20 ਰੁਪਏ ਦੀ ਮੈਗੀ 193 'ਚ ਪਈ, ਔਰਤ ਨੇ ਬਿੱਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕੀਤੀ ਵਾਇਰਲ, ਲੋਕ ਹੋਏ ਹੈਰਾਨ

Tuesday, Jul 18, 2023 - 03:12 PM (IST)

ਨੈਸ਼ਨਲ ਡੈਸਕ- 2 ਮਿੰਟ 'ਚ ਬਣਨ ਵਾਲੀ ਮੈਗੀ ਦੀ ਕੀਮਤ ਸੁਣ ਕੇ ਉਸ ਸਮੇਂ ਇਕ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਦੋਂ ਉਸ ਨੂੰ ਮਾਰਕੀਟ 'ਚ 20 ਰੁਪਏ 'ਚ ਮਿਲਣ ਵਾਲੀ ਮੈਗੀ ਲਈ 193 ਰੁਪਏ ਦੇਣੇ ਪਏ। ਸੋਸ਼ਲ ਮੀਡੀਆ 'ਤੇ ਇਕ ਬਿੱਲ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਬਿੱਲ 'ਚ ਮੈਗੀ ਦੀ ਕੀਮਤ 193 ਰੁਪਏ ਲਿਖੀ ਹੋਈ ਹੈ। ਦਰਅਸਲ ਇਕ ਔਰਤ ਨੇ ਹਵਾਈ ਅੱਡੇ 'ਤੇ 193 ਰੁਪਏ ਦੇ ਕੇ ਮੈਗੀ ਖਾਧੀ, ਜਿਸ ਤੋਂ ਬਾਅਦ ਉਸ ਨੇ ਬਿੱਲ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰ ਦਿੱਤੀ। ਮੈਗੀ ਦੇ ਬਿੱਲ ਦੀ ਇਸ ਤਸਵੀਰ 'ਤੇ ਲੋਕ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਇਹ ਹਵਾਈ ਅੱਡੇ 'ਤੇ ਸਭ ਤੋਂ ਸਸਤਾ ਫੂਡ ਆਪਸ਼ਨ ਹੈ। 

ਦੱਸ ਦੇਈਏ ਕਿ ਔਰਤ ਨੇ ਦੱਸਿਆ ਕਿ ਉਹ ਹਵਾਈ ਅੱਡੇ 'ਤੇ ਉਤਰੀ ਅਤੇ ਉਸ ਨੇ ਹਵਾਈ ਅੱਡੇ 'ਤੇ ਮਸਾਲਾ ਨੂਡਲਜ਼ ਖਰੀਦਿਆ ਅਤੇ ਹਵਾਈ ਅੱਡੇ ਵਾਲਿਆਂ ਨੇ ਨੂਡਲਜ਼ ਦਾ ਬਿੱਲ 193 ਰੁਪਏ ਦਿੱਤਾ, ਜਿਸ ਨੂੰ ਵੇਖ ਕੇ ਉਸ ਦੇ ਹੋਸ਼ ਉਡ ਗਏ। ਦੱਸ ਦੇਈਏ ਕਿ ਮਾਰਕੀਟ 'ਚ ਮੈਗੀ ਦੀ ਕੀਮਤ ਵੀ 10 ਰੁਪਏ ਹੁੰਦੀ ਹੈ। ਉਂਝ ਮਾਰਕੀਟ 'ਚ ਮੈਗੀ ਦੀ ਕੀਮਤ ਜ਼ਿਆਦਾ ਤੋਂ ਜ਼ਿਆਦਾ 50 ਰੁਪਏ ਹੁੰਦੀ ਹੈ ਪਰ ਹਵਾਈ ਅੱਡੇ 'ਤੇ 193 ਰੁਪਏ ਦੀ ਮੈਗੀ ਦਾ ਬਿੱਲ ਵੇਖ ਕੇ ਉਹ ਹੈਰਾਨ ਰਹਿ ਗਏ।

ਯੂ-ਟਿਊਬਰ ਸੇਜਲ ਸੂਦ ਨੇ ਆਪਣੀ ਸੋਸ਼ਲ ਮੀਡੀਆ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਨੂਡਲਜ਼ ਦਾ ਬਿੱਲ ਸਾਂਝਾ ਕੀਤਾ, ਜੋ ਹੁਣ ਵਾਇਰਲ ਹੋ ਰਿਹਾ ਹੈ। ਬਿੱਲ 'ਚ ਨੂਡਲਜ਼ ਦੀ ਕੀਮਤ 184 ਰੁਪਏ ਅਤੇ ਜੀ. ਐਸ. ਟੀ 9.20 ਰੁਪਏ ਹੈ। ਜੋੜ ਕੇ ਉਸ ਨੂਡਲਜ਼ ਦੀ ਕੀਮਤ 193 ਰੁਪਏ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News