35,726 ਅਧਿਆਪਕਾਂ ਦੀ ਭਰਤੀ ਸ਼ੁਰੂ, ਇਸ ਤਰ੍ਹਾਂ ਕਰੋ ਅਪਲਾਈ
Tuesday, Jun 24, 2025 - 02:30 PM (IST)

ਨੈਸ਼ਨਲ ਡੈਸਕ : ਪੱਛਮੀ ਬੰਗਾਲ ਸਕੂਲ ਸਰਵਿਸ ਕਮਿਸ਼ਨ (WBSSC) ਨੇ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਅਸਿਸਟੈਂਟ ਅਧਿਆਪਕਾਂ ਦੀ ਭਰਤੀ ਲਈ ਭਰਤੀ ਪ੍ਰਕਿਰਿਆ ਦਾ ਆਗਾਜ਼ ਕਰ ਦਿੱਤਾ ਹੈ। ਇਸ ਭਰਤੀ ਨੂੰ ਸਟੇਟ ਲੈਵਲ ਚੋਣ ਪ੍ਰੀਖਿਆ (SLST) 2025 ਤਹਿਤ ਕੀਤਾ ਜਾ ਰਿਹਾ ਹੈ, ਜੋ 16 ਜੂਨ 2025 ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਭਰਤੀ 2016 ਦੀਆਂ ਨਿਯੁਕਤੀਆਂ 'ਚ ਹੋਈਆਂ ਗੜਬੜੀਆਂ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਸ਼ੁਰੂ ਹੋਈ ਹੈ।
ਕਿੰਨੀਆਂ ਆਸਾਮੀਆਂ ਹਨ ਖਾਲੀ
ਸੈਕੰਡਰੀ (ਕਲਾਸ 9-10): 23,212 ਆਸਾਮੀਆਂ
ਹਾਈ ਸੈਕੰਡਰੀ (ਕਲਾਸ 11-12): 12,514 ਆਸਾਮੀਆਂ
ਕੁੱਲ: 35,726 ਆਸਾਮੀਆਂ
ਅਰਜ਼ੀ ਦੇਣ ਲਈ ਲੋੜੀਂਦੀ ਯੋਗਤਾ:
1. ਯੋਗਤਾ
ਸੈਕੰਡਰੀ ਅਧਿਆਪਕ ਲਈ:
ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ (ਘੱਟੋ ਘੱਟ 50% ਅੰਕ)
NCTE ਮਾਨਤਾ ਪ੍ਰਾਪਤ B.Ed ਜਾਂ 4 ਸਾਲਾ BA.Ed / B.Sc.Ed
ਹਾਈ ਸੈਕੰਡਰੀ ਅਧਿਆਪਕ ਲਈ:
ਪੋਸਟ ਗ੍ਰੈਜੂਏਟ ਡਿਗਰੀ (ਘੱਟੋ ਘੱਟ 50%)
B.Ed ਜਾਂ ਸਮਾਨ ਯੋਗਤਾ
2. ਉਮਰ ਸੀਮਾ
21 ਤੋਂ 40 ਸਾਲ
SC/ST ਲਈ 5 ਸਾਲ, OBC ਲਈ 3 ਸਾਲ, PwD ਲਈ 8 ਸਾਲ ਦੀ ਛੂਟ
3. ਹੋਰ ਜ਼ਰੂਰੀ ਸ਼ਰਤਾਂ:
ਉਮੀਦਵਾਰ ਪੱਛਮੀ ਬੰਗਾਲ ਦੇ ਨਿਵਾਸੀ ਹੋਣੇ ਚਾਹੀਦੇ ਹਨ
ਆਧਾਰ ਕਾਰਡ, ਸਿੱਖਿਆ ਯੋਗਤਾ, ਜਾਤੀ ਪ੍ਰਮਾਣ ਪੱਤਰ (ਜੇ ਲਾਗੂ ਹੋਵੇ) ਹੋਣੇ ਲਾਜ਼ਮੀ
ਆਖਰੀ ਤਾਰੀਖ:
14 ਜੁਲਾਈ 2025, ਰਾਤ 11:59 ਵਜੇ
ਫੀਸ:
General/OBC: ₹500
SC/ST/PwD: ₹200
ਤਨਖਾਹ ਅਤੇ ਸਰਕਾਰੀ ਲਾਭ:
ਮਹੀਨਾਵਾਰ ਤਨਖਾਹ: ₹35,000 ਤੋਂ ₹65,000 ਤੱਕ
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।