PM ਮੋਦੀ ਦੇ ਜਨਮ ਦਿਨ ’ਤੇ ਕੋਰੋਨਾ ਟੀਕਾਕਰਨ ਦਾ ਨਵਾਂ ਰਿਕਾਰਡ: ਇਕ ਦਿਨ ’ਚ ਲੱਗੇ 2 ਕਰੋੜ ਟੀਕੇ

Friday, Sep 17, 2021 - 05:19 PM (IST)

PM ਮੋਦੀ ਦੇ ਜਨਮ ਦਿਨ ’ਤੇ ਕੋਰੋਨਾ ਟੀਕਾਕਰਨ ਦਾ ਨਵਾਂ ਰਿਕਾਰਡ: ਇਕ ਦਿਨ ’ਚ ਲੱਗੇ 2 ਕਰੋੜ ਟੀਕੇ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਦੇਸ਼ ਨੇ ਕੋਰੋਨਾ ਟੀਕਾਕਰਨ ਮੁਹਿੰਮ ’ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਕ ਦਿਨ ’ਚ ਪਹਿਲੀ ਵਾਰ ਦੋ ਕਰੋੜ ਤੋਂ ਜ਼ਿਆਦਾ ਕੋਰੋਨਾ ਦੇ ਟੀਕਾ ਲਗਾਏ ਹਨ। ਅਜੇ ਅੱਜ ਦੇ ਦਿਨ ਦਾ ਟੀਕਾਕਰਨ ਜਾਰੀ ਹੈ ਅਤੇ ਸਾਰੇ ਸੂਬੇ ਜ਼ਿਆਦਾ ਤੋਂ ਜ਼ਿਆਦਾ ਕੋਰੋਨਾ ਟੀਕੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟੀਕਾਕਰਨ ਮੁਹਿੰਮ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋ-ਵਿਨ ਪਲੇਟਫਾਰਮ ਰਾਹੀਂ ਦੋ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋਣ ਦੀ ਜਾਣਕਾਰੀ ਮਿਲੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਦੇ ਮੁੜ ਫੜੀ ਰਫ਼ਤਾਰ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 34 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਕੇਂਦਰ ਸਰਕਾਰ ਦਾ ਟੀਚਾ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਮੌਕੇ 2 ਕਰੋੜ ਕੋਰੋਨਾ ਟੀਕਾਕਾਰਨ ਤੱਕ ਪਹੁੰਚਣ ਦਾ ਟੀਚਾ ਰੱਖਿਆ ਸੀ। ਦੱਸਣਯੋਗ ਹੈ ਕਿ ਭਾਰਤ ਪੂਰੀ ਦੁਨੀਆ ’ਚ ਸਭ ਤੋਂ ਵੱਧ ਵੈਕਸੀਨ ਦੀ ਸਿੰਗਲ ਡੋਜ਼ ਲਾਉਣ ਵਾਲਾ ਦੇਸ਼ ਬਣ ਗਿਆ ਹੈ ਅਤੇ ਕਰੀਬ 62 ਫੀਸਦੀ ਤੋਂ ਜ਼ਿਆਦਾ ਬਾਲਗ਼ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਾਈਆਂ ਜਾ ਚੁਕੀਆਂ ਹਨ। ਕੇਂਦਰੀ ਸਿਹਤ ਮੰਤਰੀ ਦੇਸ਼ ਭਰ ’ਚ ਟੀਕਾਕਰਨ ਦੀ ਖੁਰਾਕ ਦੇ ਅਪਡੇਟ ਲੈ ਰਹੇ ਹਾਂ।’’ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਨੇ ਹੁਣ ਤੱਕ ਸਭ ਤੋਂ ਤੇਜ਼ ਇਕ ਕਰੋੜ ਖੁਰਾਕਾਂ ਦੇਣ ਦਾ ਅੰਕੜਾ ਪਾਰ ਕਰ ਲਿਆ ਹੈ। ਉਨ੍ਹਾਂ ਨੇ ਇਕ ਟਵੀਟ ’ਚ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ’ਤੇ ਦੇਸ਼ ਨੇ ਦੁਪਹਿਰ 1.30 ਵਜੇ ਤੱਕ ਹੁਣ ਤੱਕ ਸਭ ਤੋਂ ਤੇਜ਼, ਇਕ ਕਰੋੜ ਖੁਰਾਕਾਂ ਦੇਣ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਅਸੀਂ ਲਗਾਤਾਰ ਅੱਗੇ ਵੱਧ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ ਅਸੀਂ ਸਾਰੇ ਟੀਕਾਕਰਨ ਦਾ ਨਵਾਂ ਕੀਰਤੀਮਾਨ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਤੋਹਫ਼ੇ ਵਜੋਂ ਦੇਵਾਂਗੇ।’’

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News