ਰਾਹੁਲ ਕਹਿਣ ਤਾਂ ਵਾਰਾਨਸੀ ਤੋਂ ਚੋਣ ਲੜਨ ਲਈ ਤਿਆਰ ਹਾਂ : ਪ੍ਰਿਯੰਕਾ

Sunday, Apr 21, 2019 - 09:08 PM (IST)

ਰਾਹੁਲ ਕਹਿਣ ਤਾਂ ਵਾਰਾਨਸੀ ਤੋਂ ਚੋਣ ਲੜਨ ਲਈ ਤਿਆਰ ਹਾਂ : ਪ੍ਰਿਯੰਕਾ

ਵਾਇਨਾਡ, (ਇੰਟ.)— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਲੋਂ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਬਾਰੇ ਅਟਕਲਾਂ ਜ਼ੋਰਾਂ 'ਤੇ ਹਨ। ਐਤਵਾਰ ਨੂੰ ਜਦੋਂ ਪ੍ਰਿਯੰਕਾ ਕੋਲੋਂ ਇਸ ਸਬੰੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਮੈਨੂੰ ਅਜਿਹਾ ਮੌਕਾ ਮਿਲਦਾ ਹੈ ਤਾਂ ਖੁਸ਼ੀ ਵਾਲੀ ਗੱਲ ਹੋਵੇਗੀ। ਪ੍ਰਿਯੰਕਾ ਨੇ ਇਹ ਗੱਲ ਵਾਇਨਾਡ ਲੋਕ ਸਭਾ ਹਲਕੇ ਵਿਚ ਆਪਣੇ ਦੋ ਦਿਨ ਦੇ ਚੋਣ ਪ੍ਰਚਾਰ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਜੇ ਰਾਹੁਲ ਨੇ ਕਿਹਾ ਤਾਂ ਮੈਂ ਵਾਰਾਨਸੀ ਤੋਂ ਚੋਣ ਲੜਨ ਲਈ ਤਿਆਰ ਹਾਂ।


author

KamalJeet Singh

Content Editor

Related News