ਰਾਜਸਥਾਨ ''ਚ 7 ਸਤੰਬਰ ਤੋਂ ਖੁੱਲ੍ਹ ਜਾਣਗੇ ਧਾਰਮਿਕ ਸਥਾਨ

Thursday, Aug 27, 2020 - 03:10 AM (IST)

ਰਾਜਸਥਾਨ ''ਚ 7 ਸਤੰਬਰ ਤੋਂ ਖੁੱਲ੍ਹ ਜਾਣਗੇ ਧਾਰਮਿਕ ਸਥਾਨ

ਜੈਪੁਰ - ਕੋਰੋਨਾ ਮਹਾਂਮਾਰੀ ਵਿਚਾਲੇ ਰਾਜਸਥਾਨ 'ਚ ਗਹਿਲੋਤ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਸੂਬੇ 'ਚ 7 ਸਤੰਬਰ ਤੋਂ ਸਾਰੇ ਧਾਰਮਿਕ ਸਥਾਨ ਖੁੱਲ੍ਹ ਜਾਣਗੇ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਾਲ ਕੋਰੋਨਾ ਨੂੰ ਲੈ ਕੇ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।

ਜਾਰੀ ਨਿਰਦੇਸ਼ ਮੁਤਾਬਕ ਸਾਰੇ ਸ਼ਰਧਾਲੂ ਮਾਸਕ ਲਗਾ ਕੇ ਆਉਣਗੇ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਾਲ ਭਗਵਾਨ ਦਾ ਦਰਸ਼ਨ ਕਰਨਾ ਹੋਵੇਗਾ। ਸਮੇਂ-ਸਮੇਂ 'ਤੇ ਇਸ ਧਾਰਮਿਕ ਸਥਾਨਾਂ ਨੂੰ ਸੈਨੇਟਾਇਜ਼ ਵੀ ਕਰਨਾ ਹੋਵੇਗਾ। ਉਥੇ ਹੀ ਜ਼ਿਲ੍ਹੇ ਦੇ ਕਲੈਕਟਰ ਅਤੇ ਐੱਸ.ਪੀ. ਵੱਡੇ ਧਾਰਮਿਕ ਸਥਾਨਾਂ ਦਾ ਦੌਰਾ ਕਰ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।

ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਕੋਵਿਡ ਮਰੀਜ਼ਾਂ ਤੋਂ ਲੱਖਾਂ ਦਾ ਬਿੱਲ ਵਸੂਲਣ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਵਲੋਂ ਕਿਹਾ ਗਿਆ ਹੈ ਕਿ ਡਾਕਟਰ ਅਤੇ ਸਿਹਤ ਵਿਭਾਗ ਇਸ ਦੀ ਸਮਰੱਥ ਨਿਗਰਾਨੀ ਕਰਨ ਦੇ ਨਾਲ ਹੀ ਇਹ ਯਕੀਨੀ ਕਰਨ ਕਿ ਕੋਈ ਹਸਪਤਾਲ ਇਲਾਜ ਲਈ ਆਏ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਮਨਾ ਨਹੀਂ ਕਰਨ। 

1,345 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
ਬੁੱਧਵਾਰ ਨੂੰ ਰਾਜਸਥਾਨ 'ਚ 1,345 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਉਥੇ ਹੀ, 12 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਗਈ। ਸੂਬੇ 'ਚ ਫਿਲਹਾਲ 14,099 ਸਰਗਰਮ ਮਾਮਲੇ ਹਨ। ਕੋਰੋਨਾ ਮਰੀਜ਼ਾਂ ਦੀ ਗਿਣਤੀ 74,670 ਹੈ, ਜਦੋਂ ਕਿ 992 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Inder Prajapati

Content Editor

Related News