NPR ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਸੱਦੀ ਬੈਠਕ (ਪੜ੍ਹੋ 17 ਜਨਵਰੀ ਦੀਆਂ ਖਾਸ ਖਬਰਾਂ)

01/17/2020 2:29:09 AM

ਨਵੀਂ ਦਿੱਲੀ — ਗ੍ਰਹਿ ਮੰਤਰਾਲਾ ਨੇ 2020 ਦੀ ਜਨਗਣਨਾ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਦੀ ਰੂਪਰੇਖਾ 'ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਇਕ ਬੈਠਕ ਸੱਦੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਬੈਠਕ ਦੀ ਪ੍ਰਧਾਨਗੀ ਕਰਨਗੇ। ਬੈਠਕ 'ਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਅਤੇ ਸਾਰੇ ਸੂਬਿਆਂ ਦੇ ਜਨਗਣਨਾ ਨਿਰਦੇਸ਼ਕ ਅਤੇ ਮੁੱਖ ਸਕੱਤਰ ਮੌਜੂਦ ਹੋਣਗੇ।

ਅੱਜ ਤੋਂ ਅਹਿਮਦਾਬਾਦ-ਮੁੰਬਈ ਵਿਚਾਲੇ ਦੌੜੇਗੀ ਤੇਜਸ
ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਆਈ.ਆਰ.ਸੀ.ਟੀ.ਸੀ. ਦੀ ਦੂਜੀ ਟਰੇਨ ਅਹਿਮਦਾਬਾਦ-ਮੁੰਬਈ ਤੇਜਸ ਐਕਸਪ੍ਰੈਸ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਮੌਜੂਦਗੀ 'ਚ ਅੱਜ ਅਹਿਮਦਾਬਾਦ ਤੋਂ ਰਵਾਨਾ ਕੀਤਾ ਜਾਵੇਗਾ। ਰੇਲਵੇ ਨੇ ਕਿਹਾ ਕਿ ਰੇਲ ਵਪਾਰਕ ਤੌਰ 'ਤੇ ਅਹਿਮਦਾਬਾਦ ਤੋਂ 19 ਜਨਵਰੀ 2020 ਤੋਂ ਸ਼ੁਰੂ ਹੋਵੇਗੀ। ਅਜਿਹੀ ਪਹਿਲੀ ਟਰੇਨ ਲਖਨਊ-ਦਿੱਲੀ ਤੇਜਸ ਐਕਸਪ੍ਰੈਸ ਪਿਛਲੇ ਸਾਲ ਤੋਂ ਚੱਲ ਰਹੀ ਹੈ।

ਅੱਜ ਦੋਸ਼ੀਆਂ ਦੀ ਸਟੇਟਸ ਰਿਪੋਰਟ ਸੌਂਪੇਗਾ ਤਿਹਾੜ ਪ੍ਰਸ਼ਾਸਨ
ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਤਿਹਾੜ ਜੇਲ ਪ੍ਰਸ਼ਾਸਨ ਨੂੰ ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਦੀ ਨਿਰਧਾਰਿਤ ਫਾਂਸੀ ਨੂੰ ਲੈ ਕੇ ਅੱਜ ਸਟੇਟਸ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਵਧੀਕ ਵਿਸ਼ੇਸ਼ ਜੱਜ ਸਤੀਸ਼ ਕੁਮਾਰ ਅਰੋੜਾ ਨੇ ਵੀਰਵਾਰ ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਕਿਹਾ ਕਿ ਤਿਹਾੜ ਜੇਲ ਪ੍ਰਸ਼ਾਸਨ ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਦੀ 22 ਜਨਵਰੀ ਨੂੰ ਨਿਰਧਾਰਿਤ ਫਾਂਸੀ ਨੂੰ ਲੈ ਕੇ ਸ਼ੁੱਕਰਵਾਰ ਤਕ ਉੱੱਚਿਤ ਸਟੇਟਸ ਰਿਪੋਰਟ ਦਾਇਰ ਕਰੇ।

ਰਾਜਸਥਾਨ 'ਚ ਪੰਚਾਇਤ ਚੋਣ ਦਾ ਪਹਿਲਾਂ ਪੜਾਅ ਅੱਜ
ਰਾਜਸਥਾਨ 'ਚ ਪੰਚਾਇਤ ਚੋਣ ਤੋਂ ਪਹਿਲਾਂ ਪੜਾਅ ਅੱਜ 87 ਪੰਚਾਇਤ ਕਮੇਟੀ ਦੀ 2726 ਗ੍ਰਾਮ ਪੰਚਾਇਤ ਦੇ 26800 ਵਾਰਡਾ ਲਈ ਵੋਟਿੰਗ ਹੋਵੇਗੀ। ਸੂਬਾ ਚੋ ਕਮਿਸ਼ਨ ਦੇ ਕਮਿਸ਼ਨਰ ਪੀ.ਐੱਸ. ਮੇਹਰਾ ਨੇ ਦੱਸਿਆ ਕਿ 87 ਪੰਚਾਇਤ ਕਮੇਟੀ ਖੇਤਰ 'ਚ ਕੁਲ 93 ਲੱਖ 20684 ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਜਿਨ੍ਹਾਂ 'ਚੋਂ 48 ਲੱਖ 49232 ਪੁਰਸ਼ ਅਤੇ 44 ਲੱਖ 71405 ਔਰਤਾਂ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਰਪੰਚ ਅਹੁਦੇ ਲਈ 17242 ਅਤੇ ਪੰਚ ਲਈ 42 ਹਜ਼ਾਰ ਤੋਂ ਜ਼ਿਆਦਾ ਉਮੀਦਵਾਰ ਮੈਦਾਨ 'ਚ ਹਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

'ਖੇਲੋ ਇੰਡੀਆ' ਯੂਥ ਖੇਡਾਂ-2020
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਜਾ ਵਨ ਡੇ)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਇੰਗਲੈਂਡ (ਤੀਜਾ ਟੈਸਟ ਮੈਚ, ਦੂਜਾ ਦਿਨ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ-2019/20


Inder Prajapati

Content Editor

Related News