ਭਾਰਤ ਲਈ ਰਾਹਤ ਭਰੀ ਖ਼ਬਰ ! Isolate ਕੀਤੀ ਗਈ ਸ਼ੱਕੀ ਔਰਤ ਦੀ Ebola ਰਿਪੋਰਟ ਆਈ Negative
Wednesday, May 27, 2026 - 05:03 PM (IST)
ਨੈਸ਼ਨਲ ਡੈਸਕ- ਅਫ਼ਰੀਕੀ ਦੇਸ਼ਾਂ 'ਚ ਤੇਜ਼ੀ ਨਾਲ ਫੈਲ ਰਹੇ 'ਇਬੋਲਾ ਵਾਇਰਸ' ਦੇ ਖ਼ਤਰੇ ਵਿਚਾਲੇ ਭਾਰਤ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਆਈ ਹੈ। ਬੈਂਗਲੁਰੂ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਸ਼ੱਕੀ ਮਰੀਜ਼ ਵਜੋਂ ਆਈਸੋਲੇਟ ਕੀਤੀ ਗਈ ਯੂਗਾਂਡਾ ਦੀ 28 ਸਾਲਾ ਮਹਿਲਾ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਫਿਲਹਾਲ ਭਾਰਤ ਵਿੱਚ ਇਬੋਲਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਸਿਹਤ ਅਧਿਕਾਰੀਆਂ ਮੁਤਾਬਕ, ਇਹ ਮਹਿਲਾ 23 ਮਈ ਨੂੰ ਯੂਗਾਂਡਾ ਤੋਂ ਅਹਿਮਦਾਬਾਦ ਹੁੰਦੇ ਹੋਏ ਬੈਂਗਲੁਰੂ ਪਹੁੰਚੀ ਸੀ। ਇਬੋਲਾ ਪ੍ਰਭਾਵਿਤ ਖੇਤਰ ਦੀ ਯਾਤਰਾ ਹਿਸਟਰੀ ਹੋਣ ਕਾਰਨ ਜਦੋਂ ਉਸ ਦੀ ਜਾਂਚ ਕੀਤੀ ਗਈ, ਤਾਂ ਉਸ ਨੂੰ ਸਰੀਰ ਵਿੱਚ ਹਲਕਾ ਦਰਦ ਅਤੇ ਥਕਾਵਟ ਦੀ ਸ਼ਿਕਾਇਤ ਸੀ। ਬੇਹੱਦ ਸਾਵਧਾਨੀ ਵਰਤਦਿਆਂ, ਮੰਗਲਵਾਰ (26 ਮਈ) ਨੂੰ ਉਸ ਨੂੰ ਇੱਕ ਹੋਟਲ ਤੋਂ ਬੈਂਗਲੁਰੂ ਦੇ ਸਰਕਾਰੀ 'ਐਪੀਡੈਮਿਕ ਡਿਜ਼ੀਜ਼ ਹਸਪਤਾਲ' ਵਿੱਚ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ Air India ਦਾ ਵੱਡਾ ਐਲਾਨ ! ਹਵਾਈ ਸਫ਼ਰ ਕਰਨ ਵਾਲੇ ਯਾਤਰੀ ਦੇਣ ਧਿਆਨ
ਮਹਿਲਾ ਦੇ ਖੂਨ ਦੇ ਸੈਂਪਲ ਜਾਂਚ ਲਈ 'ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ' (NIV), ਪੁਣੇ ਭੇਜੇ ਗਏ ਸਨ, ਜਿੱਥੋਂ ਉਸ ਦੀ ਰਿਪੋਰਟ ਇਬੋਲਾ ਵਾਇਰਸ ਬੀਮਾਰੀ ਲਈ ਪੂਰੀ ਤਰ੍ਹਾਂ ਨੈਗੇਟਿਵ ਆਈ ਹੈ। ਹਸਪਤਾਲ ਪ੍ਰਸ਼ਾਸਨ ਮੁਤਾਬਕ ਮਹਿਲਾ ਦੀ ਹਾਲਤ ਸਥਿਰ ਅਤੇ ਸਿਹਤਮੰਦ ਹੈ। ਹਾਲਾਂਕਿ, ਮੈਡੀਕਲ ਪ੍ਰੋਟੋਕੋਲ ਦੇ ਤਹਿਤ 48 ਘੰਟਿਆਂ ਬਾਅਦ ਦੁਬਾਰਾ ਟੈਸਟ ਕਰਨ ਬਾਰੇ ਉੱਚ ਅਧਿਕਾਰੀਆਂ ਨਾਲ ਸਲਾਹ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਨੇ ਅਫ਼ਰੀਕਾ ਦੇ ਦੇਸ਼ਾਂ (ਜਿਵੇਂ ਕਾਂਗੋ ਅਤੇ ਯੂਗਾਂਡਾ) 'ਚ ਇਬੋਲਾ ਦੇ ਕਹਿਰ ਨੂੰ ਦੇਖਦੇ ਹੋਏ ਇਸ ਨੂੰ 'ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ' (PHEIC) ਐਲਾਨਿਆ ਹੋਇਆ ਹੈ। ਭਾਰਤ ਦੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਦੇਸ਼ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਸਰਹੱਦਾਂ 'ਤੇ ਸਖ਼ਤ ਸਕ੍ਰੀਨਿੰਗ ਅਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਨੇ ਨਾਗਰਿਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਕੱਟੜਪੰਥੀਆਂ ਦੇ ਵਿਰੋਧ ਅੱਗੇ ਝੁਕੀ ਲਹਿੰਦੇ ਪੰਜਾਬ ਦੀ ਸਰਕਾਰ ! ਇਤਿਹਾਸਕ ਨਾਂਵਾਂ ਦੇ ਫ਼ੈਸਲੇ ਤੋਂ ਮਾਰਿਆ U-Turn
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
