ਭਾਰਤ 'ਚ ਪਹਿਲੀ ਵਾਰ ਹੁਣ ਹੱਥ ਟਰਾਂਸਪਲਾਂਟ ਰਜਿਸਟ੍ਰੇਸ਼ਨ ਲਈ ਸ਼ੁਰੂ

Monday, Sep 09, 2024 - 01:33 PM (IST)

ਨਵੀਂ ਦਿੱਲੀ- ਦੇਸ਼ 'ਚ ਹੱਥ ਟਰਾਂਸਪਲਾਂਟ ਦੀ ਜ਼ਰੂਰਤ ਵਾਲੇ ਮਰੀਜ਼ਾਂ ਲਈ ਪਹਿਲੀ ਵਾਰ 'ਰਜਿਸਟਰੀ' ਸਥਾਪਤ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਨਾਲ ਪਾਰਦਰਸ਼ੀ ਤਰੀਕੇ ਨਾਲ ਅਤੇ ਤਰਜੀਹ ਦੇ ਆਧਾਰ 'ਤੇ ਦਾਨ ਕੀਤੇ ਗਏ ਅੰਗ ਲੋੜਵੰਦ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤੇ ਜਾ ਸਕਣਗੇ। ਰਾਸ਼ਟਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਵਲੋਂ ਬਣਾਏ ਗਏ ਰਾਸ਼ਟਰੀ ਰਜਿਸਟਰੀ 'ਚ ਰਜਿਸਟ੍ਰੇਸ਼ਨ ਕਰਵਾਇਆ ਜਾ ਸਕੇਗਾ, ਜੋ ਕੇਂਦਰੀ ਸਿਹਤ ਮੰਤਰਾਲਾ ਦੇ ਅਧੀਨ ਆਉਂਦਾ ਹੈ।

ਕੇਰਲ ਦੇ ਕੋਚੀ ਵਿਚ ਅਮ੍ਰਿਤਾ ਹਸਪਤਾਲ ਅਤੇ ਸਕੂਲ ਆਫ਼ ਮੈਡੀਸਨ 'ਚ ਪਲਾਸਟਿਕ ਅਤੇ ਪੁਨਰ ਨਿਰਮਾਣ ਸਰਜਰੀ, ਸਿਰ ਅਤੇ ਗਰਦਨ ਦੀ ਸਰਜਰੀ ਦੇ ਪ੍ਰੋਫੈਸਰ ਅਤੇ ਪ੍ਰਧਾਨ ਡਾ. ਸੁਬਰਾਮਣੀਅਮ ਅਈਅਰ ਨੇ ਕਿਹਾ ਕਿ ਪਹਿਲ ਦੇ ਆਧਾਰ 'ਤੇ ਪੂਰੇ ਭਾਰਤ 'ਚ ਰਜਿਸਟਰੀ ਦੀ ਸਥਾਪਨਾ ਅਤੇ ਹੱਥਾਂ ਦੀ ਵੰਡ ਕਰਨ ਨਾਲ ਦਾਨ ਵਿਚ ਮਦਦ ਮਿਲੇਗੀ। ਨਾਲ ਹੀ ਦਾਨ ਕੀਤੇ ਹੱਥਾਂ ਦੀ ਸਹੀ ਇਸਤੇਮਾਲ ਕੀਤਾ ਜਾਵੇ।

ਡਾ. ਅਈਅਰ ਨੇ ਉਸ ਟੀਮ ਦੀ ਅਗਵਾਈ ਕੀਤੀ ਜਿਸ ਨੇ 2015 ਵਿਚ ਭਾਰਤ 'ਚ ਪਹਿਲਾ ਹੱਥ ਟਰਾਂਸਪਲਾਂਟ ਕੀਤਾ ਸੀ। ਰਾਸ਼ਟਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਦੇ ਡਾਇਰੈਕਟਰ ਅਨਿਲ ਕੁਮਾਰ ਨੇ ਹਾਲ ਹੀ 'ਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਰਜਿਸਟਰੀ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਪਾਲਣਾ ਲਈ ਸਾਰੇ ਹੈਂਡ ਟਰਾਂਸਪਲਾਂਟ ਕੇਂਦਰਾਂ ਅਤੇ ਹਸਪਤਾਲਾਂ ਵਿਚ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਕਿਹਾ ਹੈ। ਡਾਟਰ ਨੇ ਕਿਹਾ ਕਿ ਹੱਥਾਂ ਦੀ ਟਰਾਂਸਪਲਾਂਟੇਸ਼ਨ ਵੱਧ ਰਹੀ ਹੈ ਅਤੇ ਵੱਧ ਤੋਂ ਵੱਧ ਕੇਂਦਰਾਂ ਵਿਚ ਹੱਥ ਟਰਾਂਸਪਲਾਂਟ ਕੀਤੇ ਜਾ ਰਹੇ ਹਨ।

ਅੰਕੜਿਆਂ ਮੁਤਾਬਕ ਇਸ ਸਮੇਂ ਦੇਸ਼ 'ਚ ਹੱਥਾਂ ਦੇ ਟਰਾਂਸਪਲਾਂਟੇਸ਼ਨ ਲਈ 9 ਹਸਪਤਾਲ ਰਜਿਸਟਰਡ ਹਨ, ਜਿਨ੍ਹਾਂ 'ਚ ਹੁਣ ਤੱਕ 36 ਮਰੀਜ਼ਾਂ ਨੂੰ ਹੱਥ ਮਿਲ ਚੁੱਕੇ ਹਨ ਅਤੇ ਕੁੱਲ 67 ਹੱਥ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਡਾ. ਅਈਅਰ ਨੇ ਕਿਹਾ ਕਿ ਆਮ ਤੌਰ 'ਤੇ 'ਬ੍ਰੇਨ ਡੈਥ' ਤੋਂ ਬਾਅਦ ਅੰਗ ਦਾਨ ਕੀਤਾ ਜਾਂਦਾ ਹੈ ਪਰ ਹੱਥ ਦਾਨ 'ਬ੍ਰੇਨ ਡੈਥ' ਦੇ ਨਾਲ-ਨਾਲ ਦਿਲ ਦੇ ਕੰਮ ਕਰਨਾ ਬੰਦ ਕਰਨ ਕਾਰਨ ਮੌਤ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਸੂਰਤ 'ਚ ਦਿਲ ਦੇ ਕੰਮ ਕਰਨਾ ਬੰਦ ਕਰਨ ਦੇ ਅੱਧੇ ਘੰਟੇ ਦੇ ਅੰਦਰ-ਅੰਦਰ ਹੱਥ ਦਾਨ ਕੀਤੇ ਜਾਣੇ ਚਾਹੀਦੇ ਹਨ।

ਅਈਅਰ ਨੇ ਕਿਹਾ ਕਿ ਹੱਥ 'ਕੰਪੋਜ਼ਿਟ ਟਿਸ਼ੂ' ਦੀ ਸ਼੍ਰੇਣੀ ਵਿਚ ਆਉਂਦੇ ਹਨ ਅਤੇ ਹੁਣ ਜਾਗਰੂਕਤਾ ਵਧਾਉਣ ਕਾਰਨ ਵੱਧ ਤੋਂ ਵੱਧ ਮਰੀਜ਼ ਹੱਥ ਟਰਾਂਸਪਲਾਂਟ ਦੀ ਮੰਗ ਕਰ ਰਹੇ ਹਨ ਅਤੇ ਵੱਡੀ ਗਿਣਤੀ 'ਚ ਦਾਨ ਹੋ ਰਹੇ ਹਨ, ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।


Tanu

Content Editor

Related News