12ਵੀਂ ਪਾਸ ਲਈ ਨਿਕਲੀ ਕਾਂਸਟੇਬਲ ਦੀ ਭਰਤੀ, ਜਾਣੋ ਯੋਗਤਾ ਸਣੇ ਹੋਰ ਵੇਰਵੇ

Monday, Jun 09, 2025 - 05:18 PM (IST)

12ਵੀਂ ਪਾਸ ਲਈ ਨਿਕਲੀ ਕਾਂਸਟੇਬਲ ਦੀ ਭਰਤੀ, ਜਾਣੋ ਯੋਗਤਾ ਸਣੇ ਹੋਰ ਵੇਰਵੇ

ਨਵੀਂ ਦਿੱਲੀ- 12ਵੀਂ ਪਾਸ ਨੌਜਵਾਨਾਂ ਲਈ ਪੁਲਸ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ ਹੈ। ਦਰਅਸਲ ਛੱਤੀਸਗੜ੍ਹ 'ਚ ਆਬਕਾਰੀ ਕਾਂਸਟੇਬਲ ਸਰਕਾਰੀ ਨੌਕਰੀ ਦੀ ਸਿੱਧੀ ਭਰਤੀ ਨਿਕਲੀ ਹੈ। ਇਸ ਭਰਤੀ ਲਈ  ਛੱਤੀਸਗੜ੍ਹ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ (CG Vyapam) ਨੇ ਇਸ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਆਬਕਾਰੀ ਕਾਂਸਟੇਬਲ ਦੀਆਂ ਅਸਾਮੀਆਂ ਲਈ ਫਾਰਮ ਭਰਨ ਦੀ ਪ੍ਰਕਿਰਿਆ 4 ਜੂਨ 2025 ਤੋਂ ਛੱਤੀਸਗੜ੍ਹ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ, ਰਾਏਪੁਰ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ, ਜੋ ਕਿ ਆਖਰੀ ਤਾਰੀਖ਼ 27 ਜੂਨ 2025 ਤੱਕ ਜਾਰੀ ਰਹੇਗੀ।

ਕੁੱਲ ਅਹੁਦੇ

ਛੱਤੀਸਗੜ੍ਹ ਦੀ ਇਹ ਨਵੀਂ ਭਰਤੀ ਆਬਕਾਰੀ ਕਾਂਸਟੇਬਲ ਭਰਤੀ ਤੀਜੀ ਸ਼੍ਰੇਣੀ ਲਈ ਹੈ। ਜਿਸ 'ਚ ਕੁੱਲ 200 ਅਹੁਦੇ ਭਰੇ ਜਾਣਗੇ।

ਯੋਗਤਾ

ਆਬਕਾਰੀ ਕਾਂਸਟੇਬਲ ਦੀ ਇਸ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਬਿਨੈਕਾਰ ਲਈ ਛੱਤੀਸਗੜ੍ਹ ਸੂਬੇ ਦਾ ਸਥਾਨਕ ਨਿਵਾਸੀ ਹੋਣਾ ਵੀ ਲਾਜ਼ਮੀ ਹੈ। ਵਿਦਿਅਕ ਯੋਗਤਾ ਤੋਂ ਇਲਾਵਾ ਸਰੀਰਕ ਯੋਗਤਾਵਾਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ। ਪੁਰਸ਼ ਉਮੀਦਵਾਰਾਂ ਦੀ ਉਚਾਈ 167.5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਨੁਸੂਚਿਤ ਜਨਜਾਤੀ ਦੇ ਪੁਰਸ਼ ਉਮੀਦਵਾਰਾਂ ਦੀ ਉਚਾਈ ਵੀ 165 ਸੈਂਟੀਮੀਟਰ ਹੋਵੇਗੀ। ਪੁਰਸ਼ ਉਮੀਦਵਾਰਾਂ ਦੀ ਛਾਤੀ 81 ਸੈਂਟੀਮੀਟਰ ਅਤੇ ਫੁੱਲੀ ਹੋਈ 86 ਸੈਂਟੀਮੀਟਰ ਹੋਣੀ ਚਾਹੀਦੀ ਹੈ। ਮਹਿਲਾ ਉਮੀਦਵਾਰਾਂ ਦੀ ਉਚਾਈ 152.4 ਸੈਂਟੀਮੀਟਰ ਹੋਣੀ ਚਾਹੀਦੀ ਹੈ।

ਉਮਰ ਹੱਦ

ਆਬਕਾਰੀ ਕਾਂਸਟੇਬਲ ਭਰਤੀ ਫਾਰਮ ਭਰਨ ਲਈ ਬਿਨੈਕਾਰ ਦੀ ਉਮਰ 01 ਜਨਵਰੀ 2025 ਨੂੰ ਘੱਟੋ-ਘੱਟ 18 ਸਾਲ ਪੂਰੀ ਹੋਣੀ ਚਾਹੀਦੀ ਹੈ ਪਰ ਵੱਧ ਤੋਂ ਵੱਧ ਉਮਰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਨਿਯਮਾਂ ਅਨੁਸਾਰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ, ਦਸਤਾਵੇਜ਼ ਤਸਦੀਕ, ਮੈਡੀਕਲ ਟੈਸਟ ਆਦਿ ਦੇ ਆਧਾਰ 'ਤੇ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ 'ਚ ਇਕ ਪ੍ਰਸ਼ਨ ਪੱਤਰ ਹੋਵੇਗਾ। ਜਿਸ 'ਚ ਕੁੱਲ 100 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 01 ਅੰਕ ਦਾ ਹੋਵੇਗਾ। ਪ੍ਰੀਖਿਆ ਦੀ ਮਿਆਦ 2 ਘੰਟੇ ਹੋਵੇਗੀ। ਛੱਤੀਸਗੜ੍ਹ ਆਬਕਾਰੀ ਕਾਂਸਟੇਬਲ ਦੀ ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ, ਉਮੀਦਵਾਰ ਸੀਜੀ ਵਿਆਪਮ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News