ਸੰਸਦ ''ਚ ਬਾਲੀਵੁੱਡ ਡਰੱਗਸ ਮਾਮਲੇ ''ਤੇ ਬੋਲਣ ਵਾਲੇ ਰਵੀ ਕਿਸ਼ਨ ਨੂੰ ਮਿਲੀ ''Y+'' ਸੁਰੱਖਿਆ
Thursday, Oct 01, 2020 - 01:01 PM (IST)

ਗੋਰਖਪੁਰ (ਬਿਊਰੋ) : ਯੋਗੀ ਆਦਿੱਤਿਆਨਾਥ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸੰਸਦ ਮੈਂਬਰ ਤੇ ਅਦਾਕਾਰ ਰਵੀ ਕਿਸ਼ਨ ਨੂੰ 'ਵਾਈ ਪਲੱਸ' ਸੁਰੱਖਿਆ ਦਿੱਤੀ ਹੈ। ਸੁਰੱਖਿਆ ਮਿਲਣ ਤੋਂ ਬਾਅਦ ਰਵੀ ਕਿਸ਼ਨ ਨੇ ਟਵੀਟ ਕੀਤਾ, "ਸਤਿਕਾਰਯੋਗ ਯੋਗੀ ਆਦਿੱਤਿਆਨਾਥ ਮਹਾਰਾਜ ਜੀ। ਪੂਜਨੀਆ ਮਹਾਰਾਜ ਜੀ, ਮੈਨੂੰ, ਮੇਰੇ ਪਰਿਵਾਰ ਤੇ ਮੇਰੇ ਲੋਕ ਸਭਾ ਹਲਕੇ ਦੇ ਲੋਕਾਂ ਵੱਲੋਂ ਮੈਨੂੰ 'ਵਾਈ+' ਸੁੱਰਖਿਆ ਲਈ ਤੁਹਾਡਾ ਧੰਨਵਾਦ। ਮੇਰੀ ਆਵਾਜ਼ ਸਦਨ ਵਿਚ ਹਮੇਸ਼ਾਂ ਗੂੰਜਦੀ ਰਹੇਗੀ।"
आदरणीय श्रद्धेय @myogiadityanath महाराज जी ।
— Ravi Kishan (@ravikishann) October 1, 2020
पूजनीय महाराज जी , मेरी सुरक्षा को देखते हुए आपने जो y+ सुरक्षा मुझे उपलब्ध करवाई है इसके लिए मैं , मेरा परिवार तथा मेरे लोक-सभा क्षेत्र की जनता आपकी ऋणी हैं तथा आपका धन्यवाद् करती है मेरी आवाज़ हमेशा सदन मे गूंजती रहेगी 🙏
ਦੱਸ ਦਈਏ ਕਿ ਰਵੀ ਕਿਸ਼ਨ ਨੇ ਬਾਲੀਵੁੱਡ ਵਿਚ ਨਸ਼ਿਆਂ ਦੇ ਨੈੱਟਵਰਕ ਸਬੰਧੀ ਸੰਸਦ ਵਿਚ ਮੁੱਦਾ ਚੁੱਕਿਆ। ਇਸ ਤੋਂ ਬਾਅਦ ਹੀ ਉਸ ਨੂੰ ਡਰੱਗ ਮਾਫੀਆ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭਾਜਪਾ ਦੇ ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰ ਰਵੀ ਕਿਸ਼ਨ ਨੇ ਕਿਹਾ ਕਿ ਮੈਂ ਹਮੇਸ਼ਾਂ ਆਪਣੀ ਆਵਾਜ਼ ਬੁਲੰਦ ਕਰਾਂਗਾ। ਮੈਨੂੰ ਆਪਣੀ ਜ਼ਿੰਦਗੀ ਦੀ ਕੋਈ ਪ੍ਰਵਾਹ ਨਹੀਂ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਫਿਲਮ ਇੰਡਸਟਰੀ ਅਤੇ ਨੌਜਵਾਨਾਂ ਦੇ ਭਵਿੱਖ ਲਈ ਨਿਸ਼ਚਤ ਤੌਰ 'ਤੇ ਗੱਲ ਕਰਾਂਗਾ। ਗੋਰਖਪੁਰ ਦੇ ਸੰਸਦ ਮੈਂਬਰ ਰਵੀਕਿਸ਼ਨ ਨੇ ਕਿਹਾ ਕਿ 'ਦੇਸ਼ ਦੇ ਭਵਿੱਖ ਲਈ ਦੋ-ਪੰਜ ਗੋਲੀਆਂ ਖਾ ਲਵਾਂਗੇ ਤਾਂ ਕੋਈ ਚਿੰਤਾ ਨਹੀਂ ਹੈ।'