ਬੇਨਾਮੀ ਸੰਪਤੀ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲ ਸਕਦੈ 1 ਕਰੋੜ ਰੁਪਏ ਦਾ ਇਨਾਮ

09/23/2017 4:37:39 AM

ਨਵੀਂ ਦਿੱਲੀ— ਕਾਲੇ ਧਨ ਖਿਲਾਫ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਨੇ ਪਹਿਲਾਂ ਦੇਸ਼ 'ਚ ਨੋਟਬੰਦੀ ਕੀਤੀ ਅਤੇ ਇਸ ਤੋਂ ਬਾਅਦ ਹੁਣ ਉਸ ਦੀ ਨਜ਼ਰ ਦੇਸ਼ 'ਚ ਪਈ ਅਰਬਾਂ ਰੁਪਿਆਂ ਦੀ ਬੇਨਾਮੀ ਸੰਪਤੀ 'ਤੇ ਹੈ। ਸਰਕਾਰ ਜਲਦ ਇਕ ਅਜਿਹੀ ਯੋਜਨਾ ਲਿਆਉਣ ਜਾ ਰਹੀ ਹੈ, ਜਿਸ ਮੁਤਾਬਕ ਜੋ ਵੀ ਸ਼ਖਸ ਬੇਨਾਮੀ ਸੰਪਤੀ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਸਰਕਾਰ 1 ਕੋਰੜ ਰੁਪਏ ਦਾ ਇਨਾਮ ਦੇਵੇਗੀ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਸਰਕਾਰ ਅਗਲੇ ਮਹੀਨੇ ਇਸ ਬਾਰੇ ਜਨਤਕ ਐਲਾਨ ਕਰ ਸਕਦੀ ਹੈ। ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਪਾਲਿਸੀ ਦੇ ਤਹਿਤ ਜਾਣਕਾਰੀ ਦੇਣ ਵਾਲੇ ਨੂੰ ਕਰੀਬ 15 ਲੱਖ ਰੁਪਏ ਤੋਂ ਜ਼ਿਆਦਾ 1 ਕਰੋੜ ਰੁਪਏ ਤਕ ਦਾ ਇਨਾਮ ਦਿੱਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪਿਛਲੇ ਸਾਲ ਸੰਪਤੀ ਦੇ ਕਾਨੂੰਨ ਨੂੰ ਪਾਸ ਕੀਤਾ ਗਿਆ ਸੀ, ਜਿਸ 'ਚ ਕੁਝ ਕਮੀ ਰਹਿ ਗਈ ਸੀ ਪਰ ਜਲਦ ਸਾਡਾ ਡਿਪਾਰਟਮੈਂਟ ਇਸ ਕਮੀ ਨੂੰ ਦੂਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਈ.ਡੀ. ਅਤੇ ਇਨਕਮ ਟੈਕਸ ਵਿਬਾਗ ਆਪਣੇ ਸੂਚਨਾਕਾਰ ਨੂੰ ਜਾਣਕਾਰੀ ਦੇਣ ਦੇ ਬਦਲੇ ਇਨਾਮ ਦਿੰਦਾ ਹੈ। ਇਸ ਲਈ ਸਾਡੀ ਪਾਲਿਸੀ ਵੀ ਠੀਕ ਉਸੇ ਤਰ੍ਹਾਂ ਹੀ ਹੋਵੇਗੀ।


Related News