ਜੰਮੂ ਹਵਾਈ ਅੱਡੇ ’ਤੇ ਰਾਸ਼ਟਰੀ ਬਜਰੰਗ ਦਲ ਨੇ ਮਹਿਬੂਬਾ ਨੂੰ ਵਿਖਾਏ ਕਾਲੇ ਝੰਡੇ

Saturday, Jul 10, 2021 - 02:45 AM (IST)

ਜੰਮੂ ਹਵਾਈ ਅੱਡੇ ’ਤੇ ਰਾਸ਼ਟਰੀ ਬਜਰੰਗ ਦਲ ਨੇ ਮਹਿਬੂਬਾ ਨੂੰ ਵਿਖਾਏ ਕਾਲੇ ਝੰਡੇ

ਜੰਮੂ (ਉਦੇ) - ਜੰਮੂ ਖੇਤਰ ਦੇ ਤਿੰਨ ਦਿਨ ਦੇ ਦੌਰੇ ’ਤੇ ਆਈ ਹੋਈ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੂੰ ਰਾਸ਼ਟਰੀ ਬਜਰੰਗ ਦਲ ਦੇ ਸੂਬਾਈ ਪ੍ਰਧਾਨ ਰਾਕੇਸ਼ ਬਜਰੰਗੀ ਦੀ ਅਗਵਾਈ ਹੇਠ ਵਰਕਰਾਂ ਨੂੰ ਜੰਮੂ ਦੇ ਹਵਾਈ ਅੱਡੇ ’ਤੇ ਕਾਲੇ ਝੰਡੇ ਵਿਖਾਏ।

ਇਹ ਵੀ ਪੜ੍ਹੋ- 17 ਸਾਲਾ ਨੀਤੀਸ਼ ਕੁਮਾਰ ਦੇ ਮੁੰਹ 'ਚ ਹਨ 82 ਦੰਦ, IGIMS ਦੇ ਡਾਕਟਰਾਂ ਨੇ ਕੀਤਾ ਸਫਲ ਆਪਰੇਸ਼ਨ

ਮਹਿਬੂਬਾ ਦੀਆਂ ਮੋਟਰ ਗੱਡੀਆਂ ਦਾ ਕਾਫਲਾ ਜਦੋਂ ਹਵਾਈ ਅੱਡੇ ਤੋਂ ਬਾਹਰ ਨਿਕਲਿਆ ਤਾਂ ਰਾਸ਼ਟਰੀ ਬਜਰੰਗ ਦਲ ਦੇ ਵਰਕਰਾਂ ਨੇ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਬਜਰੰਗੀ ਨੇ ਕਿਹਾ ਕਿ ਮਹਿਬੂਬਾ ਹਮੇਸ਼ਾ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਹਮਾਇਤ ਕਰਦੀ ਰਹੀ ਹੈ ਜਦੋਂਕਿ ਪਾਕਿਸਤਾਨ ਹਮੇਸ਼ਾ ਜੰਮੂ-ਕਸ਼ਮੀਰ ’ਚ ਅਸ਼ਾਂਤੀ ਫੈਲਾਉਣ ਲਈ ਅੱਤਵਾਦੀਆਂ ਦੀ ਹਮਾਇਤ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ- ਕੋਵਿਡ ਮਰੀਜ਼ਾਂ ਦੀ ਇੰਮਿਉਨਿਟੀ ਵਧਾ ਸਕਦੈ ਕੜਕਨਾਥ ਕੁੱਕੜ, ਰਿਸਰਚ ਸੈਂਟਰ ਨੇ ਲਿਖੀ ICMR ਨੂੰ ਚਿੱਠੀ

ਮਹਿਬੂਬਾ ਨੇ ਸਿਆਸੀ ਹਾਲਾਤ, ਆਰਥਿਕ ਅਤੇ ਸਮਾਜਿਕ ਮੁੱਦਿਆਂ ’ਤੇ ਕਿਹਾ ਕਿ ਨਿੱਜੀ ਸਵਾਰਥ ਲਈ ਜੰਮੂ ਅਤੇ ਕਸ਼ਮੀਰ ਦਰਮਿਆਨ ਦੂਰੀਆਂ ਨੂੰ ਪੈਦਾ ਕੀਤਾ ਜਾ ਰਿਹਾ ਹੈ। ਕਸ਼ਮੀਰ ਅਤੇ ਜੰਮੂ ਆਰਥਿਕ ਪੱਖੋਂ ਇਕ-ਦੂਜੇ ’ਤੇ ਨਿਰਭਰ ਹਨ। ਦੋਹਾਂ ਦਰਮਿਆਨ ਸੱਭਿਆਚਾਰਕ ਅਤੇ ਸਮਾਜਿਕ ਵੰਨ-ਸੁਵੰਨਤਾ ਮਜ਼ਬੂਤ ਸੀ ਪਰ ਹੁਣ ਇਸ ਬੰਧਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News