ਅੱਜ ਤੋਂ ਸ਼ੁਰੂ ਅਮਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ, ਜਾਣੋ ਕੀ ਹੈ ਆਨਲਾਈਨ ਪ੍ਰਕਿਰਿਆ

Monday, Apr 17, 2023 - 11:02 AM (IST)

ਅੱਜ ਤੋਂ ਸ਼ੁਰੂ ਅਮਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ, ਜਾਣੋ ਕੀ ਹੈ ਆਨਲਾਈਨ ਪ੍ਰਕਿਰਿਆ

ਜੰਮੂ- 1 ਜੁਲਾਈ 2023 ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਲਈ ਸੋਮਵਾਰ ਯਾਨੀ ਕਿ 17 ਅਪ੍ਰੈਲ ਤੋਂ ਪੂਰੇ ਦੇਸ਼ ’ਚ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਅਮਰਨਾਥ ਯਾਤਰਾ ਲਈ  ਸ਼ਰਧਾਲੂ 31 ਅਗਸਤ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ। 1 ਜੁਲਾਈ ਤੋਂ ਸ਼ੁਰੂ ਹੋਈ ਯਾਤਰਾ ਦੀ ਸਮਾਪਤੀ 31 ਅਗਸਤ ਨੂੰ ਹੋਵੇਗੀ। ਯਾਨੀ ਕਿ ਇਸ ਵਾਰ ਯਾਤਰਾ 62 ਦਿਨ ਤੱਕ ਚੱਲੇਗੀ। ਦੱਸ ਦੇਈਏ ਕਿ ਅਮਰਨਾਥ ਤੀਰਥ ਸਥਲ ਦੱਖਣੀ ਕਸ਼ਮੀਰ ਹਿਮਾਲਿਆ ਵਿਚ 3,880 ਮੀਟਰ ਦੀ ਉੱਚਾਈ 'ਤੇ ਸਥਿਤ ਹੈ।

ਇਹ ਵੀ ਪੜ੍ਹੋ- ਅਮਰਨਾਥ ਤੀਰਥ ਯਾਤਰੀਆਂ ਲਈ ਖ਼ੁਸ਼ਖ਼ਬਰੀ, ਕੇਂਦਰ ਚੁੱਕਣ ਜਾ ਰਿਹੈ ਵੱਡਾ ਕਦਮ

ਇਨ੍ਹਾਂ ਬੈਂਕਾਂ ਜ਼ਰੀਏ ਐਡਵਾਂਸ ਬੁਕਿੰਗ

ਅਮਰਨਾਥ ਯਾਤਰਾ ਲਈ ਦੇਸ਼ ਭਰ ’ਚ ਸਥਿਤ ਜੰਮੂ-ਕਸ਼ਮੀਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਯੈੱਸ ਬੈਂਕ ਦੀਆਂ 500 ਤੋਂ ਵੱਧ ਸ਼ਾਖਾਵਾਂ ’ਚ ਅਗਾਊਂ ਯਾਤਰੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਅਮਰਨਾਥ ਯਾਤਰੀਆਂ ਨੂੰ ਜੰਮੂ-ਕਸ਼ਮੀਰ ’ਚ ਪੰਜਾਬ ਨੈਸ਼ਨਲ ਬੈਂਕ ਦੀਆਂ 6 ਸ਼ਾਖਾਵਾਂ ਅਤੇ ਜੰਮੂ-ਕਸ਼ਮੀਰ ਬੈਂਕ ਦੀਆਂ 15 ਤੋਂ ਵੱਧ ਸ਼ਾਖਾਵਾਂ ’ਚ ਸਹੂਲਤ ਮਿਲੇਗੀ। ਇਸ ਸਾਲ ਇਹ ਯਾਤਰਾ 31 ਅਗਸਤ ਨੂੰ ਸਮਾਪਤ ਹੋਵੇਗੀ।

ਯਾਤਰਾ ਦੀਆਂ ਤਿਆਰੀਆਂ 'ਚ ਜੁੱਟਿਆ ਪ੍ਰਸ਼ਾਸਨ

ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਵੱਲੋਂ ਪਵਿੱਤਰ ਅਮਰਨਾਥ ਯਾਤਰਾ ਅਤੇ ਰਜਿਸਟ੍ਰੇਸ਼ਨ ਦੀਆਂ ਤਾਰੀਖਾਂ ਦਾ ਐਲਾਨ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨਿਰਵਿਘਨ ਅਤੇ ਮੁਸ਼ਕਲ ਰਹਿਤ ਤੀਰਥ ਯਾਤਰਾ ਨੂੰ ਯਕੀਨੀ ਬਣਾਉਣ ਲਈ ਤਿਆਰੀ ਕਰ ਰਿਹਾ ਹੈ। ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਟ੍ਰੈਕ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ ਇਕੋ ਸਮੇਂ ਸ਼ੁਰੂ ਹੋਵੇਗੀ। 

ਇਹ ਵੀ ਪੜ੍ਹੋ- ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ

ਜ਼ਰੂਰੀ ਹੋਵੇਗਾ RFID ਕਾਰਡ

ਯਾਤਰੀਆਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਇਸ ਵਾਰ ਵੀ ਰੇਡੀਓ-ਫ੍ਰੀਕੁਐਂਸੀ ਪਛਾਣ (RFID) ਕਾਰਡ ਲਾਜ਼ਮੀ ਹੋਵੇਗਾ। RFID ਬਾਇਓਮੈਟ੍ਰਿਕ ਪਛਾਣ ਹੈ, ਜਿਨ੍ਹਾਂ ਨੂੰ ਰਜਿਸਟ੍ਰੇਸ਼ਨ ਦੌਰਾਨ ਜਾਰੀ ਕੀਤਾ ਜਾਵੇਗਾ। RFID ਕਾਰਡ ਨੂੰ ਯੂਨੀਕ ਨੰਬਰ ਦਿੱਤੇ ਜਾਣਗੇ, ਜਿਸ ’ਚ ਯਾਤਰਾ ਲਈ ਪਹੁੰਚੇ ਯਾਤਰੀਆਂ ਦੀ ਸਾਰੀ ਜਾਣਕਾਰੀ ਮੌਜੂਦ ਹੋਵੇਗੀ। ਕਾਰਡ ਨਾ ਹੋਣ ’ਤੇ ਜਾਂ ਗੁੰਮ ਹੋਣ ’ਤੇ ਕਿਸੇ ਵੀ ਯਾਤਰੀ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਮਿਲੇਗੀ। ਯਾਤਰਾ ਪੂਰੀ ਹੋਣ ’ਤੇ ਯਾਤਰੀਆਂ ਨੂੰ ਇਹ ਕਾਰਡ ਪ੍ਰਸ਼ਾਸਨ ਨੂੰ ਵਾਪਸ ਕਰਨਾ ਹੋਵੇਗਾ।

ਕਿੰਨੀ ਲੱਗੇਗੀ ਰਜਿਸਟ੍ਰੇਸ਼ਨ ਫ਼ੀਸ

ਨਾਮਜ਼ਦ ਬੈਂਕ ਸ਼ਖਾਵਾਂ ਦੇ ਜ਼ਰੀਏ ਰਜਿਸਟ੍ਰੇਸ਼ਨ ਦੀ ਲਾਗਤ ਪ੍ਰਤੀ ਵਿਅਕਤੀ 120 ਰੁਪਏ
ਆਨਲਾਈਨ ਰਜਿਸਟ੍ਰੇਸ਼ਨ ਦੀ ਲਾਗਤ ਪ੍ਰਤੀ ਵਿਅਕਤੀ 220 ਰੁਪਏ
ਸਮੂਹ ਰਜਿਸਟ੍ਰੇਸ਼ਨ ਦੀ ਲਾਗਤ ਪ੍ਰਤੀ ਵਿਅਕਤੀ 220 ਰੁਪਏ
NRI  ਤੀਰਥ ਯਾਤਰੀ PNB ਜ਼ਰੀਏ ਪ੍ਰਤੀ ਵਿਅਕਤੀ 1520 ਰੁਪਏ 'ਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ- ਅਹਿਮ ਖ਼ਬਰ : 1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਇਸ ਤਾਰੀਖ਼ ਤੋਂ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ

ਇਹ ਲੋਕ ਨਹੀਂ ਕਰ ਸਕਦੇ ਯਾਤਰਾ

13 ਤੋਂ 70 ਸਾਲ ਦੀ ਉਮਰ ਦੇ ਵਿਅਕਤੀ ਤੀਰਥ ਯਾਤਰਾ ਲਈ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 6 ਹਫ਼ਤੇ ਜਾਂ ਉਸ ਤੋਂ ਵੱਧ ਦੀ ਗਰਭ ਅਵਸਥਾ ਵਾਲੀ ਔਰਤ ਨੂੰ ਅਮਰਨਾਥ ਯਾਤਰਾ ਦੀ ਆਗਿਆ ਨਹੀਂ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ ਵੈੱਬਸਾਈਟ https://jksasb.nic.in 'ਤੇ ਜਾ ਸਕਦੇ ਹੋ।


author

Tanu

Content Editor

Related News