ਦਿੱਲੀ ਵਿਧਾਨ ਸਭਾ ਦਾ ਫੈਸਲਾ, ਕੇਂਦਰ ਜ਼ਮੀਨ ਦੇਵੇ ਤਾਂ ਉਸੇ ਥਾਂ ਬਣੇਗਾ ਮੰਦਰ

08/22/2019 7:14:08 PM

ਨਵੀਂ ਦਿੱਲੀ— ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਨੂੰ ਲੈ ਕੇ ਰਵਿਦਾਸ ਭਾਈਚਾਰੇ 'ਚ ਰੋਸ ਹੈ। ਉੱਥੇ ਹੀ ਦਿੱਲੀ ਵਿਧਾਨ ਸਭਾ 'ਚ ਬੈਠਕ ਹੋਈ, ਜਿਸ 'ਚ ਪ੍ਰਸਤਾਵ ਪਾਸ ਕਰ ਕੇ ਕਿਹਾ ਕਿ ਦਿੱਲੀ ਸਰਕਾਰ ਉਸੇ ਥਾਂ 'ਤੇ ਮੰਦਰ ਬਣਾਏਗੀ। ਹਾਲਾਂਕਿ ਮੰਦਰ ਬਣਾਉਣ ਲਈ ਕੇਂਦਰ ਸਰਕਾਰ ਜ਼ਮੀਨ ਅਲਾਟ ਕਰੇਗੀ। ਦਿੱਲੀ ਵਿਧਾਨ ਸਭਾ 'ਚ ਹੋਈ ਬੈਠਕ 'ਚ ਕਿਹਾ ਗਿਆ ਕਿ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਨਾਲ ਲੱਖਾਂ ਭਾਰਤੀਆਂ ਦੇ ਦਿਲਾਂ ਨੂੰ ਠੇਸ ਪੁੱਜੀ ਹੈ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਮੰਦਰ ਇਤਿਹਾਸਕ ਮੰਦਰ ਸੀ, ਰਵਿਦਾਸ ਮਹਾਰਾਜ ਖੁਦ ਇਸ ਥਾਂ 'ਤੇ ਆਏ ਸਨ ਅਤੇ ਇੱਥੇ ਠਹਿਰੇ ਸਨ। ਇਹ ਥਾਂ ਅਫਗਾਨ ਸਮਰਾਟ ਸਿਕੰਦਰ ਲੋਧੀ ਵਲੋਂ ਦਾਨ ਕੀਤੀ ਗਈ ਸੀ। ਮੰਦਰ ਨੂੰ ਢਾਹੇ ਜਾਣ ਨਾਲ ਸਿਰਫ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ, ਸਗੋਂ ਕਿ ਇਹ ਮੰਦਰ ਭਾਈਚਾਰੇ ਦੇ ਇਤਿਹਾਸ ਨਾਲ ਜੁੜਿਆ ਸੀ।

PunjabKesari

ਬੈਠਕ ਵਿਚ ਇਹ ਵੀ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਗਲਤ ਢੰਗ ਨਾਲ ਇਸ ਮਾਮਲੇ ਨੂੰ ਨਿਪਟਾਇਆ। ਕੋਰਟ ਨੇ ਨਿਆਂ ਨਹੀਂ ਕੀਤਾ ਅਤੇ ਬਦਕਿਸਮਤੀ ਨਾਲ ਮੰਦਰ ਨੂੰ ਢਾਹ ਦਿੱਤਾ ਗਿਆ। ਦਿੱਲੀ ਵਿਧਾਨ ਸਭਾ ਇਸ ਦਾ ਇਕੋ ਹੀ ਹੱਲ ਕੱਢਦੀ ਹੈ ਕਿ ਕੇਂਦਰ ਵਲੋਂ ਜ਼ਮੀਨ ਅਲਾਟ ਹੋਣ ਤੋਂ ਬਾਅਦ ਗੁਰੂ ਰਵਿਦਾਸ ਮੰਦਰ ਉੱਥੇ ਥਾਂ 'ਤੇ ਹੀ ਬਣੇਗਾ, ਜੋ ਕਿ ਹਜ਼ਾਰਾਂ ਲੋਕਾਂ ਦੀ ਮੰਗ ਹੈ। ਦੱਸਣਯੋਗ ਹੈ ਕਿ ਬੀਤੀ 10 ਅਗਸਤ 2019 ਨੂੰ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਦਿੱਲੀ ਵਿਕਾਸ ਅਥਾਰਟੀ ਨੇ ਮੰਦਰ ਨੂੰ ਢਾਹ ਦਿੱਤਾ ਸੀ। ਜਿਸ ਤੋਂ ਬਾਅਦ ਰਵਿਦਾਸ ਭਾਈਚਾਰੇ ਵਲੋਂ ਪੰਜਾਬ 'ਚ 13 ਅਗਸਤ ਨੂੰ ਵਿਰੋਧ ਪ੍ਰਦਰਸ਼ਨ ਕੀਤੇ ਗਏ। ਭਾਈਚਾਰੇ ਵਲੋਂ ਮੰਦਰ ਦੀ ਮੁੜ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।


Tanu

Content Editor

Related News