ਦੇਸ਼ ਵਿਚ 300 ਵਿਅਕਤੀਆਂ ਦੀ ਜਾਸੂਸੀ ’ਤੇ ਖਰਚ ਹੋਏ 300 ਕਰੋੜ ਰੁਪਏ ਕਿਸ ਨੇ ਦਿੱਤੇ? : ਰਾਊਤ

07/26/2021 2:14:47 PM

ਮੁੰਬਈ- ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਪੁੱਛਿਆ ਹੈ ਕਿ ਪੇਗਾਸਸ ਦੀ ਜਾਸੂਸੀ ਲਈ ਰਕਮ ਕਿਸ ਨੇ ਦਿੱਤੀ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਆਪਣੇ ਹਫ਼ਤਾਵਾਰੀ ਕਾਲਮ ’ਚ ਰਾਊਤ ਨੇ ਐਤਵਾਰ ਇਸ ਦੀ ਤੁਲਨਾ ਹੀਰੋਸ਼ੀਮਾ ਪਰਮਾਣੂ ਬੰਬ ਹਮਲੇ ਨਾਲ ਕੀਤੀ ਅਤੇ ਕਿਹਾ ਕਿ ਇਸ ਹਮਲੇ ਕਾਰਨ ਜਾਪਾਨ ਦੇ ਉਕਤ ਸ਼ਹਿਰ ’ਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ ਜਦਕਿ ਇਸਰਾਈਲ ਦੇ ਸਾਫ਼ਟਵੇਅਰ ਪੇਗਾਸਸ ਦੀ ਜਾਸੂਸੀ ਕਾਰਨ ਆਜ਼ਾਦੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਕਾਰਗਿਲ ਵਿਜੇ ਦਿਵਸ : PM ਮੋਦੀ ਸਮੇਤ ਕਈ ਦਿੱਗਜਾਂ ਨੇ ਸ਼ਹੀਦਾਂ ਨੂੰ ਕੀਤਾ ਨਮਨ

ਉਨ੍ਹਾਂ ਪੁੱਛਿਆ ਕਿ ਇਸਰਾਈਲੀ ਸਾਫ਼ਟਵੇਅਰ ਰਾਹੀਂ ਜਾਸੂਸੀ ਕਰਨ ਲਈ ਵਿੱਤੀ ਪੋਸ਼ਣ ਕਿਸ ਨੇ ਕੀਤਾ? ਇਸਰਾਈਲ ਦੀ ਕੰਪਨੀ ਐੱਨ.ਐੱਸ.ਓ. ਪੇਗਾਸਸ ਸਾਫਟਵੇਅਰ ਦੇ ਲਾਇਸੈਂਸ ਲਈ ਸਲਾਨਾ 60 ਕਰੋੜ ਰੁਪਏ ਲੈਂਦੀ ਹੈ। ਇਕ ਲਾਇਸੈਂਸ ਰਾਹੀਂ 50 ਫੋਨ ਹੈਕ ਕੀਤੇ ਜਾ ਸਕਦੇ ਹਨ। ਅਜਿਹੀ ਹਾਲਤ ਵਿਚ 300 ਫੋਨ ਹੈਕ ਕਰਨ ਲਈ 6-7 ਲਾਇਸੈਂਸਾਂ ਦੀ ਲੋੜ ਪਏਗੀ। ਕੀ ਇੰਨਾ ਖਰਚ ਕੀਤਾ ਗਿਆ? ਜੇ ਕੀਤਾ ਗਿਆ ਤਾਂ ਫਿਰ ਕਿਸ ਨੇ ਕੀਤਾ। ਐੱਨ.ਐੱਸ.ਓ. ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣਾ ਸਾਫਟਵੇਅਰ ਸਿਰਫ਼ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਹੀ ਵੇਚਦੀ ਹੈ।

ਇਹ ਵੀ ਪੜ੍ਹੋ : ਹਿਮਾਚਲ ਹਾਦਸਾ :  ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ

ਰਾਊਤ ਨੇ ਪੁੱਛਿਆ ਕਿ ਜੇ ਸੱਚਮੁਚ ਅਜਿਹੀ ਗੱਲ ਹੈ ਤਾਂ ਭਾਰਤ ਵਿਚ ਕਿਸ ਸਰਕਾਰ ਨੇ ਇਸ ਸਾਫਟਵੇਅਰ ਦੀ ਖਰੀਦ ਕੀਤੀ? ਭਾਰਤ ਵਿਚ 300 ਲੋਕਾਂ ਦੀ ਜਾਸੂਸੀ ਕਰਨ ਲਈ 300 ਕਰੋੜ ਰੁਪਏ ਕਿਸ ਨੇ ਖਰਚ ਕੀਤੇ? ਕੀ ਭਾਰਤ ਵਰਗਾ ਦੇਸ਼ ਜਾਸੂਸੀ ’ਤੇ ਇੰਨੀ ਵੱਡੀ ਰਕਮ ਖਰਚ ਕਰ ਸਕਦਾ ਹੈ? ਉਨ੍ਹਾਂ ਕਿਹਾ ਕਿ ਆਧੁਨਿਕ ਟੈਕਨਾਲਾਜੀ ਸਾਨੂੰ ਗੁਲਾਮੀ ਵਾਂਗ ਵਾਪਸ ਲੈ ਕੇ ਆਈ ਹੈ। ਨੇਤਾ, ਉਦਯੋਗਪਤੀ ਅਤੇ ਸਮਾਜਿਕ ਵਰਕਰਾਂ ਨੂੰ ਇਹ ਡਰ ਹੈ ਕਿ ਉਨ੍ਹਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਨਿਆਪਾਲਿਕਾ ਅਤੇ ਮੀਡੀਆ ਵੀ ਇਸੇ ਦਬਾਅ ਹੇਠ ਹੈ। ਕੌਮੀ ਰਾਜਧਾਨੀ ’ਚ ਆਜ਼ਾਦੀ ਦਾ ਵਾਤਾਵਰਣ ਕੁਝ ਸਾਲ ਪਹਿਲਾਂ ਖ਼ਤਮ ਹੋ ਗਿਆ ਸੀ।

ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ 8 ਮਹੀਨੇ ਪੂਰੇ, ਅੱਜ ਔਰਤਾਂ ਸੰਭਾਲਣਗੀਆਂ ‘ਕਿਸਾਨ ਸੰਸਦ’


DIsha

Content Editor

Related News