ਰਾਸ਼ਨ ਕਾਰਡ ਧਾਰਕਾਂ 'ਤੇ ਮੇਹਰਬਾਨ ਹੋ ਸਕਦੀ ਹੈ ਮੋਦੀ ਸਰਕਾਰ, ਮਿਲੇਗਾ ਵਾਧੂ ਅਨਾਜ

Tuesday, Jun 04, 2019 - 07:39 PM (IST)

ਰਾਸ਼ਨ ਕਾਰਡ ਧਾਰਕਾਂ 'ਤੇ ਮੇਹਰਬਾਨ ਹੋ ਸਕਦੀ ਹੈ ਮੋਦੀ ਸਰਕਾਰ, ਮਿਲੇਗਾ ਵਾਧੂ ਅਨਾਜ

ਨਵੀਂ ਦਿੱਲੀ: ਗਰੀਬੀ ਰੇਖਾ ਦੇ ਹੇਠਾਂ ਜੀਵਨ ਬਤੀਤ ਕਰਨ ਵਾਲਿਆਂ 'ਤੇ ਮੋਦੀ ਸਰਕਾਰ ਮੇਹਰਬਾਨ ਹੋ ਸਕਦੀ ਹੈ। ਖਬਰਾਂ ਮੁਤਾਬਕ ਮੋਦੀ ਸਰਕਾਰ ਗਰੀਬੀ ਰੇਖਾ ਹੇਠਾਂ ਵਾਲੇ ਰਾਸ਼ਨ ਕਾਰਡ ਧਾਰਕਾਂ ਨੂੰ ਹਰ ਮਹੀਨੇ ਵਾਧੂ ਅਨਾਜ ਦੇਵੇਗੀ, ਜਿਸ 'ਚ ਇਕ ਕਿਲੋ ਵਾਧੂ ਸ਼ੱਕਰ, ਕਣਕ ਤੇ ਚੌਲ ਦੇ ਸਕਦੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ. ਆਈ. ਸੀ.) ਦੇ ਕੋਲ ਪਿਛਲੇ ਸਾਲ ਦਾ ਬਹੁਤ ਸਟਾਕ ਬਚਿਆ ਹੋਇਆ ਹੈ। ਐਫ. ਸੀ. ਆਈ. ਨੂੰ ਇਹ ਸਟਾਕ ਮਾਨਸੂਨ ਆਉਣ ਤੋਂ ਪਹਿਲਾਂ ਖਤਮ ਕਰਨਾ ਹੈ ਕਿਉਂਕਿ ਜ਼ਿਆਦਾਤਰ ਨਵਾਂ ਸਟਾਕ ਖੁੱਲੇ 'ਚ ਰੱਖਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਖਾਧ ਮੰਤਰਾਲੇ ਨੇ ਇਕ ਪ੍ਰਸਤਾਵ 'ਚ ਸਰਕਾਰ ਨੂੰ ਕਿਹਾ ਹੈ ਕਿ ਵਾਧੂ ਅਨਾਜ ਤੇ ਚੀਨੀ ਵੀ ਸਬਸਿਡੀ 'ਤੇ ਦਿੱਤੀ ਜਾਵੇ। ਖਾਧ ਮੰਤਰਾਲੇ ਦੇ ਇਸ ਪ੍ਰਸਤਾਵ 'ਤੇ ਮੋਦੀ ਸਰਕਾਰ ਜਲਦ ਫੈਸਲਾ ਲੈ ਸਕਦੀ ਹੈ। ਦੱਸ ਦਈਏ ਕਿ ਇਸ ਪ੍ਰਸਤਾਵ ਦੇ ਅਮਲ 'ਚ ਆਉਣ ਨਾਲ ਲਗਭਗ 16.3 ਕਰੋੜ ਪਰਿਵਾਰਾਂ ਨੂੰ ਇਸ ਦਾ ਫਾਇਦਾ ਮਿਲੇਗਾ। ਫਿਲਹਾਲ 2.5 ਕਰੋੜ ਪਰਿਵਾਰਾਂ ਨੂੰ ਅੰਨ ਯੋਜਨਾ ਦੇ ਤਹਿਤ 13.5 ਰੁਪਏ ਪ੍ਰਤੀ ਕਿਲੋ ਚੀਨੀ ਦਿੱਤੀ ਜਾਂਦੀ ਹੈ। ਰਾਸ਼ਟਰੀ ਖਾਧ ਸੁਰੱਖਿਆ ਕਾਨੂੰਨ ਦੇ ਤਹਿਤ ਸਰਕਾਰ ਅਜਿਹੇ ਲੋਕਾਂ ਨੂੰ 5 ਕਿਲੋਂ ਅਨਾਜ ਹਰ ਮਹੀਨੇ ਕਾਫੀ ਸਸਤੀ ਦਰ 'ਤੇ ਉਪਲੱਬਧ ਕਰਾਉਂਦੀ ਹੈ। ਇਸ ਦੇ ਤਹਿਤ ਕਣਕ 2 ਰੁਪਏ ਤੇ ਚੌਲ 3 ਰੁਪਏ ਕਿਲੋ ਦਿੱਤਾ ਜਾ ਰਿਹਾ ਹੈ। ਇਸ ਪ੍ਰਸਤਾਵ ਨੂੰ ਪਿਛਲੇ ਹਫਤੇ ਹੋਈ ਕੈਬਨਿਟ ਦੀ ਪਹਿਲੀ ਬੈਠਕ 'ਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਖਾਧ ਮੰਤਰਾਲੇ ਦੇ ਇਸ ਪ੍ਰਸਤਾਵ 'ਤੇ ਉਸ ਸਮੇਂ ਸਹਿਮਤੀ ਨਹੀਂ ਬਣ ਸਕੀ ਸੀ। ਉਸ ਸਮੇਂ ਕੈਬਨਿਟ ਨੇ ਇਸ ਪ੍ਰਸਤਾਵ 'ਤੇ ਚਰਚਾ ਤਾਂ ਕੀਤੀ ਪਰ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਹੋ ਸਕਿਆ ਸੀ। ਕਈ ਸਾਰੀਆਂ ਚੀਜ਼ਾਂ ਕਲੀਅਰ ਨਹੀਂ ਹੋਣ ਦੀ ਵਜਾ ਨਾਲ ਕੈਬਨਿਟ ਨੇ ਮੰਤਰਾਲੇ ਨੂੰ ਦੁਬਾਰਾ ਇਸ ਪ੍ਰਸਤਾਵ 'ਤੇ ਕੰਮ ਕਰਨ ਲਈ ਕਿਹਾ ਗਿਆ ਹੈ। 
 


Related News