RBI ਨੇ ਵੇਚ ਦਿੱਤਾ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ Gold, ਜਾਣੋ ਕਦੋਂ ਤੇ ਕਿਉਂ ਕੀਤੀ ਵਿਕਰੀ

Tuesday, Jun 02, 2026 - 07:04 PM (IST)

RBI ਨੇ ਵੇਚ ਦਿੱਤਾ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ Gold, ਜਾਣੋ ਕਦੋਂ ਤੇ ਕਿਉਂ ਕੀਤੀ ਵਿਕਰੀ

ਬਿਜ਼ਨੈੱਸ ਡੈਸਕ -: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਡਿੱਗ ਰਹੇ ਰੁਪਏ ਦੀ ਕੀਮਤ ਨੂੰ ਸੰਭਾਲਣ ਲਈ ਇੱਕ ਵੱਡਾ ਕਦਮ ਚੁੱਕਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਇੱਕ ਰਿਪੋਰਟ ਅਨੁਸਾਰ, ਕੇਂਦਰੀ ਬੈਂਕ ਨੇ ਆਪਣੇ ਸੋਨੇ ਦੇ ਭੰਡਾਰ ਵਿੱਚੋਂ ਲਗਭਗ 12 ਅਰਬ ਡਾਲਰ (ਕਰੀਬ 1.14 ਲੱਖ ਕਰੋੜ ਰੁਪਏ) ਦਾ ਸੋਨਾ ਵੇਚ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ 'ਤੇ ਅਜੇ ਤੱਕ ਰਿਜ਼ਰਵ ਬੈਂਕ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ

ਕਿਉਂ ਪਈ ਸੋਨਾ ਵੇਚਣ ਦੀ ਲੋੜ? 

ਰਿਪੋਰਟ ਮੁਤਾਬਕ ਇਸ ਦੇ ਪਿੱਛੇ ਮੁੱਖ ਤੌਰ 'ਤੇ ਤਿੰਨ ਵੱਡੇ ਕਾਰਨ ਹਨ।

ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ

ਇਜ਼ਰਾਈਲ-ਈਰਾਨ ਤਣਾਅ ਅਤੇ ਹੋਰਮੂਜ਼ ਜਲਡਮਰੂ ਮੱਧ (Strait of Hormuz) ਦੇ ਬੰਦ ਹੋਣ ਦੇ ਖ਼ਤਰੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਭਾਰਤ ਤੇਲ ਦਾ ਵੱਡਾ ਆਯਾਤਕ ਹੋਣ ਕਾਰਨ ਵਿਦੇਸ਼ੀ ਮੁਦਰਾ ਭੰਡਾਰ 'ਤੇ ਭਾਰੀ ਦਬਾਅ ਪੈ ਰਿਹਾ ਹੈ।

ਇਹ ਵੀ ਪੜ੍ਹੋ :    1 ਜੂਨ ਤੋਂ ਬਦਲ ਜਾਣਗੇ ATM ਤੋਂ ਲੈ ਕੇ UPI ਤੱਕ ਸਮੇਤ ਕਈ ਹੋਰ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਰੁਪਏ 'ਚ ਰਿਕਾਰਡ ਗਿਰਾਵਟ

ਭਾਰਤੀ ਰੁਪਿਆ ਡਿੱਗ ਕੇ 95.17 ਦੇ ਪੱਧਰ 'ਤੇ ਪਹੁੰਚ ਗਿਆ ਹੈ। ਚਾਲੂ ਖਾਤਾ ਘਾਟਾ ਵਧਣ ਕਾਰਨ ਰੁਪਏ ਦੀ ਕੀਮਤ ਨੂੰ ਸਥਿਰ ਰੱਖਣਾ RBI ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਡਾਲਰ ਦੀ ਲੋੜ

ਕੇਂਦਰੀ ਬੈਂਕ ਇਸ ਸਮੇਂ ਸੋਨੇ ਦੇ ਮੁਕਾਬਲੇ ਅਮਰੀਕੀ ਡਾਲਰ ਵਰਗੀ ਵਧੇਰੇ ਨਕਦ (ਲਿਕਵਿਡ) ਵਿਦੇਸ਼ੀ ਮੁਦਰਾ ਨੂੰ ਤਰਜੀਹ ਦੇ ਰਿਹਾ ਹੈ ਤਾਂ ਜੋ ਬਾਜ਼ਾਰ ਵਿੱਚ ਸਥਿਰਤਾ ਬਣਾਈ ਜਾ ਸਕੇ।

ਇਹ ਵੀ ਪੜ੍ਹੋ22 ਰੁਪਏ ਸਸਤਾ ਹੋ ਗਿਆ ਪੈਟਰੋਲ-ਡੀਜ਼ਲ, ਜਾਣੋ ਗੁਆਂਢੀ ਮੁਲਕ 'ਚ ਕਿੰਨੀ ਹੋਈ ਤੇਲ ਦੀ ਕੀਮਤ

ਕਦੋਂ ਵੇਚਿਆ ਗਿਆ ਸੋਨਾ?

ਬਲੂਮਬਰਗ ਦੇ ਸੀਨੀਅਰ ਅਰਥਸ਼ਾਸਤਰੀ ਅਨੁਸਾਰ, ਇਹ ਵਿਕਰੀ 22 ਮਈ ਨੂੰ ਖਤਮ ਹੋਏ ਦੋ ਹਫਤਿਆਂ ਦੇ ਅੰਦਰ ਕੀਤੀ ਗਈ ਹੈ। ਇਸੇ ਮਿਆਦ ਦੌਰਾਨ ਬੈਂਕ ਨੇ 7.5 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਖਰੀਦੀਆਂ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਸੋਨੇ 'ਤੇ ਆਯਾਤ ਡਿਊਟੀ ਵਧਾਉਣ ਦੇ ਬਾਵਜੂਦ ਸੋਨੇ ਦੇ ਭੰਡਾਰ ਦੀ ਕੀਮਤ ਵਿੱਚ ਗਿਰਾਵਟ ਆਉਣਾ ਇਸ ਗੱਲ ਦਾ ਪੁਖ਼ਤਾ ਸੰਕੇਤ ਹੈ ਕਿ ਸੋਨੇ ਦੀ ਵਿਕਰੀ ਹੋਈ ਹੈ।

ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card

ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ ਸੋਨਾ 

ਮਾਰਚ ਦੇ ਅੰਤ ਤੱਕ RBI ਕੋਲ ਕੁੱਲ 880.52 ਮੀਟ੍ਰਿਕ ਟਨ ਸੋਨਾ ਸੀ। ਰਿਪੋਰਟ ਦੱਸਦੀ ਹੈ ਕਿ RBI ਹੁਣ ਵਿਦੇਸ਼ੀ ਬੈਂਕਾਂ (ਜਿਵੇਂ ਬੈਂਕ ਆਫ ਇੰਗਲੈਂਡ) ਵਿੱਚ ਰੱਖੇ ਸੋਨੇ ਨੂੰ ਸੁਰੱਖਿਆ ਕਾਰਨਾਂ ਕਰਕੇ ਵਾਪਸ ਦੇਸ਼ ਲਿਆ ਰਿਹਾ ਹੈ। ਹੁਣ ਭਾਰਤ ਦੀਆਂ ਆਪਣੀਆਂ ਤਿਜੋਰੀਆਂ ਵਿੱਚ ਸੋਨੇ ਦਾ ਹਿੱਸਾ ਵਧ ਕੇ 77% ਹੋ ਗਿਆ ਹੈ, ਜੋ ਛੇ ਮਹੀਨੇ ਪਹਿਲਾਂ 66% ਸੀ।

RBI ਗਵਰਨਰ ਸੰਜੇ ਮਲਹੋਤਰਾ ਰੁਪਏ ਨੂੰ ਸਥਿਰ ਕਰਨ ਲਈ ਵਿਆਜ ਦਰਾਂ ਵਿੱਚ ਵਾਧਾ ਕਰਨ ਅਤੇ ਵਿਦੇਸ਼ੀ ਨਿਵੇਸ਼ਕਾਂ ਰਾਹੀਂ ਡਾਲਰ ਜੁਟਾਉਣ ਵਰਗੇ ਕਈ ਹੋਰ ਵਿਕਲਪਾਂ 'ਤੇ ਵੀ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਇਹ ਵੀ ਪੜ੍ਹੋ :  ਹੋ ਗਿਆ ਕਮਾਲ! ਪੰਜਾਬ ਦੀ ਧਰਤੀ 'ਤੇ ਉਗਾਇਆ ਕਸ਼ਮੀਰੀ ਕੇਸਰ, 12 ਲੱਖ ਰੁਪਏ ਕਿਲੋ ਤੱਕ ਵਿਕ ਰਿਹਾ 'ਲਾਲ ਸੋਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News