ਕਸ਼ਮੀਰ ਤੋਂ ਕੰਨਿਆਕੁਮਾਰੀ ਦੇ ਸਫ਼ਰ 'ਤੇ ਨਿਕਲੀ ਰਾਵੀ ਕੌਰ ਦੇ ਪਿਤਾ ਦਾ ਹੋਇਆ ਐਕਸੀਡੈਂਟ

Wednesday, Nov 30, 2022 - 03:24 PM (IST)

ਕਸ਼ਮੀਰ ਤੋਂ ਕੰਨਿਆਕੁਮਾਰੀ ਦੇ ਸਫ਼ਰ 'ਤੇ ਨਿਕਲੀ ਰਾਵੀ ਕੌਰ ਦੇ ਪਿਤਾ ਦਾ ਹੋਇਆ ਐਕਸੀਡੈਂਟ

ਮੱਧ ਪ੍ਰਦੇਸ਼- ਪਟਿਆਲਾ ਦੀ ਰਹਿਣ ਵਾਲੀ 8 ਸਾਲਾ ਬੱਚੀ ਰਾਵੀ ਕੌਰ ਦੇ ਪਿਤਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸਾ ਮੱਧ ਪ੍ਰਦੇਸ਼ ਦੇ ਗੁਨਾ 'ਚ ਵਾਪਰਿਆ। ਰਾਵੀ ਦੇ ਪਿਤਾ ਸਿਮਰਜੀਤ ਸਿੰਘ ਇਸ ਹਾਦਸੇ 'ਚ ਜ਼ਖ਼ਮੀ ਹੋ ਗਏ ਹਨ। ਹਾਦਸੇ 'ਚ ਉਨ੍ਹਾਂ ਦਾ ਕੈਮਰਾ ਅਤੇ ਲੈਪਟਾਪ ਵੀ ਟੁੱਟ ਗਿਆ। ਹੁਣ ਰਾਵੀ ਕੌਰ ਦੇ ਇਸ ਸਫ਼ਰ 'ਚ ਅਗਲੇ ਪੜਾਅ ਲਈ ਉਸ ਦੀ ਮਾਂ ਅਤੇ ਭੈਣ ਸਾਥ ਦੇਣਗੀਆਂ। ਉੱਥੇ ਹੀ ਗੁਨਾ ਦੇ ਡਿਪਟੀ ਸੁਪਰਡੈਂਟ (ਡੀ.ਸੀ.) ਅਤੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਨੇ ਰਾਵੀ ਕੌਰ ਅਤੇ ਉਸ ਦੇ ਪਰਿਵਾਰ ਨੂੰ ਸਨਮਾਨਤ ਕੀਤਾ ਹੈ। 

ਇਹ ਵੀ ਪੜ੍ਹੋ : ਉਮਰਾਂ ਤੋਂ ਵੱਡੇ ਹੌਂਸਲੇ, ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ’ਤੇ ਸਫ਼ਰ ਕਰੇਗੀ 8 ਸਾਲਾ ਰਾਵੀ ਕੌਰ

ਦੱਸਣਯੋਗ ਹੈ ਕਿ ਰਾਵੀ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕੀਤਾ ਹੈ। ਰਾਵੀ ਨੇ 10 ਨਵੰਬਰ ਨੂੰ ਕਸ਼ਮੀਰ ਦੇ ਲਾਲ ਚੌਂਕ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਰਾਵੀ ਰੋਜ਼ਾਨਾ 100 ਕਿਲੋਮੀਟਰ  ਸਫ਼ਰ ਕਰ ਕੇ 5 ਜਨਵਰੀ ਤੱਕ ਸਫ਼ਰ ਪੂਰਾ ਕਰੇਗੀ। ਦੱਸ ਦੇਈਏ ਕਿ ਯਾਤਰਾ ਪੂਰੀ ਹੁੰਦੇ ਹੀ ਇੰਨੀ ਛੋਟੀ ਉਮਰ 'ਚ ਇੰਨੀ ਲੰਮੀ ਯਾਤਰਾ ਕਰਨ ਦਾ ਰਿਕਾਰਡ ਵੀ ਰਾਵੀ ਦੇ ਨਾਮ ਦਰਜ ਹੋ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News