CM ਦੀ ਕਿੰਨੀ ਹੋਵੇਗੀ ਤਨਖ਼ਾਹ, ਜਾਣੋ ਕੀ-ਕੀ ਮਿਲਣਗੀਆਂ ਸਹੂਲਤਾਂ

Friday, Feb 21, 2025 - 01:40 PM (IST)

CM ਦੀ ਕਿੰਨੀ ਹੋਵੇਗੀ ਤਨਖ਼ਾਹ, ਜਾਣੋ ਕੀ-ਕੀ ਮਿਲਣਗੀਆਂ ਸਹੂਲਤਾਂ

ਨਵੀਂ ਦਿੱਲੀ- ਰੇਖਾ ਗੁਪਤਾ ਨੇ ਵੀਰਵਾਰ ਨੂੰ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ। ਹੁਣ ਰੇਖਾ ਗੁਪਤਾ ਨੂੰ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ, ਜੋ ਦਿੱਲੀ ਦੇ ਮੁੱਖ ਮਤੰਰੀ ਲਈ ਤੈਅ ਹਨ। ਤਨਖ਼ਾਹ, ਬੰਗਲਾ, ਸੁਰੱਖਿਆ, ਮੁਫ਼ਤ ਇਲਾਜ, ਮੁਫ਼ਤ ਬਿਜਲੀ ਸਮੇਤ ਕਈ ਸਹੂਲਤਾਂ ਮੁੱਖ ਮੰਤਰੀ ਨੂੰ ਮਿਲਣਗੀਆਂ। 

ਇਹ ਵੀ ਪੜ੍ਹੋ- ਰੇਖਾ ਗੁਪਤਾ ਨੇ ਦਿੱਲੀ ਦੀ CM ਵਜੋਂ ਸੰਭਾਲਿਆ ਅਹੁਦਾ

ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਕਿੰਨੀ ਤਨਖ਼ਾਹ ਮਿਲੇਗੀ ਅਤੇ ਕੀ-ਕੀ ਸਹੂਲਤਾਂ ਹੋਣਗੀਆਂ-

ਮੁੱਖ ਮੰਤਰੀ ਰੇਖਾ ਗੁਪਤਾ ਦੀ ਕਿੰਨੀ ਹੋਵੇਗੀ ਤਨਖ਼ਾਹ?

ਦਿੱਲੀ ਦੇ ਮੁੱਖ ਮੰਤਰੀ ਨੂੰ ਹਰ ਮਹੀਨੇ 1 ਲੱਖ 70 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਬਤੌਰ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੰਨੀ ਹੀ ਤਨਖ਼ਾਹ ਮਿਲੇਗੀ। ਇਸ ਵਿਚ ਉਨ੍ਹਾਂ ਦੀ ਬੇਸਿਕ ਤਨਖਾਹ 60 ਹਜ਼ਾਰ ਰੁਪਏ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਭੱਤੇ ਮਿਲਣਗੇ। ਭੱਤੇ ਵਜੋਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ 30 ਹਜ਼ਾਰ ਰੁਪਏ ਵਿਧਾਨ ਸਭਾ ਭੱਤਾ ਮਿਲੇਗਾ। 25 ਹਜ਼ਾਰ ਰੁਪਏ ਸਕੱਤਰੀ ਸਹਾਇਤਾ, 10 ਹਜ਼ਾਰ ਰੁਪਏ ਟੈਲੀਫੋਨ ਭੱਤਾ, 10 ਹਜ਼ਾਰ ਰੁਪਏ ਯਾਤਰਾ ਭੱਤਾ ਅਤੇ 1500 ਰੁਪਏ ਰੋਜ਼ਾਨਾ ਭੱਤਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-  ਕੁਰਸੀ ਸੰਭਾਲਦੇ ਹੀ ਐਕਸ਼ਨ 'ਚ CM ਰੇਖਾ ਗੁਪਤਾ, ਲਏ ਵੱਡੇ ਫ਼ੈਸਲੇ

ਸਰਕਾਰੀ ਰਿਹਾਇਸ਼ ਦੀ ਸਹੂਲਤ

ਸੀ.ਐੱਮ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਵਜੋਂ ਸਰਕਾਰੀ ਰਿਹਾਇਸ਼ ਮਿਲੇਗੀ। ਮੁੱਖ ਮੰਤਰੀ ਦੀ ਆਲੀਸ਼ਾਨ ਰਿਹਾਇਸ਼ 'ਚ ਸਾਰੀਆਂ ਸਹੂਲਤਾਂ ਹੋਣਗੀਆਂ। ਰੇਖਾ ਗੁਪਤਾ ਨੂੰ ਸਰਕਾਰੀ ਵਾਹਨ ਲਈ ਹਰ ਮਹੀਨੇ 700 ਲੀਟਰ ਮੁਫ਼ਤ ਪੈਟਰੋਲ ਮਿਲੇਗਾ। ਜੇਕਰ ਉਨ੍ਹਾਂ ਨੇ ਆਪਣਾ ਵਾਹਨ ਵਰਤਿਆ ਹੈ ਤਾਂ ਉਨ੍ਹਾਂ ਨੂੰ ਹਰ ਮਹੀਨੇ 10,000 ਰੁਪਏ ਦਾ ਵੱਖਰਾ ਭੱਤਾ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਮਹੀਨੇ 5 ਹਜ਼ਾਰ ਯੂਨਿਟ ਮੁਫ਼ਤ ਬਿਜਲੀ ਮਿਲੇਗੀ।

ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤਿਆਂ 'ਚ ਇਸ ਦਿਨ ਆਉਣਗੇ 2500 ਰੁਪਏ

ਮੁਫ਼ਤ ਮੈਡੀਕਲ ਸਹੂਲਤ

ਦਿੱਲੀ ਦੇ ਮੁੱਖ ਮੰਤਰੀ ਨੂੰ ਸਰਕਾਰੀ ਹਸਪਤਾਲਾਂ ਅਤੇ ਰੈਫਰਲ ਹਸਪਤਾਲਾਂ ਵਿਚ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ। ਮੁੱਖ ਮੰਤਰੀ ਦੀ ਸਿਹਤ ਦੀ ਜਾਂਚ ਲਈ ਡਾਕਟਰਾਂ ਦਾ ਪੂਰਾ ਪੈਨਲ ਮੌਜੂਦ ਹੈ। ਉਹ ਸਮੇਂ-ਸਮੇਂ 'ਤੇ ਸਿਹਤ ਦੀ ਜਾਂਚ ਕਰਦੇ ਹਨ।

ਇਹ ਵੀ ਪੜ੍ਹੋ- ਮੁੜ ਵਧੀਆ ਛੁੱਟੀਆਂ, 26 ਫਰਵਰੀ ਤੱਕ ਸਕੂਲ ਰਹਿਣਗੇ ਬੰਦ

ਕਰਜ਼ੇ ਦੀ ਸਹੂਲਤ

ਦਿੱਲੀ ਦੇ ਮੁੱਖ ਮੰਤਰੀ ਨੂੰ ਕਰਜ਼ੇ ਦੀ ਸਹੂਲਤ ਮਿਲਦੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਕਾਰਜਕਾਲ ਦੌਰਾਨ 12 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News