ਵਿਦਿਆਰਥੀਆਂ ਲਈ ਵੱਡੀ ਖਬਰ! 67 B.Ed ਕਾਲਜਾਂ ਦੀ ਮਾਨਤਾ ਰੱਦ
Friday, Jun 27, 2025 - 09:13 PM (IST)

ਲਖਨਊ : ਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਨਾਲ ਸਬੰਧਤ 67 ਬੀ.ਐੱਡ. ਕਾਲਜਾਂ ਦੀ ਮਾਨਤਾ ਲਖਨਊ ਕੌਂਸਲ ਫਾਰ ਟੀਚਰ ਐਜੁਕੇਸ਼ਨ (ਐੱਨ. ਸੀ. ਟੀ. ਈ.) ਨੇ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ 2 ਬੀ. ਪੀ. ਐੱਡ. ਅਤੇ ਇਕ ਐੱਮ.ਐੱਡ. ਕਾਲਜ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ।
ਇਨ੍ਹਾਂ ਕਾਲਜਾਂ ਨੂੰ ਵੀ ਸੈਸ਼ਨ 2025-26 ਲਈ ਦਾਖਲਾ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ। ਐੱਨਸੀਟੀਈ ਨੇ ਇਹ ਫੈਸਲਾ ਦੇਸ਼ ਭਰ ਵਿੱਚ ਚੱਲ ਰਹੇ ਬੀ.ਐੱਡ., ਐੱਮ.ਐੱਡ. ਅਤੇ ਬੀ.ਪੀ.ਐੱਡ. ਕੋਰਸਾਂ ਦੀ ਗੁਣਵੱਤਾ ਦੀ ਜਾਂਚ ਕਰਨ ਤੋਂ ਬਾਅਦ ਲਿਆ। ਜਿਨ੍ਹਾਂ ਕਾਲਜਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸਿਰਫ਼ ਬੀ.ਐੱਡ. ਹੀ ਕਰਵਾ ਰਹੇ ਸਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕਾਲਜਾਂ ਨੂੰ ਆਉਣ ਵਾਲੀ ਕਾਉਂਸਲਿੰਗ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ, ਜਿਸ ਨਾਲ ਬੀ.ਐੱਡ. ਸੀਟਾਂ ਦੀ ਗਿਣਤੀ ਘੱਟ ਜਾਵੇਗੀ।
ਯੂਨੀਵਰਸਿਟੀ ਦੇ ਰਜਿਸਟਰਾਰ ਅਜੈ ਮਿਸ਼ਰਾ ਨੇ ਕਿਹਾ ਕਿ ਰੱਦ ਕੀਤੇ ਗਏ ਕਾਲਜਾਂ ਬਾਰੇ ਐੱਨਸੀਟੀਈ ਦਾ ਪੱਤਰ ਪ੍ਰਾਪਤ ਹੋ ਗਿਆ ਹੈ ਅਤੇ ਆਉਣ ਵਾਲੀ ਦਾਖਲਾ ਪ੍ਰਕਿਰਿਆ ਉਸੇ ਅਨੁਸਾਰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e