‘ਰਾਮਚਰਿਤਮਾਨਸ’ ਦੀਆਂ ਕਾਪੀਆਂ ਸਾੜਣ ਦੇ ਮਾਮਲੇ ’ਚ 2 ’ਤੇ ਲੱਗਾ ਰਾਸੁਕਾ

02/07/2023 11:47:31 AM

ਲਖਨਊ, (ਭਾਸ਼ਾ)- ਲਖਨਊ ਦੇ ‘ਵ੍ਰਿੰਦਾਵਣ ਯੋਜਨਾ’ ਸੈਕਟਰ ’ਚ ‘ਸੰਕੇਤਕ’ ਵਿਰੋਧ ਪ੍ਰਦਰਸ਼ਨ ਦੌਰਾਨ ‘ਰਾਮਚਰਿਤਮਾਨਸ’ ਦੀਆਂ ਕਾਪੀਆਂ (ਫੋਟੋ ਕਾਪੀ) ਸਾੜਣ ਦੇ ਦੋਸ਼ ’ਚ ਜੇਲ ’ਚ ਬੰਦ 2 ਲੋਕਾਂ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਲਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ 29 ਜਨਵਰੀ ਨੂੰ ਇੱਥੇ ਪੀ. ਜੀ. ਆਈ. ਪੁਲਸ ਥਾਣੇ ’ਚ ਦਰਜ ਮਾਮਲੇ ਦੇ ਸੰਬੰਧ ’ਚ ਜ਼ਿਲਾ ਅਧਿਕਾਰੀ ਨੇ ਜੇਲ ’ਚ ਬੰਦ ਮੁਹੰਮਦ ਸਲੀਮ ਅਤੇ ਸਤੇਂਦਰ ਕੁਸ਼ਵਾਹਾ ਦੇ ਖਿਲਾਫ ਰਾਸੁਕਾ ਲਗਾਇਆ ਹੈ। ਪੁਲਸ ਨੇ ਦੱਸਿਆ ਸੀ ਕਿ ਸਤਨਾਮ ਸਿੰਘ ਲਵੀ ਨਾਮਕ ਵਿਅਕਤੀ ਦੀ ਸ਼ਿਕਾਇਤ ’ਤੇ ਇੱਥੇ ਪੀ. ਜੀ. ਆਈ. ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ। ਇਸ ’ਚ ਦੋਸ਼ ਲਾਇਆ ਗਿਆ ਹੈ ਕਿ ‘ਸ਼੍ਰੀ ਰਾਮਚਰਿਤਮਾਨਸ’ ਦੇ ਪੰਨਿਆਂ ਦੀਆਂ ਫੋਟੋ ਕਾਪੀਆਂ ਸਾੜਣ ਨਾਲ ਸ਼ਾਂਤੀ ਅਤੇ ਸਦਭਾਵਨਾ ਨੂੰ ਖ਼ਤਰਾ ਹੈ। ਐੱਫ. ਆਈ. ਆਰ. ’ਚ ਸਮਾਜਵਾਦੀ ਪਾਰਟੀ (ਸਪਾ) ਨੇਤਾ ਸਵਾਮੀ ਪ੍ਰਸਾਦ ਮੌਰਿਆ ਤੋਂ ਇਲਾਵਾ ਦੇਵੇਂਦਰ ਪ੍ਰਤਾਪ ਯਾਦਵ, ਯਸ਼ਪਾਲ ਸਿੰਘ , ਸਤੇਂਦਰ ਕੁਸ਼ਵਾਹਾ, ਸੁਜੀਤ ਯਾਦਵ, ਨਰੇਸ਼ ਸਿੰਘ, ਸੁਰੇਸ਼ ਸਿੰਘ ਯਾਦਵ, ਸੰਤੋਸ਼ ਵਰਮਾ, ਮੋ. ਸਲੀਮ ਅਤੇ ਹੋਰ ਅਣਪਛਾਤੇ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।


Rakesh

Content Editor

Related News