ਭਾਰਤੀ ਹਵਾਈ ਫ਼ੌਜ ''ਚ ਨਿਕਲੀ ਭਰਤੀ, 12ਵੀਂ ਪਾਸ ਕਰ ਸਕਦੇ ਹਨ ਅਪਲਾਈ

Saturday, Jul 13, 2024 - 10:55 AM (IST)

ਭਾਰਤੀ ਹਵਾਈ ਫ਼ੌਜ ''ਚ ਨਿਕਲੀ ਭਰਤੀ, 12ਵੀਂ ਪਾਸ ਕਰ ਸਕਦੇ ਹਨ ਅਪਲਾਈ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਉਮੀਦਵਾਰ ਆਈ.ਏ.ਐੱਫ. ਅਗਨੀਵੀਰ ਵਾਯੂ ਭਰਤੀ 2024 ਲਈ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼

ਉਮੀਦਵਾਰ 28 ਜੁਲਾਈ 2024 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਮੈਥਮੈਟਿਕਸ, ਫਿਜ਼ਿਕਸ ਅਤੇ ਇੰਗਲਿਸ਼ ਵਿਸ਼ੇ ਤੋਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 50 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਹੋਵੇ। ਇਸ ਦੇ ਨਾਲ ਹੀ ਇੰਗਲਿਸ਼ ਵਿਸ਼ੇ 'ਚ ਵੀ ਐਗ੍ਰੀਗੇਟ 50 ਫ਼ੀਸਦੀ ਨੰਬਰ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮੈਕੇਨਿਕਲ, ਇਲੈਕਟ੍ਰਿਕਲ, ਇਲੈਕਟ੍ਰਾਨਿਕਸ, ਆਟੋਮੋਬਾਇਲ, ਕੰਪਿਊਟਰ ਸਾਇੰਸ, ਤਕਨਾਲੋਜੀ, ਇੰਫਾਰਮੇਸ਼ਨ ਤਕਨਾਲੋਜੀ 'ਚੋਂ ਕਿਸੇ ਵੀ ਇੰਜੀਨੀਅਰਿੰਗ ਬਰਾਂਚ ਤੋਂ ਜੇਕਰ ਤੁਸੀਂ 3 ਸਾਲ ਦਾ ਡਿਪਲੋਮਾ ਕੀਤਾ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ। 

ਉਮਰ

ਉਮੀਦਵਾਰ ਦੀ ਉਮਰ 21 ਸਾਲ ਤੈਅ ਕੀਤੀ ਗਈ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

 


author

DIsha

Content Editor

Related News