ਝਾੜੀਆਂ ''ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖ਼ਦਸ਼ਾ
Saturday, Feb 04, 2023 - 12:32 PM (IST)
ਰਤੀਆ- ਫਤਿਹਾਬਾਦ 'ਚ ਰਤੀਆ ਖੇਤਰ ਦੇ ਪਿੰਡ ਅਲੀਕਾ ਤੋਂ ਪਿਛਲੇ ਕਈ ਦਿਨਾਂ ਤੋਂ ਲਾਪਤਾ 30 ਸਾਲਾ ਇਕ ਨੌਜਵਾਨ ਦੀ ਲਾਸ਼ ਸੰਜੇ ਗਾਂਧੀ ਚੌਕ ਨੇੜੇ ਖਾਲੀ ਪਲਾਂਟ 'ਚ ਝਾੜੀਆਂ 'ਚੋਂ ਬਰਾਮਦ ਹੋਈ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਝਾੜੀਆਂ ਵਿਚ ਲਾਸ਼ ਵੇਖ ਕੇ ਇਲਾਕੇ ਵਿਚ ਸਨਸਨੀ ਫੈਲ ਗਈ। ਲਾਸ਼ 'ਚ ਕੀੜੇ ਪੈ ਚੁੱਕੇ ਹਨ।
ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਛਾਣਬੀਣ ਕੀਤੀ। ਪੁਲਸ ਨੂੰ ਲਾਸ਼ ਨੇੜਿਓਂ ਹੀ ਦੋ ਸਰਿੰਜਾਂ ਮਿਲੀਆਂ ਹਨ, ਜਿਸ 'ਚੋਂ ਇਕ ਸਰਿੰਜ ਨੌਜਵਾਨ ਦੇ ਹੱਥ 'ਚ ਲੱਗੀ ਹੋਈ ਸੀ। ਪੁਲਸ ਦਾ ਕਹਿਣਾ ਹੈ ਕਿ ਖ਼ਦਸ਼ਾ ਹੈ ਕਿ ਝਾੜੀਆਂ 'ਚ ਨੌਜਵਾਨ ਵਲੋਂ ਸਰਿੰਜ ਨਾਲ ਨਸ਼ਾ ਕੀਤਾ ਗਿਆ। ਓਵਰਡੋਜ਼ ਹੋਣ ਕਾਰਨ ਉਸ ਦੀ ਜਾਨ ਚੱਲੀ ਗਈ ਅਤੇ ਉਦੋਂ ਤੋਂ ਲਾਸ਼ ਇੱਥੇ ਹੀ ਪਈ ਹੈ।
ਇਹ ਵੀ ਪੜ੍ਹੋ- ਝਾੜੀਆਂ 'ਚੋਂ ਮਿਲਿਆ 10 ਮਹੀਨੇ ਦਾ ਬੱਚਾ, ਮਾਂ-ਪਿਓ ਦਾ ਨਹੀਂ ਲੱਗਾ ਸੁਰਾਗ
ਪੁਲਸ ਮੁਤਾਬਕ ਪਿੰਡ ਅਲੀਕਾ ਵਾਸੀ ਤਰਸੇਮ ਸਿੰਘ 22 ਜਨਵਰੀ ਤੋਂ ਘਰ 'ਚੋਂ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਸ਼ੁੱਕਰਵਾਰ ਦੁਪਹਿਰ ਕੂੜਾ ਚੁੰਗਣ ਵਾਲੀਆਂ ਔਰਤਾਂ ਜਦੋਂ ਸੰਜੇ ਗਾਂਧੀ ਚੌਕ ਤੋਂ ਕੁਝ ਹੀ ਦੂਰੀ 'ਤੇ ਇਕ ਖਾਲੀ ਪਲਾਂਟ ਵਿਚ ਲੱਗੀਆਂ ਝਾੜੀਆਂ 'ਚ ਗਈਆਂ ਤਾਂ ਉਨ੍ਹਾਂ ਨੂੰ ਬਦਬੂ ਮਹਿਸੂਸ ਹੋਈ। ਉਨ੍ਹਾਂ ਨੇ ਝਾੜੀਆਂ ਵਿਚ ਲਾਸ਼ ਵੇਖੀ ਤਾਂ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ- ਪਤੀ ਦਾ ਖ਼ੌਫ਼ਨਾਕ ਕਾਰਾ, ਪਹਿਲਾਂ ਵੱਖ ਰਹਿ ਰਹੀ ਪਤਨੀ ਨੂੰ ਮਾਰੀ ਗੋਲ਼ੀ ਤੇ ਫਿਰ...
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵੇਖਿਆ ਕਿ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ। ਲਾਸ਼ ਦੀ ਸ਼ਨਾਖ਼ਤ ਲਾਪਤਾ ਤਰਸੇਮ ਦੇ ਰੂਪ ਵਿਚ ਹੋਈ ਹੈ। ਓਧਰ ਰਤੀਆ ਸ਼ਹਿਰ ਥਾਣਾ ਮੁਖੀ ਜਗਦੀਸ਼ ਚੰਦਰ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਮੌਤ ਦੇ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਮਗਰੋਂ ਹੀ ਹੋਵੇਗੀ।