ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ

Tuesday, Nov 07, 2023 - 08:54 PM (IST)

ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ

ਨੈਸ਼ਨਲ ਡੈਸਕ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਆਪਣੇ ਤਲਾਕ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੇ ਹੋਏ ਸਨ। ਹੁਣ ਇਸ ਵਿੱਚ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਗਾਇਕ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦੇ ਤਲਾਕ ਨੂੰ ਦਿੱਲੀ ਦੀ ਇਕ ਅਦਾਲਤ ਨੇ ਅੱਜ ਯਾਨੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, ਹਨੀ ਸਿੰਘ 'ਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਸਨ ਅਤੇ ਰੈਪਰ ਦੇ ਪਰਿਵਾਰ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੀ ਗੱਲ ਵੀ ਕਹੀ ਗਈ ਸੀ। ਸਾਰੇ ਝਗੜਿਆਂ ਨੂੰ ਖ਼ਤਮ ਕਰਨ ਲਈ ਦੋਵਾਂ ਵਿਚਾਲੇ ਸਮਝੌਤਾ ਹੋਇਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਤਲਾਕ ਦੇ ਦਿੱਤਾ ਗਿਆ। ਦੱਸ ਦੇਈਏ ਕਿ ਸਮਝੌਤੇ ਤੋਂ ਬਾਅਦ ਹਨੀ ਸਿੰਘ ਦੀ ਪਤਨੀ ਨੇ ਘਰੇਲੂ ਹਿੰਸਾ ਦਾ ਮਾਮਲਾ ਵਾਪਸ ਲੈ ਲਿਆ ਹੈ।

ਇਹ ਵੀ ਪੜ੍ਹੋ : ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ ਬੁਰੇ ਫਸੇ ਐਲਵਿਸ਼ ਯਾਦਵ, ਪੁਲਸ ਨੇ ਭੇਜਿਆ ਨੋਟਿਸ

PunjabKesari

ਰਿਐਲਿਟੀ ਸ਼ੋਅ 'ਚ ਹਨੀ ਸਿੰਘ ਨੇ ਕੀਤਾ ਸੀ ਖੁਲਾਸਾ

ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਨੇ ਵਿਆਹ ਤੋਂ ਪਹਿਲਾਂ ਕਰੀਬ 20 ਸਾਲ ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਫਿਰ 2011 ਵਿੱਚ ਕਪਲ ਨੇ ਦਿੱਲੀ ਦੇ ਇਕ ਗੁਰਦੁਆਰੇ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਧੂਮਧਾਮ ਨਾਲ ਵਿਆਹ ਕਰਵਾ ਲਿਆ ਸੀ। ਦੋਹਾਂ ਦਾ ਵਿਆਹ ਕਾਫੀ ਸੀਕ੍ਰੇਟ ਸੀ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਸ਼ਿਰਕਤ ਕੀਤੀ ਸੀ। ਵਿਆਹ ਦੇ 3 ਸਾਲ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਹਨੀ ਸਿੰਘ ਨੇ ਇਕ ਰਿਐਲਿਟੀ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਵਿਆਹ ਸ਼ਾਲਿਨੀ ਨਾਲ ਹੋ ਚੁੱਕਾ ਹੈ। ਦੱਸਣਯੋਗ ਹੈ ਕਿ ਹਨੀ ਸਿੰਘ ਸੰਗੀਤ ਦੀ ਦੁਨੀਆ ਦਾ ਇਕ ਵੱਡਾ ਨਾਂ ਹੈ, ਜਿਸ ਨੇ ਨਾ ਸਿਰਫ ਕਈ ਹਿੱਟ ਐਲਬਮਾਂ ਬਣਾਈਆਂ ਹਨ, ਬਲਕਿ ਹਿੰਦੀ ਸਿਨੇਮਾ ਦੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਸ਼ਾਨਦਾਰ ਗੀਤ ਵੀ ਦਿੱਤੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News