ਪਡ਼੍ਹੋ ਨਿਰਭਿਆ ਦੀਆਂ ਉਹ 6 ਚਿੱਠੀਆਂ ਤੇ ਉਸ ਦੀ ਆਖਰੀ ਖੁਆਇਸ਼ ਬਾਰੇ

Friday, Mar 20, 2020 - 06:05 AM (IST)

ਪਡ਼੍ਹੋ ਨਿਰਭਿਆ ਦੀਆਂ ਉਹ 6 ਚਿੱਠੀਆਂ ਤੇ ਉਸ ਦੀ ਆਖਰੀ ਖੁਆਇਸ਼ ਬਾਰੇ

ਪਡ਼੍ਹੋ ਨਿਰਭਿਆ ਦੀਆਂ ਉਹ 6 ਚਿੱਠੀਆਂ ਤੇ ਉਸ ਦੀ ਆਖਰੀ ਖੁਆਇਸ਼ ਬਾਰੇ
ਨਵੀਂ ਦਿੱਲੀ - ਉੱਚ ਅਦਾਲਤ ਨੇ ਅੱਧੀ ਰਾਤ ਨੂੰ ਹੋਈ ਸੁਣਵਾਈ ਦੇ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆਕਾਂਡ ਦੇ ਦੋਸ਼ੀਆਂ ਦੀ ਫਾਂਸੀ 'ਤੇ ਆਪਣੀ ਮੋਹਰ ਲੱਗਾ ਦਿੱਤੀ। ਜਿਸ ਤੋਂ ਬਾਅਦ ਨਿਰਭਿਆ ਦੇ ਦੋਸ਼ੀਆਂ ਨੂੰ ਨਿਰਧਾਰਤ ਸਮੇਂ 'ਤੇ ਸ਼ੁੱਕਰਵਾਰ ਸਵੇਰੇ 5-30 ਵਜੇ ਫਾਂਸੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ 2012 ਵਿਚ ਹੋਏ ਇਸ ਗੈਂਗਰੇਪ ਨੇ ਨਾ ਸਿਰਫ ਦਿੱਲੀ, ਬਲਕਿ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ। ਦੁਨੀਆ ਦੇ ਇਤਿਹਸਾ ਵਿਚ ਇਸ ਨੂੰ ਸਭ ਤੋਂ ਘਿਨੌਣਾ ਗੈਂਗਰੇਪ ਮੰਨਿਆ ਗਿਆ। 16 ਦਸੰਬਰ ਦੀ ਰਾਤ ਦਿੱਲੀ ਦੀਆਂ ਸਡ਼ਕਾਂ 'ਤੇ 23 ਸਾਲ ਦੀ ਨਿਰਭਿਆ ਦੇ ਨਾਲ ਜੋ ਹੋਇਆ ਉਸ ਨੂੰ ਕੋਈ ਯਾਦ ਨਹੀਂ ਕਰਨਾ ਚਾਹੁੰਦਾ, ਪਰ ਉਹ ਯਾਦਾਂ ਇੰਨੀ ਡਰਾਉਣੀਆਂ ਹਨ ਕਿ ਕੋਈ ਭੁੱਲ ਨਹੀਂ ਪਾ ਰਿਹਾ।

ਹੈਵਾਨਾਂ ਦੀ ਹੈਵਾਨੀਅਤ ਨਾਲ ਆਖਰੀ ਤੱਕ ਲੱਡ਼ਣ ਵਾਲੀ ਨਿਰਭਿਆ ਤਾਂ ਸਾਡੇ ਵਿਚਾਲੇ ਨਾ ਰਹੀ ਪਰ ਅੱਜ ਅਸੀਂ ਤੁਹਾਨੂੰ ਨਿਰਭਿਆ ਨਾਲ ਜੁਡ਼ੀਆਂ ਅਹਿਮ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਦੇ ਬਾਰੇ ਵਿਚ ਸ਼ਾਇਦ ਪਹਿਲਾਂ ਤੁਸੀਂ ਨਾ ਸੁਣਿਆ ਹੋਵੇ। ਦਿੱਲੀ ਦੇ ਏਮਸ ਹਸਪਤਾਲ ਵਿਚ ਗੈਂਗਰੇਪ ਦੀ ਦਰਦ ਅਤੇ ਸਹਿ ਨਾ ਹੋਣ ਵਾਲੀ ਦਰਦ ਨਾਲ ਲੱਡ਼ ਰਹੀ ਨਿਰਭਿਆ ਬੋਲ ਤੱਕ ਨਹੀਂ ਪਾ ਰਹੀ ਸੀ। ਆਪਣੀ ਗੱਲ ਆਪਣੀ ਮਾਂ ਤੱਕ ਪਹੁੰਚਾਣ ਲਈ ਉਹ ਹਿੰਮਤ ਜੁਟਾ ਕੇ ਉਨ੍ਹਾਂ ਨੂੰ ਲਿੱਖ ਕ ਸਮਝਾ ਰਹੀ ਸੀ। ਆਓ ਤੁਹਾਨੂੰ ਦੱਸਦੇ ਹਾਂ ਨਿਰਭਿਆ ਦੀਆਂ ਉਨ੍ਹਾਂ 6 ਚਿੱਠੀਆਂ ਬਾਰੇ, ਜਿਹਡ਼ੀਆਂ ਉਸ ਨੇ ਹਸਪਤਾਲ ਵਿਚ ਦਰਦ ਵਿਚਾਲੇ ਆਪਣੀ ਮਾਂ ਨੂੰ ਲਿੱਖਿਆ ਅਤੇ ਆਪਣੀ ਆਖਰੀ ਖੁਆਇਸ਼ ਦੇ ਬਾਰੇ ਵਿਚ ਉਨ੍ਹਾਂ ਨੂੰ ਦੱਸਿਆ।

ਨਿਰਭਿਆ ਦੀ ਪਹਿਲੀ ਚਿੱਠੀ
16 ਦਸੰਬਰ ਨੂੰ ਗੈਂਗਰੇਪ ਤੋਂ ਬਾਅਦ ਉਸ ਨੂੰ ਏਮਸ ਵਿਚ ਦਾਖਲ ਕਰਾਇਆ ਗਿਆ। ਖੂਨ ਨਾਲ ਲਥਪਥ ਨਿਰਭਿਆ ਕਾਫੀ ਦਰਦ ਵਿਚ ਸੀ। 19 ਦਸੰਬਰ, 2012 ਨੂੰ ਉਸ ਨੇ ਆਪਣੀ ਮਾਂ ਨੂੰ ਪਹਿਲੀ ਚਿੱਠੀ ਲਿੱਖੀ। ਆਪਣੀ ਮਾਂ ਨੂੰ ਉਹ ਆਪਣੀ ਦਰਦ ਦੱਸਣਾ ਚਾਹੁੰਦੀ ਸੀ। ਉਸ ਨੇ ਲਿੱਖਿਆ ਕਿ ਮਾਂ ਮੈਨੂੰ ਬਹੁਤ ਦਰਦ ਹੋ ਰਹੀ ਹੈ। ਇਹ ਦਰਦ ਮੇਰੇ ਕੋਲੋ ਸਹਿ ਤੱਕ ਨਹੀਂ ਹੋ ਰਹੀ। ਡਾਕਟਰਾਂ ਦੀਆਂ ਦਵਾਈਆਂ ਵੀ ਮੇਰੀ ਦਰਦ ਘੱਟ ਨਹੀਂ ਕਰ ਪਾ ਰਹੀਆਂ। ਮੈਂ ਇਸ ਦਰਦ ਨੂੰ ਹੋਰ ਸਹਿਣ ਨਹੀਂ ਕਰ ਰਹੀ।

ਨਿਰਭਿਆ ਦੀ ਦੂਜੀ ਚਿੱਠੀ
ਦਰਦ ਨਾਲ ਲੱਡ਼ ਰਹੀ ਨਿਰਭਿਆ ਬੋਲ ਤੱਕ ਨਹੀਂ ਪਾ ਰਹੀ ਸੀ। 21 ਦਸੰਬਰ, 2012 ਨੂੰ ਬੇਹੋਸ਼ੀ ਤੋਂ ਜਾਗਣ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਇਕ ਹੋਰ ਚਿੱਟੀ ਲਿੱਖੀ। ਮਾਂ ਨੂੰ ਆਪਣਾ ਦਰਦ ਇਸ ਉਮੀਦ ਨਾਲ ਦੱਸ ਰਹੀ ਸੀ ਕਿ ਸ਼ਾਇਦ ਇਸ ਨਾਲ ਉਸ ਦੀ ਦਰਦ ਘੱਟ ਹੋ ਜਾਵੇ। ਆਪਣੀ ਚਿੱਠੀ ਵਿਚ ਨਿਰਭਿਆ ਨੇ ਮਾਂ ਨੂੰ ਲਿੱਖਿਆ ਕਿ ਮਾਂ ਦਰਦ ਕਾਰਨ ਮੈਂ ਠੀਕ ਢੰਗ ਨਾਲ ਸਾਹ ਵੀ ਲੈ ਪਾ ਰਹੀ। ਸਾਹ ਲੈਣ ਵਿਚ ਮੈਨੂੰ ਤਕਲੀਫ ਹੋ ਰਹੀ ਹੈ। ਡਾਕਟਰਾਂ ਨੂੰ ਕਹੋ ਕਿ ਮੈਨੂੰ ਨੀਂਦ ਦੀ ਦਵਾਈ ਨਾ ਦੇਣ, ਕਿਉਂਕਿ ਮੈਂ ਸੌਂਦੀ ਹਾਂ ਤਾਂ ਮੇਰੇ ਸਰੀਰ ਨੂੰ ਕੋਈ ਨੋਚਦਾ ਹੈ। ਮੈਂ ਬੇਬੱਸ ਹੁੰਦੀ ਹਾਂ, ਸੌਂਦੇ ਹੋਏ ਮੈਂ ਕੀ ਸਮਝ ਪਾਉਂਦੀ ਹਾਂ, ਮੈਨੂੰ ਨਹੀਂ ਪਤਾ।

ਨਿਰਭਿਆ ਦੀ ਤੀਜੀ ਚਿੱਠੀ
ਨਿਰਭਿਆ ਨੇ 22 ਦਸੰਬਰ, 2012 ਨੂੰ ਆਪਣੀ ਮਾਂ ਨੂੰ ਤੀਜੀ ਚਿੱਠੀ ਲਿੱਖੀ ਅਤੇ ਆਖਿਆ ਕਿ ਮੇਰੇ ਆਲੇ-ਦੁਆਲੇ ਦੇ ਸਾਰੇ ਸ਼ੀਸ਼ੇ ਤੋਡ਼ ਦਿਓ। ਮੈਂ ਆਪਣਾ ਚਿਹਰਾ ਨਹੀਂ ਦੇਖਣਾ ਚਾਹੁੰਦੀ। ਉਸ ਨੇ ਮਾਂ ਨੂੰ ਲਿੱਖਿਆ ਕਿ ਮੈਂ ਨਹਾਉਣਾ ਚਾਹੁੰਦੀ ਹਾਂ। ਮੇਰੇ ਸਰੀਰ ਤੋਂ ਜਾਨਵਰਾਂ ਦੇ ਖੂਨ ਦੀ ਬਦਬੂ ਆ ਰਹੀ ਹੀ। ਮੈਨੂੰ ਆਪਣੇ ਸਰੀਰ ਤੋਂ ਨਫਰਤ ਹੋ ਰਹੀ ਹੈ। ਮੈਨੂੰ ਛੱਡ ਕੇ ਕਿਤੇ ਨਾ ਜਾਣਾ ਮਾਂ।

ਨਿਰਭਿਆ ਦੀ ਚੌਥੀ ਚਿੱਠੀ
ਨਿਰਭਿਆ ਨੇ 23 ਦਸੰਬਰ, 2012 ਨੂੰ ਆਪਣੀ ਮਾਂ ਨੂੰ ਇਕ ਹੋਰ ਚਿੱਠੀ ਲਿੱਖੀ, ਜਿਸ ਵਿਚ ਉਸ ਨੇ ਲਿੱਖਿਆ ਕਿ ਪਾਪਾ ਕਿੱਥੇ ਹਨ, ਉਹ ਮੈਨੂੰ ਮਿਲਣ ਕਿਉਂ ਨਹੀਂ ਆ ਰਹੇ - ਮੈਂ ਨੂੰ ਉਹ ਲਿੱਖਦੀ ਹੈ ਕਿ ਪਾਪਾ ਨੂੰ ਦੁੱਖੀ ਨਾ ਹੋਣ ਦੇਣਾ।

ਨਿਰਭਿਆ ਦੀ ਪੰਜਵੀ ਚਿੱਠੀ
ਨਿਰਭਿਆ ਨੇ ਆਪਣੀ ਪੰਜਵੀ ਚਿੱਠੀ 25 ਦਸੰਬਰ, 2012 ਨੂੰ ਲਿੱਖੀ, ਜਿਸ ਵਿਚ ਉਸ ਨੇ ਲਿੱਖਿਆ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਹੀ। ਉਸ ਨੇ ਆਪਣੀ ਮਾਂ ਨੂੰ ਲਿੱਖਿਆ ਕਿ ਉਨ੍ਹਾਂ ਜਾਨਵਰਾਂ ਨੂੰ ਛੱਡਣਾ ਨਾ। ਕਿਸੇ ਨੂੰ ਵੀ ਮੁਆਫ ਨਾ ਕਰਨਾ। ਉਸ ਨੇ ਆਪਣੇ ਦੋਸਤ ਦੀ ਵੀ ਹਾਲਤ ਬਾਰੇ ਪੁੱਛਿਆ ਅਤੇ ਜਿਉਣ ਦੀ ਆਸ ਛੱਡਣ ਦੀ ਗੱਲ ਕਹੀ। ਉਹ ਜਿਉਣਾ ਨਹੀਂ ਚਾਹੁੰਦੀ ਸੀ।

ਆਖਰੀ ਚਿੱਠੀ ਵਿਚ ਦਰਦ
ਨਿਰਭਿਆ ਨੇ ਆਪਣੀ ਆਖਰੀ ਚਿੱਠੀ 26 ਦਸੰਬਰ, 2012 ਨੂੰ ਲਿੱਖੀ। ਉਹ ਮੌਤ ਵਿਚ ਸਮਾ ਜਾਣਾ ਚਾਹੁੰਦੀ ਸੀ। ਉਹ ਦਰਦ ਨਹੀਂ ਸਹਿ ਪਾ ਰਹੀ ਸੀ। ਉਸ ਨੇ ਮਾਂ ਨੂੰ ਲਿੱਖਿਆ ਕਿ ਉਹ ਹੁਣ ਇਸ ਦਰਦ ਨੂੰ ਸਹਿ ਨਹੀਂ ਪਾ ਰਹੀ ਹੈ ਅਤੇ ਮਰਨਾ ਚਾਹੁੰਦੀ ਸੀ। ਉਹ ਦਰਦ ਸਹਿੰਦੇ-ਸਹਿੰਦੇ ਥੱਕ ਗਈ ਹੈ। ਉਸ ਨੇ ਮਾਂ ਨੂੰ ਆਖਿਆ ਕਿ ਮੈਨੂੰ ਹੁਣ ਸੌਣ ਦਿਉ। ਮਾਂ, ਮੈਨੂੰ ਬਹੁਤ ਦਰਦ ਹੋ ਰਹੀ ਹੈ। ਡਾਕਟਰ ਨੂੰ ਕਹਿ ਕੇ ਦਵਾਈ ਦੇ ਦੋ ਮੈਨੂੰ, ਮੈਨੂੰ ਮੁਆਫ ਕਰ ਦੇਣਾ। ਮੈਂ ਥੱਕ ਗਈ ਹਾਂ। ਹੁਣ ਹੋਰ ਦਰਦ ਨਹੀਂ ਸਹਿ ਸਕਦੀ। ਮੈਂ ਜਿਉਂਣਾ ਨਹੀਂ ਚਾਹੁੰਦੀ ਅਤੇ ਫਿਰ ਉਹ ਕੋਮਾ ਵਿਚ ਚਲੀ ਗਈ। ਜਿਸ ਤੋਂ ਬਾਅਦ ਉਹ ਕਦੇ ਨਹੀਂ ਜਾਗ ਪਾਈ ਅਤੇ ਸਾਨੂੰ ਸਾਰਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਈ।


author

Khushdeep Jassi

Content Editor

Related News