ਓਡੀਸ਼ਾ ''ਚ ਇਕ ਹੋਰ ਨਾਬਾਲਿਗ ਲੜਕੀ ਨਾਲ ਹੋਇਆ ਰੇਪ, ਪਿਛਲੇ 6 ਦਿਨਾਂ ''ਚ 5ਵਾਂ ਮਾਮਲਾ
Friday, Apr 20, 2018 - 01:02 AM (IST)

ਬਰੀਪਦਾ— ਓਡੀਸ਼ਾ ਦੇ ਮਯੂਰਗੰਜ ਜ਼ਿਲੇ 'ਚ 14 ਸਾਲ ਦੀ ਇਕ ਲੜਕੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 6 ਦਿਨਾਂ 'ਚ ਓਡੀਸ਼ਾ 'ਚ ਰੇਪ ਦਾ ਇਹ 5ਵਾਂ ਮਾਮਲਾ ਹੈ। ਮਯੂਰਗੰਜ ਦੀ ਇਹ ਘਟਨਾ ਬੀਤੀ ਰਾਤ ਦੀ ਹੈ। ਉਥੇ ਹੀ ਅਜਿਹਾ ਮਾਮਲਾ ਕਾਲਾਹਾਂਡੀ ਤੇ ਤਿੰਨ ਮਾਮਲੇ ਬਾਲੇਸ਼ਵਰ ਜ਼ਿਲੇ 'ਚ 13 ਅਪ੍ਰੈਲ ਤੋਂ 17 ਅਪ੍ਰੈਲ ਵਿਚਾਲੇ ਹੋਏ।
ਪੁਲਸ ਨੇ ਦੱਸਿਆ ਕਿ ਆਟੋਰਿਕਸ਼ਾ ਡਰਾਈਵਰ ਨੇ ਇਕ ਆਦਿਵਾਸੀ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ। ਲੜਕੀ ਆਪਣੇ ਛੋਟੇ ਭਰਾ ਨਾਲ ਇਕ ਪ੍ਰੋਗਰਾਮ ਤੋਂ ਪਰਤ ਰਹੀ ਸੀ। ਲੜਕੀ ਨੂੰ ਜ਼ਬਰਦਸਤੀ ਸ਼ਰਾਬ ਪਿਲਾਉਣ ਤੋਂ ਬਾਅਦ ਉਸ ਨਾਲ ਕਰਾਨਜੀਆ ਨੇੜੇ ਰੇਪ ਕੀਤਾ ਗਿਆ। ਸਬ ਡਿਵੀਜ਼ਨਲ ਪੁਲਸ ਅਧਿਕਾਰੀ ਦੇ ਸੀ ਪਟਨਾਇਕ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਕਰਾਨਜੀਆ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ।