PM ਮੋਦੀ ਦੀ ਮਾਂ ਦੀ AI ਵੀਡੀਓ ਤੁਰੰਤ ਹਟਾਈ ਜਾਵੇ, ਹਾਈਕੋਰਟ ਦਾ ਵੱਡਾ ਫ਼ੈਸਲਾ
Wednesday, Sep 17, 2025 - 12:37 PM (IST)

ਨੈਸ਼ਨਲ ਡੈਸਕ : ਬਿਹਾਰ 'ਚ ਵੋਟ ਅਧਿਕਾਰ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਵਰਗੀ ਮਾਂ ਹੀਰਾਬੇਨ ਦਾ ਅਪਮਾਨ ਕਰਨ ਤੋਂ ਬਾਅਦ ਏਆਈ ਦੁਆਰਾ ਤਿਆਰ ਕੀਤੀ ਗਈ ਉਹਨਾਂ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਸੀ। ਕਾਂਗਰਸ ਵੱਲੋਂ ਪੀਐਮ ਮੋਦੀ ਅਤੇ ਉਨ੍ਹਾਂ ਦੀ ਮਾਂ ਦੇ ਏਆਈ ਵੀਡੀਓ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਟਨਾ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਵੱਡਾ ਫ਼ੈਸਲਾ ਲਿਆ ਹੈ। ਹਾਈਕੋਰਟ ਨੇ ਕਾਂਗਰਸ ਨੂੰ ਸੋਸ਼ਲ ਮੀਡੀਆ ਤੋਂ ਏਆਈ ਵੀਡੀਓ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: 3 ਹਫ਼ਤਿਆਂ ਬਾਅਦ ਮੁੜ ਸ਼ੁਰੂ ਹੋਈ ਯਾਤਰਾ
ਦੱਸ ਦੇਈਏ ਕਿ ਪੀਐੱਮ ਮੋਦੀ ਅਤੇ ਉਹਨਾਂ ਦੀ ਮਾਂ ਦੀ ਏਆਈ ਰਾਹੀਂ ਬਣਾਈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦਾ ਵਿਵਾਦ ਹੋਣਾ ਸ਼ੁਰੂ ਹੋ ਗਿਆ। ਇਸ ਮਾਮਲੇ ਦੇ ਸਬੰਧ ਵਿਚ ਦਿੱਲੀ ਪੁਲਸ ਨੇ ਸ਼ਨੀਵਾਰ (13 ਸਤੰਬਰ, 2025) ਨੂੰ ਬਿਹਾਰ ਕਾਂਗਰਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਐਕਸ (ਪਹਿਲਾਂ ਟਵਿੱਟਰ) 'ਤੇ ਏਆਈ/ਡੀਪਫੇਕ ਵੀਡੀਓ ਸ਼ੇਅਰ ਕਰਨ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਹੈ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਕੀ ਹੈ ਵੀਡੀਓ 'ਚ?
36 ਸੈਕਿੰਡ ਦੇ ਇਸ ਵੀਡੀਓ 'ਚ ਇਕ ਸ਼ਖ਼ਸ (ਜੋ ਪੀ.ਐੱਮ. ਮੋਦੀ ਨਾਲ ਮਿਲਦਾ-ਜੁਲਦਾ ਦਿਖਾਇਆ ਗਿਆ ਹੈ) ਅਤੇ ਇਕ ਬਜ਼ੁਰਗ ਮਹਿਲਾ (ਜੋ ਮੋਦੀ ਦੀ ਮਾਤਾ ਹੀਰਾਬੇਨ ਨਾਲ ਮਿਲਦੀ-ਜੁਲਦੀ ਹੈ) ਨੂੰ ਦਰਸਾਇਆ ਗਿਆ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ,“ਸਾਹਿਬ ਦੇ ਸੁਪਨਿਆਂ 'ਚ ਆਈ ਮਾਂ। ਦੇਖੋ ਰੋਚਕ ਗੱਲਬਾਤ।” ਵੀਡੀਓ 'ਚ ਦਰਸਾਇਆ ਗਿਆ ਹੈ ਕਿ ਮਾਂ ਸੁਪਨੇ 'ਚ ਪੁੱਛਦੀ ਹੈ,“ਬੇਟਾ, ਪਹਿਲਾਂ ਤੂੰ ਮੈਨੂੰ ਨੋਟਬੰਦੀ ਦੀਆਂ ਲਾਈਨਾਂ 'ਚ ਖੜਾ ਕੀਤਾ। ਮੇਰੇ ਪੈਰ ਧੋਣ ਦੀਆਂ ਰੀਲਾਂ ਬਣਵਾਈਆਂ ਅਤੇ ਹੁਣ ਬਿਹਾਰ 'ਚ ਮੇਰੇ ਨਾਂ 'ਤੇ ਰਾਜਨੀਤੀ ਕਰ ਰਹੇ ਹੋ। ਸਿਆਸਤ ਲਈ ਹੋਰ ਕਿੰਨਾ ਡਿਗੋਗੇ?''
ਇਹ ਵੀ ਪੜ੍ਹੋ : '25 ਬੱਚੇ ਪੈਦਾ ਕਰੋ, ਫਿਰ ਤਿੰਨ ਤਲਾਕ!', ਸਵਾਮੀ ਰਾਮਭਦਰਚਾਰੀਆ ਦੇ ਵਿਵਾਦਪੂਰਨ ਬਿਆਨ 'ਤੇ ਭਾਰੀ ਹੰਗਾਮਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।