਬੰਦ ਰਹਿਣਗੀਆਂ ਇਹ ਸੜਕਾਂ, ਬਾਹਰ ਜਾਣ ਤੋਂ ਪਹਿਲਾਂ ਚੈੱਕ ਕਰੋ ਟ੍ਰੈਫਿਕ ਐਡਵਾਈਜ਼ਰੀ
ਇਨ੍ਹਾਂ ਤੋਂ ਇਲਾਵਾ ਬਹਾਦਰੀ ਲਈ ਇਕ ਸੈਨਾ ਮੈਡਲ, 66 ਸੈਨਾ ਮੈਡਲ (7 ਮਰਨ ਉਪਰੰਤ), 2 ਨੇਵੀ ਮੈਡਲ (ਬਹਾਦਰੀ) ਅਤੇ 8 ਹਵਾਈ ਸੈਨਾ ਮੈਡਲ (ਬਹਾਦਰੀ) ਸ਼ਾਮਲ ਹਨ। ਰਾਸ਼ਟਰਪਤੀ ਨੇ ਹਥਿਆਰਬੰਦ ਫੋਰਸਾਂ ਤੇ ਹੋਰ ਮੁਲਾਜ਼ਮਾਂ ਲਈ 305 ਰੱਖਿਆ ਅਲੰਕਰਨਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ’ਚ 30 ਪਰਮ ਵਿਸ਼ਿਸ਼ਟ ਸੇਵਾ ਮੈਡਲ, 5 ਉੱਤਮ ਯੁੱਧ ਸੇਵਾ ਮੈਡਲ, 57 ਅਤਿ ਵਿਸ਼ਿਸ਼ਟ ਸੇਵਾ ਮੈਡਲ, 10 ਯੁੱਧ ਸੇਵਾ ਮੈਡਲ, ਇਕ ਸੈਨਾ ਮੈਡਲ (ਡਿਊਟੀ ਪ੍ਰਤੀ ਸਮਰਪਨ), 43 ਸੈਨਾ ਮੈਡਲ (ਡਿਊਟੀ ਪ੍ਰਤੀ ਸਮਰਪਨ), 8 ਨੇਵੀ ਮੈਡਲ (ਡਿਊਟੀ ਪ੍ਰਤੀ ਸਮਰਪਣ) 15 ਹਵਾਈ ਸੈਨਾ ਮੈਡਲ (ਡਿਊਟੀ ਪ੍ਰਤੀ ਸਮਰਪਣ), ਵਸ਼ਿਸ਼ਟ ਸੇਵਾ ਮੈਡਲ ਲਈ 4 ਤੇ 132 ਵਸ਼ਿਸ਼ਟ ਸੇਵਾ ਮੈਡਲ ਸ਼ਾਮਲ ਹਨ।
ਇਹ ਵੀ ਪੜ੍ਹੋ - 2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ 'ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ
ਸੀ. ਬੀ. ਆਈ. ਦੇ 31 ਅਧਿਕਾਰੀ ਤੇ ਮੁਲਾਜ਼ਮ ਪੁਲਸ ਮੈਡਲ ਨਾਲ ਸਨਮਾਨਿਤ
ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ 31 ਅਧਿਕਾਰੀਆਂਅਤੇ ਮੁਲਾਜ਼ਮਾਂ ਨੂੰ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ’ਚ ਉਹ ਅਧਿਕਾਰੀ ਸ਼ਾਮਲ ਹਨ ਜਿਨ੍ਹਾਂ ਨੇ ਮਣੀਪੁਰ ਦੰਗਿਆਂ, ਆਨਲਾਈਨ ਵਪਾਰ ਘਪਲਿਆਂ, ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਤੇ ਪੱਛਮੀ ਬੰਗਾਲ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਦੀ ਨਿਗਰਾਨੀ ਕੀਤੀ ਸੀ। ਸੀ. ਬੀ. ਆਈ. ਨੇ ਇਕ ਬਿਆਨ ’ਚ ਕਿਹਾ ਕਿ 6 ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦੋਂ ਕਿ 25 ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਬਸਪਾ ਆਗੂ ਦਾ ਤਾਬੜ-ਤੋੜ ਗੋਲੀਆਂ ਮਾਰ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8