CRPF ''ਚ 10ਵੀਂ ਪਾਸ ਲਈ ਨਿਕਲੀ ਭਰਤੀ, ਅੱਜ ਹੀ ਕਰੋ ਅਪਲਾਈ
Sunday, Dec 31, 2023 - 12:18 PM (IST)

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਵਲੋਂ ਐੱਸ.ਐੱਸ.ਸੀ. ਜੀ.ਡੀ. 2023 ਭਰਤੀ ਦੇ ਅਧੀਨ ਸੀ.ਆਰ.ਪੀ.ਐੱਫ. 'ਚ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 31 ਦਸੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਭਰਤੀ ਦੇ ਅਧੀਨ ਸੀ.ਆਰ.ਪੀ.ਐੱਫ. 'ਚ ਕੁੱਲ 3337 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਜਮਾਤ 10ਵੀਂ ਪਾਸ ਹੋਣਾ ਚਾਹੀਦਾ।
ਤਨਖਾਹ
ਉਮੀਦਵਾਰ ਨੂੰ 21,700 ਰੁਪਏ ਤੋਂ 69,100 ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ।
ਉਮਰ
ਉਮੀਦਵਾਰ ਦੀ ਉਮਰ 23 ਸਾਲ ਤੱਕ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।